Mohammed Shami Fitness Update: ਮੁਹੰਮਦ ਸ਼ਮੀ ਵਨਡੇ ਵਿਸ਼ਵ ਕੱਪ 2023 ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਪਰ ਵਿਸ਼ਵ ਕੱਪ ਤੋਂ ਬਾਅਦ ਸ਼ਮੀ ਮੈਦਾਨ 'ਤੇ ਵਾਪਸ ਨਹੀਂ ਆ ਸਕੇ। ਦਰਅਸਲ, ਸੱਟ ਕਾਰਨ ਸ਼ਮੀ ਪਿਛਲੇ ਕੁਝ ਸਮੇਂ ਤੋਂ ਕ੍ਰਿਕਟ ਮੈਦਾਨ ਤੋਂ ਦੂਰ ਚੱਲ ਰਹੇ ਹਨ। ਉਨ੍ਹਾਂ ਦੀ ਅੱਡੀ ਉੱਪਰ ਸੱਟ ਲੱਗੀ ਸੀ ਅਤੇ ਇਸੇ ਹਾਲਤ ਵਿੱਚ ਉਹ ਵਿਸ਼ਵ ਕੱਪ ਖੇਡੇ ਸੀ।
ਹਾਲਾਂਕਿ, ਸ਼ਮੀ ਨੇ 26 ਫਰਵਰੀ ਨੂੰ ਸਰਜਰੀ ਕਰਵਾਈ ਸੀ ਅਤੇ ਹੁਣ ਆਈਪੀਐਲ 2024 ਦੌਰਾਨ ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਉਹ ਸੱਟ ਕਾਰਨ ਆਈਪੀਐਲ ਨਹੀਂ ਖੇਡ ਸਕਿਆ। ਤਾਂ ਆਓ ਜਾਣਦੇ ਹਾਂ ਕਿ ਉਨ੍ਹਾਂ ਦਾ ਤਾਜ਼ਾ ਫਿਟਨੈੱਸ ਅਪਡੇਟ ਕੀ ਕਹਿੰਦਾ ਹੈ ਅਤੇ ਸ਼ਮੀ ਕਦੋਂ ਮੈਦਾਨ 'ਤੇ ਵਾਪਸੀ ਕਰ ਸਕਦੇ ਹਨ।
ਦਰਅਸਲ, ਹੁਣ ਤੱਕ ਸ਼ਮੀ ਬੈੱਡ ਰੈਸਟ 'ਤੇ ਸਨ, ਪਰ ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਹਾਰਾ ਲੈ ਕੇ ਆਪਣੇ ਪੈਰਾਂ 'ਤੇ ਖੜ੍ਹੇ ਨਜ਼ਰ ਆ ਰਹੇ ਹਨ, ਇਸ ਦੌਰਾਨ ਉਨ੍ਹਾਂ ਨੇ ਸ਼ਾਰਟਸ ਅਤੇ ਪੀਲੀ ਟੀ-ਸ਼ਰਟ ਪਾਈ ਹੋਈ ਹੈ। ਤਸਵੀਰ ਦੇ ਕੈਪਸ਼ਨ 'ਚ ਭਾਰਤੀ ਤੇਜ਼ ਗੇਂਦਬਾਜ਼ ਨੇ ਲਿਖਿਆ, ''ਟ੍ਰੈਕ 'ਤੇ ਵਾਪਿਸ ਅਤੇ ਸਫਲਤਾ ਲਈ ਭੁੱਖਾ। ਰਸਤਾ ਮੁਸ਼ਕਿਲ ਹੋ ਸਕਦਾ ਹੈ, ਪਰ ਮੰਜ਼ਿਲ ਸਾਰਥਕ ਹੈ।"
ਮੈਦਾਨ 'ਤੇ ਕਦੋਂ ਹੋਏਗੀ ਵਾਪਸੀ ?
ਦੱਸ ਦੇਈਏ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ IPL 2024 ਦੀ ਸ਼ੁਰੂਆਤ ਤੋਂ ਪਹਿਲਾਂ ਸ਼ਮੀ ਬਾਰੇ ਅਪਡੇਟ ਦਿੰਦੇ ਹੋਏ ਕਿਹਾ ਸੀ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਇਸ ਸੀਜ਼ਨ ਤੋਂ ਬਾਹਰ ਹੋ ਜਾਣਗੇ। ਇਸ ਤੋਂ ਇਲਾਵਾ ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਭਾਰਤੀ ਤੇਜ਼ ਗੇਂਦਬਾਜ਼ ਜੂਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 'ਚ ਹਿੱਸਾ ਨਹੀਂ ਲੈ ਸਕਣਗੇ। ਇਸ ਦੇ ਨਾਲ ਹੀ ਉਹ ਮੈਦਾਨ 'ਤੇ ਕਦੋਂ ਵਾਪਸੀ ਕਰਨਗੇ, ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Read More: Virat Kohli: ਵਿਰਾਟ ਕੋਹਲੀ ਦੇ ਹੇਅਰਕੱਟ ਦੀ ਲੱਖਾਂ 'ਚ ਕੀਮਤ, ਹੇਅਰ ਸਟਾਈਲਿਸਟ ਆਲੀਮ ਹਕੀਮ ਨੇ ਕੀਤਾ ਖੁਲਾਸਾ