ਓਵਲ ਟੈਸਟ ਵਿੱਚ ਵੱਡੇ ਖਿਡਾਰੀ ਹੋਏ ਫਲਾਪ ! ਕਰੁਣ ਨਾਇਰ ਨੇ ਜੜਿਆ ਅਰਧ ਸੈਂਕੜਾ, ਭਾਰਤ ਦੀ ਪਹਿਲੀ ਪਾਰੀ 224 ਉੱਤੇ ਸਿਮਟੀ
ਓਵਲ ਟੈਸਟ ਵਿੱਚ ਭਾਰਤ ਦੀ ਪਹਿਲੀ ਪਾਰੀ 224 ਦੌੜਾਂ 'ਤੇ ਸਿਮਟ ਗਈ। ਦੂਜੇ ਦਿਨ ਦੀ ਸ਼ੁਰੂਆਤ ਵਿੱਚ, ਟੀਮ ਇੰਡੀਆ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕੀ ਅਤੇ ਸਿਰਫ 20 ਦੌੜਾਂ ਦੇ ਅੰਦਰ ਆਖਰੀ 4 ਵਿਕਟਾਂ ਗੁਆ ਦਿੱਤੀਆਂ।

ਓਵਲ ਟੈਸਟ ਵਿੱਚ ਭਾਰਤ ਦੀ ਪਹਿਲੀ ਪਾਰੀ 224 ਦੌੜਾਂ 'ਤੇ ਸਿਮਟ ਗਈ। ਦੂਜੇ ਦਿਨ ਦੀ ਸ਼ੁਰੂਆਤ ਵਿੱਚ, ਟੀਮ ਇੰਡੀਆ ਜ਼ਿਆਦਾ ਓਵਰ ਨਹੀਂ ਖੇਡ ਸਕੀ ਅਤੇ ਸਿਰਫ਼ 20 ਦੌੜਾਂ ਦੇ ਅੰਦਰ, ਭਾਰਤ ਨੇ ਆਖਰੀ 4 ਵਿਕਟਾਂ ਗੁਆ ਦਿੱਤੀਆਂ। ਭਾਰਤ ਲਈ ਅਰਧ ਸੈਂਕੜਾ ਬਣਾਉਣ ਵਾਲੇ ਇੱਕੋ ਇੱਕ ਬੱਲੇਬਾਜ਼ ਕਰੁਣ ਨਾਇਰ ਸਨ, ਜਿਨ੍ਹਾਂ ਨੇ 57 ਦੌੜਾਂ ਦੀ ਪਾਰੀ ਖੇਡੀ। ਤੇਜ਼ ਗੇਂਦਬਾਜ਼ ਗੁਸ ਐਟਕਿੰਸਨ ਨੇ ਇੰਗਲੈਂਡ ਲਈ ਪੰਜ ਵਿਕਟਾਂ ਲਈਆਂ। ਇਹ ਚੌਥੀ ਵਾਰ ਹੈ ਜਦੋਂ ਐਟਕਿੰਸਨ ਨੇ ਆਪਣੇ ਟੈਸਟ ਕਰੀਅਰ ਵਿੱਚ ਇੱਕ ਪਾਰੀ ਵਿੱਚ 5 ਜਾਂ ਵੱਧ ਵਿਕਟਾਂ ਲਈਆਂ ਹਨ।
ਮੈਚ ਵਿੱਚ, ਇੰਗਲੈਂਡ ਨੇ ਟਾਸ ਜਿੱਤਿਆ ਅਤੇ ਟੀਮ ਇੰਡੀਆ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਭਾਰਤ ਦੇ ਵੱਡੇ ਖਿਡਾਰੀ ਫਲਾਪ ਹੋਏ, ਵਿਕਟਾਂ ਡਿੱਗਣ ਦਾ ਸਿਲਸਿਲਾ ਉਥੋਂ ਸ਼ੁਰੂ ਹੋਇਆ ਜਦੋਂ ਯਸ਼ਸਵੀ ਜੈਸਵਾਲ ਗੇਂਦ ਦੀ ਗਤੀ ਨੂੰ ਨਹੀਂ ਪੜ੍ਹ ਸਕਿਆ ਅਤੇ ਸਿਰਫ਼ 2 ਦੌੜਾਂ ਬਣਾਉਣ ਤੋਂ ਬਾਅਦ LBW ਆਊਟ ਹੋ ਗਿਆ।




















