![ABP Premium](https://cdn.abplive.com/imagebank/Premium-ad-Icon.png)
New Year 2024: ਕ੍ਰਿਕਟਰ-ਬਾਲੀਵੁੱਡ ਜਗਤ ਦੇ ਸਿਤਾਰੇ ਹੋਏ ਇਕੱਠੇ, MS Dhoni- Rishabh Pant ਨਾਲ ਮਿਲ ਲਗਾਇਆ ਮਨੋਰੰਜਨ ਦਾ ਤੜਕਾ
New Year 2024: ਦੇਸ਼ ਭਰ ‘ਚ ਨਵੇਂ ਸਾਲ ਦਾ ਜਸ਼ਨ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਖਾਸ ਮੌਕੇ ਨੂੰ ਸੈਲਿਬ੍ਰੇਟ ਕਰਨ ਲਈ ਫਿਲਮੀ ਅਤੇ ਕ੍ਰਿਕਟ ਜਗਤ ਦੇ ਸਿਤਾਰੇ ਵੀ ਇਕੱਠੇ ਹੁੰਦੇ ਹਨ। ਇਸ ਵਿਚਾਲੇ ਕ੍ਰਿਕਟ ਅਤੇ ਬਾਲੀਵੁੱਡ ਜਗਤ
![New Year 2024: ਕ੍ਰਿਕਟਰ-ਬਾਲੀਵੁੱਡ ਜਗਤ ਦੇ ਸਿਤਾਰੇ ਹੋਏ ਇਕੱਠੇ, MS Dhoni- Rishabh Pant ਨਾਲ ਮਿਲ ਲਗਾਇਆ ਮਨੋਰੰਜਨ ਦਾ ਤੜਕਾ Kriti Sanon, MS Dhoni, Nupur Sanon, Abdu Rozik Gather In Dubai To Celebrate New Year 2024 Pics Goes Viral on social media New Year 2024: ਕ੍ਰਿਕਟਰ-ਬਾਲੀਵੁੱਡ ਜਗਤ ਦੇ ਸਿਤਾਰੇ ਹੋਏ ਇਕੱਠੇ, MS Dhoni- Rishabh Pant ਨਾਲ ਮਿਲ ਲਗਾਇਆ ਮਨੋਰੰਜਨ ਦਾ ਤੜਕਾ](https://feeds.abplive.com/onecms/images/uploaded-images/2023/12/31/79e0fb3346aed65cdd9e4445f45863b31703987990034709_original.jpg?impolicy=abp_cdn&imwidth=1200&height=675)
New Year 2024: ਦੇਸ਼ ਭਰ ‘ਚ ਨਵੇਂ ਸਾਲ ਦਾ ਜਸ਼ਨ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਖਾਸ ਮੌਕੇ ਨੂੰ ਸੈਲਿਬ੍ਰੇਟ ਕਰਨ ਲਈ ਫਿਲਮੀ ਅਤੇ ਕ੍ਰਿਕਟ ਜਗਤ ਦੇ ਸਿਤਾਰੇ ਵੀ ਇਕੱਠੇ ਹੁੰਦੇ ਹਨ। ਇਸ ਵਿਚਾਲੇ ਕ੍ਰਿਕਟ ਅਤੇ ਬਾਲੀਵੁੱਡ ਜਗਤ ਦੇ ਸਿਤਾਰਿਆਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੇ ਫੈਨਜ਼ ਦਾ ਧਿਆਨ ਆਪਣੇ ਵੱਲ਼ ਖਿੱਚਿਆ ਹੈ। ਦਰਅਸਲ, ਵਾਇਰਲ ਭਿਯਾਨੀ ਵੱਲ਼ੋਂ ਆਪਣੇ ਇੰਸਟਾਗ੍ਰਾਮ ਉੱਪਰ ਕ੍ਰਿਤੀ ਸੈਨਨ, ਐਮਐਸ ਧੋਨੀ, ਨੂਪੁਰ ਸੈਨਨ, ਅਬਦੁ ਰੋਜ਼ੀਕ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਸ ਵਿੱਚ ਉਹ ਸੈਲਿਬ੍ਰੇਸ਼ਨ ਕਰਦੇ ਹੋਏ ਵਿਖਾਈ ਦੇ ਰਹੇ ਹਨ।
ਦੱਸ ਦੇਈਏ ਕਿ ਬਾਲੀਵੁੱਡ ਅਤੇ ਕ੍ਰਿਕਟ ਜਗਤ ਦੇ ਇਹ ਸਿਤਾਰੇ ਦੁਬਈ ਵਿੱਚ ਇਕੱਠੇ ਹੋਏ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਛਾਈਆਂ ਹੋਈਆਂ ਹਨ। ਜੋ ਕਿ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤੀਆਂ ਜਾ ਰਹੀਆਂ ਹਨ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ...
View this post on Instagram
ਜਾਣਕਾਰੀ ਲਈ ਦੱਸ ਦੇਈਏ ਕਿ ਐਮ ਐੱਸ ਧੋਨੀ ਇਸ ਸਮੇਂ ਦੁਬਈ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਬਿੱਗ ਬੌਸ 16 ਦਾ ਕੰਨਟੇਸਟੈਂਟ ਅਬਦੂ ਰੋਜ਼ਿਕ ਵੀ ਨਜ਼ਰ ਆਇਆ। ਇਸ ਤੋਂ ਇਲਾਵਾ ਇੱਕ ਵਾਰ ਫਿਰ ਕ੍ਰਿਕਟਰ ਰਿਸ਼ਭ ਪੰਤ ਵੀ ਐਮ ਐੱਸ ਧੋਨੀ ਦੇ ਪਾਰਟੀ ਸੈਲਿਬ੍ਰੇਸ਼ਨ ਦਾ ਹਿੱਸਾ ਬਣੇ। ਜਿਸ ਵਿੱਚ ਕ੍ਰਿਤੀ ਸੈਨਨ, ਐਮਐਸ ਧੋਨੀ, ਨੂਪੁਰ ਸੈਨਨ ਵੱਲੋਂ ਵੀ ਖੂਬ ਮਸਤੀ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)