Sports News: 3 ਸਾਲ ਬਾਅਦ ਕਿਸੇ ਗੇਂਦਬਾਜ਼ ਨੇ ਲਈ ਹੈਟ੍ਰਿਕ, ਭਾਰਤ-ਆਸਟ੍ਰੇਲੀਆ ਟੈਸਟ ਵਿਚਾਲੇ ਵੈਲਿੰਗਟਨ 'ਚ ਰਚਿਆ ਗਿਆ ਇਤਿਹਾਸ, ਦੇਖੋ ਵੀਡੀਓ
NZ vs ENG Test: ਬਾਰਡਰ-ਗਾਵਸਕਰ ਟਰਾਫੀ ਤੋਂ ਇਲਾਵਾ, ਇਸ ਸਮੇਂ ਕਈ ਹੋਰ ਦੇਸ਼ਾਂ ਵਿਚਾਲੇ ਟੈਸਟ ਸੀਰੀਜ਼ ਖੇਡੀਆਂ ਜਾ ਰਹੀਆਂ ਹਨ। ਭਾਰਤ-ਆਸਟ੍ਰੇਲੀਆ ਟੈਸਟ ਵਿਚਾਲੇ ਵੈਲਿੰਗਟਨ 'ਚ ਇੱਕ ਗੇਂਦਬਾਜ਼ ਨੇ ਹੈਟ੍ਰਿਕ ਲੈ ਕੇ ਇਤਿਹਾਸ ਰਚ ਦਿੱਤਾ ਹੈ।
NZ vs ENG Test Gus Atkinson Takes Hat-trick: ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਇੰਗਲੈਂਡ ਨੇ ਪਹਿਲਾ ਟੈਸਟ ਮੈਚ 8 ਵਿਕਟਾਂ ਨਾਲ ਜਿੱਤ ਲਿਆ ਸੀ। ਹੁਣ ਦੋਵਾਂ ਵਿਚਾਲੇ 6 ਦਸੰਬਰ ਤੋਂ ਵੈਲਿੰਗਟਨ ਦੇ ਬੇਸਿਨ ਰਿਜ਼ਰਵ 'ਚ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਟੈਸਟ ਮੈਚ ਦੇ ਦੂਜੇ ਦਿਨ ਇੰਗਲੈਂਡ ਦੇ ਗੇਂਦਬਾਜ਼ ਗੁਸ ਐਟਕਿੰਸਨ ਨੇ ਆਪਣੀ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ 'ਤੇ ਤਬਾਹੀ ਮਚਾਈ। ਐਟਕਿੰਸਨ ਨੇ 3 ਸਾਲ ਬਾਅਦ ਟੈਸਟ ਕ੍ਰਿਕਟ 'ਚ ਹੈਟ੍ਰਿਕ ਲੈ ਕੇ ਹੈਟ੍ਰਿਕ ਦਾ ਸੋਕਾ ਤੋੜਿਆ। ਇਸ ਨਾਲ ਉਹ ਹੈਟ੍ਰਿਕ ਲੈਣ ਵਾਲਾ ਇੰਗਲੈਂਡ ਦਾ 15ਵਾਂ ਗੇਂਦਬਾਜ਼ ਵੀ ਬਣ ਗਿਆ।
Good morning, everyone #NZvENG
— Marc Van de Velde (@MarcFVandeVelde) December 6, 2024
Gus Atkinson hat-trick pic.twitter.com/Xxnvx38Esv
ਸ਼ਨੀਵਾਰ, 7 ਦਸੰਬਰ 2024 ਨੂੰ ਗੁਸ ਐਟਕਿੰਸਨ ਨੇ ਨਿਊਜ਼ੀਲੈਂਡ ਦੇ ਖਿਲਾਫ ਆਪਣੀ ਪਹਿਲੀ ਟੈਸਟ ਹੈਟ੍ਰਿਕ ਲਈ। ਐਟਕਿੰਸਨ ਨੇ 8.5 ਓਵਰਾਂ ਵਿੱਚ 31 ਦੌੜਾਂ ਦੇ ਕੇ ਕੁੱਲ 4 ਵਿਕਟਾਂ ਲਈਆਂ। ਉਸ ਦੀ ਹੈਟ੍ਰਿਕ ਵਿੱਚ ਨਿਊਜ਼ੀਲੈਂਡ ਦੇ ਨਾਥਨ ਸਮਿਥ, ਮੈਟ ਹੈਨਰੀ ਤੇ ਸਾਬਕਾ ਕਪਤਾਨ ਟਿਮ ਸਾਊਥੀ ਸ਼ਾਮਲ ਸਨ। ਇਸ ਤੋਂ ਪਹਿਲਾਂ ਉਸ ਨੇ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਨੂੰ ਵੀ 11 ਦੌੜਾਂ 'ਤੇ ਪਵੇਲੀਅਨ ਭੇਜਿਆ ਸੀ।
ਐਟਕਿੰਸਨ ਨੇ ਇਤਿਹਾਸ ਰਚਿਆ, ਪਿਛਲੀ ਹੈਟ੍ਰਿਕ ਦਾ ਸੋਕਾ ਤੋੜਿਆ
ਗੁਸ ਐਟਕਿੰਸਨ ਦੀ ਇਹ ਹੈਟ੍ਰਿਕ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ 50ਵੀਂ ਹੈਟ੍ਰਿਕ ਹੈ। ਇਸ ਵਿੱਚ ਪੁਰਸ਼ਾਂ ਦੇ ਟੈਸਟ ਕ੍ਰਿਕਟ ਵਿੱਚ 47 ਹੈਟ੍ਰਿਕ ਤੇ ਮਹਿਲਾ ਟੈਸਟ ਕ੍ਰਿਕਟ ਵਿੱਚ 3 ਹੈਟ੍ਰਿਕ ਸ਼ਾਮਲ ਹਨ। ਐਟਕਿੰਸਨ ਦਾ ਇਹ ਪ੍ਰਦਰਸ਼ਨ ਇੰਗਲੈਂਡ ਲਈ ਬਹੁਤ ਮਹੱਤਵਪੂਰਨ ਸਾਬਤ ਹੋਇਆ ਤੇ ਨਿਊਜ਼ੀਲੈਂਡ ਦੇ ਬੱਲੇਬਾਜ਼ੀ ਕ੍ਰਮ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
ਗੁਸ ਐਟਕਿੰਸਨ ਤੋਂ ਪਹਿਲਾਂ ਟੈਸਟ ਕ੍ਰਿਕਟ ਵਿੱਚ ਆਖਰੀ ਹੈਟ੍ਰਿਕ ਦੱਖਣੀ ਅਫਰੀਕਾ ਦੇ ਕੇਸ਼ਵ ਮਹਾਰਾਜ ਨੇ ਜੂਨ 2021 ਵਿੱਚ ਲਈ ਸੀ। ਮਹਾਰਾਜ ਨੇ ਕਿਰਨ ਪਾਵੇਲ, ਜੇਸਨ ਹੋਲਡਰ ਅਤੇ ਜੋਸ਼ੂਆ ਡਾ ਸਿਲਵਾ ਨੂੰ ਵੈਸਟਇੰਡੀਜ਼ ਖਿਲਾਫ ਲਗਾਤਾਰ ਗੇਂਦਾਂ 'ਤੇ ਆਊਟ ਕੀਤਾ ਸੀ। ਇੰਗਲੈਂਡ ਲਈ ਆਖਰੀ ਟੈਸਟ ਹੈਟ੍ਰਿਕ ਮੋਇਨ ਅਲੀ ਨੇ ਜੁਲਾਈ 2017 ਵਿੱਚ ਓਵਲ ਵਿੱਚ ਲਈ ਸੀ ਜਦੋਂ ਉਸਨੇ ਦੱਖਣੀ ਅਫਰੀਕਾ ਦੇ ਡੀਨ ਐਲਗਰ ਕਾਗਿਸੋ ਰਬਾਡਾ ਅਤੇ ਮੋਰਨੇ ਮੋਰਕਲ ਨੂੰ ਪੈਵੇਲੀਅਨ ਭੇਜਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :