Mohammed Siraj: ਮੁਹੰਮਦ ਸਿਰਾਜ ਵਨਡੇ 'ਚ ਬਣੇ ਨੰਬਰ ਇੱਕ ਗੇਂਦਬਾਜ਼, ਫਾਈਨਲ 'ਚ ਪ੍ਰਦਰਸ਼ਨ ਦੀ ਬਦੌਲਤ ਹਾਸਿਲ ਕੀਤਾ ਇਹ ਸਥਾਨ
Mohammed Siraj Becomes The Number 1 ODI Ranking Bowler: ਏਸ਼ੀਆ ਕੱਪ 2023 ਦੇ ਫਾਈਨਲ ਮੈਚ 'ਚ ਭਾਰਤੀ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ
Mohammed Siraj Becomes The Number 1 ODI Ranking Bowler: ਏਸ਼ੀਆ ਕੱਪ 2023 ਦੇ ਫਾਈਨਲ ਮੈਚ 'ਚ ਭਾਰਤੀ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਆਈਸੀਸੀ ਵਨਡੇ ਗੇਂਦਬਾਜ਼ਾਂ ਦੀ ਰੈਂਕਿੰਗ 'ਚ 8 ਸਥਾਨਾਂ ਦੀ ਛਲਾਂਗ ਮਾਰ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸ੍ਰੀਲੰਕਾ ਖ਼ਿਲਾਫ਼ ਖ਼ਿਤਾਬੀ ਮੈਚ ਵਿੱਚ ਸਿਰਾਜ ਦੀ ਗੇਂਦਬਾਜ਼ੀ ਕਾਰਨ ਟੀਮ ਨੂੰ ਸਿਰਫ਼ 51 ਦੌੜਾਂ ਦਾ ਟੀਚਾ ਮਿਲਿਆ ਸੀ। ਇਸ ਮੈਚ 'ਚ ਸਿਰਾਜ ਨੇ 7 ਓਵਰਾਂ 'ਚ ਸਿਰਫ 21 ਦੌੜਾਂ ਦੇ ਕੇ 6 ਵਿਕਟਾਂ ਹਾਸਿਲ ਕੀਤੀਆਂ ਸਨ ਸਨ।
ਮੁਹੰਮਦ ਸਿਰਾਜ ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਵਨਡੇ ਰੈਕਿੰਗ 643 ਰੇਟਿੰਗ ਅੰਕਾਂ ਨਾਲ 9ਵੇਂ ਨੰਬਰ 'ਤੇ ਸਨ। ਹੁਣ ਉਨ੍ਹਾਂ ਨੇ 8 ਸਥਾਨਾਂ ਦੀ ਛਲਾਂਗ ਲਗਾਉਂਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ ਹੈ ਜਿਸ ਵਿਚ ਹੁਣ ਉਸ ਦੇ 694 ਰੇਟਿੰਗ ਅੰਕ ਹੋ ਗਏ ਹਨ। ਸਿਰਾਜ ਨੇ ਏਸ਼ੀਆ ਕੱਪ 'ਚ 12.2 ਦੀ ਔਸਤ ਨਾਲ 10 ਵਿਕਟਾਂ ਲਈਆਂ ਸਨ। ਇਸ ਤੋਂ ਪਹਿਲਾਂ ਮੁਹੰਮਦ ਸਿਰਾਜ ਮਾਰਚ 2023 'ਚ ਨੰਬਰ-1 ਦੇ ਅਹੁਦੇ 'ਤੇ ਪਹੁੰਚੇ ਸਨ, ਜਿਸ ਤੋਂ ਬਾਅਦ ਜੋਸ਼ ਹੇਜ਼ਲਵੁੱਡ ਨੇ ਉਨ੍ਹਾਂ ਨੂੰ ਉਸ ਅਹੁਦੇ ਤੋਂ ਹਟਾ ਦਿੱਤਾ ਸੀ।
ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਮੁਹੰਮਦ ਸਿਰਾਜ ਦਾ ਇਹ ਪ੍ਰਦਰਸ਼ਨ ਟੀਮ ਇੰਡੀਆ ਲਈ ਵੱਡੀ ਰਾਹਤ ਮੰਨੀ ਜਾ ਸਕਦੀ ਹੈ। ਏਸ਼ੀਆ ਕੱਪ 'ਚ ਬੁਮਰਾਹ ਅਤੇ ਸਿਰਾਜ ਦੀ ਜੋੜੀ ਦਾ ਸਾਹਮਣਾ ਕਰਨਾ ਕਿਸੇ ਵੀ ਟੀਮ ਲਈ ਆਸਾਨ ਨਹੀਂ ਦਿਖਾਈ ਦਿੱਤਾ। ਸਿਰਾਜ ਨੇ ਏਸ਼ੀਆ ਕੱਪ ਦੇ ਫਾਈਨਲ ਮੈਚ 'ਚ ਆਪਣੇ ਵਨਡੇ ਕਰੀਅਰ ਦੀਆਂ 50 ਵਿਕਟਾਂ ਵੀ ਪੂਰੀਆਂ ਕੀਤੀਆਂ।
ਸ਼ੁਭਮਨ ਗਿੱਲ ਨੇ ਬਾਬਰ ਤੋਂ ਆਪਣੀ ਦੂਰੀ ਨੂੰ ਕੀਤਾ ਘੱਟ
ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਆਈਸੀਸੀ ਦੀ ਤਾਜ਼ਾ ਵਨਡੇ ਬੱਲੇਬਾਜ਼ੀ ਦਰਜਾਬੰਦੀ ਵਿੱਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ, ਪਰ ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਨਿਸ਼ਚਿਤ ਤੌਰ ’ਤੇ ਰੇਟਿੰਗ ਅੰਕਾਂ ਵਿੱਚ ਅੰਤਰ ਘਟਾ ਦਿੱਤਾ ਹੈ। ਬਾਬਰ ਦੇ ਇਸ ਸਮੇਂ 857 ਰੇਟਿੰਗ ਅੰਕ ਹਨ। ਜਦੋਂ ਕਿ ਗਿੱਲ ਨੂੰ 814 ਰੇਟਿੰਗ ਅੰਕ ਮਿਲੇ ਹਨ। ਹੁਣ ਦੋਵਾਂ ਵਿਚਾਲੇ ਸਿਰਫ 43 ਰੇਟਿੰਗ ਅੰਕਾਂ ਦਾ ਅੰਤਰ ਹੈ। ਵਿਰਾਟ ਕੋਹਲੀ ਵੀ ਇਕ ਸਥਾਨ ਦੀ ਛਲਾਂਗ ਲਗਾ ਕੇ 8ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।