Watch: ਫਲਾਈਟ ‘ਚ ਏਅਰ ਹੋਸਟਸ ਨੇ ਮਹਿੰਦਰ ਸਿੰਘ ਧੋਨੀ ਨੂੰ ਗਿਫ਼ਟ ਕੀਤੀ ਚਾਕਲੇਟ, ਵੀਡੀਓ ‘ਚ ਦੇਖੋ ਮਾਹੀ ਦਾ ਰਿਐਕਸ਼ਨ
MS Dhoni VIDEO: ਮਹਿੰਦਰ ਸਿੰਘ ਧੋਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਏਅਰ ਹੋਸਟੈੱਸ ਉਨ੍ਹਾਂ ਨੂੰ ਚਾਕਲੇਟ ਦਿੰਦੀ ਨਜ਼ਰ ਆ ਰਹੀ ਹੈ।
MS Dhoni Flight VIDEO: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਮਹਿੰਦਰ ਸਿੰਘ ਧੋਨੀ ਸੰਨਿਆਸ ਤੋਂ ਬਾਅਦ ਅਕਸਰ ਕਿਤੇ ਘੁੰਮਣ ਜਾਂਦੇ ਹਨ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਧੋਨੀ ਇੰਡੀਅਨ ਪ੍ਰੀਮੀਅਰ ਲੀਗ ਦਾ ਹਿੱਸਾ ਹਨ। ਧੋਨੀ ਦੀ ਕਪਤਾਨੀ ਵਿੱਚ ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ 2023 ਦਾ ਖਿਤਾਬ ਜਿੱਤਿਆ ਸੀ। ਹਾਲ ਹੀ 'ਚ ਧੋਨੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਉਹ ਫਲਾਈਟ 'ਚ ਨਜ਼ਰ ਆ ਰਹੇ ਹਨ ਜਿਸ ਦੌਰਾਨ ਏਅਰ ਹੋਸਟੈੱਸ ਫਲਾਈਟ 'ਚ ਧੋਨੀ ਨੂੰ ਚਾਕਲੇਟ ਗਿਫਟ ਕਰਦੀ ਨਜ਼ਰ ਆ ਰਹੀ ਹੈ।
ਦਰਅਸਲ ਮਹਿੰਦਰ ਸਿੰਘ ਧੋਨੀ ਦਾ ਇੱਕ ਵੀਡੀਓ ਟਵਿਟਰ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ 'ਚ ਉਹ ਫਲਾਈਟ 'ਚ ਨਜ਼ਰ ਆ ਰਹੇ ਹਨ। ਫਲਾਈਟ ਦੀ ਏਅਰ ਹੋਸਟੈੱਸ ਧੋਨੀ ਨੂੰ ਚਾਕਲੇਟ ਦਿੰਦੀ ਨਜ਼ਰ ਆ ਰਹੀ ਹੈ। ਉਹ ਪਹਿਲਾਂ ਉਨ੍ਹਾਂ ਦੇ ਸਾਹਮਣੇ ਬਹੁਤ ਸਾਰੀਆਂ ਚਾਕਲੇਟਾਂ ਰੱਖਦੀ ਹੈ, ਪਰ ਧੋਨੀ ਚਾਕਲੇਟਾਂ ਦਾ ਸਿਰਫ ਇੱਕ ਪੈਕ ਚੁੱਕਦੇ ਹਨ। ਉਹ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਧੋਨੀ ਦਾ ਇਹ ਵੀਡੀਓ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਇਹ ਖਬਰ ਲਿਖੇ ਜਾਣ ਤੱਕ 1500 ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਜਦੋਂ ਕਿ ਵੀਡੀਓ 'ਤੇ ਕਈ ਲੋਕਾਂ ਨੇ ਕਮੈਂਟ ਕੀਤੇ ਹਨ।
ਇਹ ਵੀ ਪੜ੍ਹੋ: World Cup 2023: ਵਰਲਡ ਕੱਪ ਲਈ ਤਿਆਰ ਕੀਤਾ ਜਾ ਰਿਹਾ ਨਰਿੰਦਰ ਮੋਦੀ ਸਟੇਡੀਅਮ, ਦੇਖੋ ਕੀ-ਕੀ ਹੋਵੇਗਾ ਬਦਲਾਅ
ਜ਼ਿਕਰਯੋਗ ਹੈ ਕਿ ਧੋਨੀ ਆਖਰੀ ਵਾਰ IPL 2023 ਦੌਰਾਨ ਮੈਦਾਨ 'ਤੇ ਨਜ਼ਰ ਆਏ ਸਨ। ਉਨ੍ਹਾਂ ਦੀ ਕਪਤਾਨੀ ਵਾਲੀ ਟੀਮ ਚੇਨਈ ਨੇ ਇਸ ਵਾਰ ਖਿਤਾਬ 'ਤੇ ਕਬਜ਼ਾ ਕੀਤਾ। ਚੇਨਈ ਨੇ ਫਾਈਨਲ ਵਿੱਚ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾਇਆ। ਇਹ ਮੈਚ ਮੀਂਹ ਕਾਰਨ ਪ੍ਰਭਾਵਿਤ ਹੋਇਆ। ਇਸੇ ਲਈ ਡਕਵਰਥ ਲੁਈਸ ਨਿਯਮ ਦੇ ਤਹਿਤ ਚੇਨਈ ਨੂੰ ਟੀਚਾ ਦਿੱਤਾ ਗਿਆ ਸੀ। ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 214 ਦੌੜਾਂ ਬਣਾਈਆਂ ਸਨ। ਜਦਕਿ ਚੇਨਈ ਨੇ 15 ਓਵਰਾਂ ਵਿੱਚ 171 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
The way he winks his eyes 🥺
— LEO (@BoyOfMasses) June 25, 2023
Also the way she is acting kittenish while having is wife right next to him 🥰
What a video @msdhoni 🤩 pic.twitter.com/SkrhQeZnDE
ਇਹ ਵੀ ਪੜ੍ਹੋ: Virat Kohli: ਵਿਰਾਟ ਕੋਹਲੀ ਪਿਤਾ ਦੀ ਮੌਤ ਵਾਲੇ ਦਿਨ ਪਹੁੰਚ ਗਏ ਸੀ ਮੈਚ ਖੇਡਣ, ਇਸ਼ਾਂਤ ਸ਼ਰਮਾ ਬੋਲੇ- ਮੇਰੇ ਨਾਲ ਹੁੰਦਾ ਤਾਂ, ਮੈਂ ਇੰਝ ਨਹੀਂ...