(Source: ECI/ABP News/ABP Majha)
Cricketer Street Fight: ਇਸ ਕ੍ਰਿਕਟਰ ਨੂੰ ਫੈਨ ਦੀ ਹਰਕਤ 'ਤੇ ਆਇਆ ਗੁੱਸਾ, ਖਿਡਾਰੀ ਨੇ ਸ਼ਰੇਆਮ ਚਾੜ੍ਹਿਆ ਕੁਟਾਪਾ! ਵੀਡੀਓ ਵਾਇਰਲ
T20 World Cup 2024: ਪਾਕਿਸਤਾਨ ਕ੍ਰਿਕਟ ਟੀਮ ਦੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ 'ਚੋਂ ਇੱਕ ਹੈਰਿਸ ਰਾਊਫ ਨੂੰ ਲੈ ਸੋਸ਼ਲ ਮੀਡੀਆ ਉੱਪਰ ਹੰਗਾਮਾ ਮੱਚਿਆ ਹੋਇਆ ਹੈ। ਦੱਸ ਦੇਈਏ ਕਿ ਉਨ੍ਹਾਂ ਹਾਲ ਹੀ
T20 World Cup 2024: ਪਾਕਿਸਤਾਨ ਕ੍ਰਿਕਟ ਟੀਮ ਦੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ 'ਚੋਂ ਇੱਕ ਹੈਰਿਸ ਰਾਊਫ ਨੂੰ ਲੈ ਸੋਸ਼ਲ ਮੀਡੀਆ ਉੱਪਰ ਹੰਗਾਮਾ ਮੱਚਿਆ ਹੋਇਆ ਹੈ। ਦੱਸ ਦੇਈਏ ਕਿ ਉਨ੍ਹਾਂ ਹਾਲ ਹੀ 'ਚ ਟੀ-20 ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ 'ਚ ਹਿੱਸਾ ਲਿਆ ਹੈ। ਇਸ ਟੂਰਨਾਮੈਂਟ 'ਚ ਹੈਰਿਸ ਰਾਊਫ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ। ਫਿਲਹਾਲ ਪਾਕਿਸਤਾਨ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ ਅਤੇ ਇਸ ਕਾਰਨ ਸਾਰੇ ਖਿਡਾਰੀ ਹੁਣ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ।
ਇਸ ਵਿਚਾਲੇ ਹੈਰਿਸ ਰਾਊਫ ਵੀ ਆਪਣੀ ਪਤਨੀ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੇ ਸੀ, ਪਰ ਇਸ ਦੌਰਾਨ ਇਕ ਅਜਿਹੀ ਘਟਨਾ ਵਾਪਰੀ ਜਿਸ ਤੋਂ ਬਾਅਦ ਹੈਰਿਸ ਰਾਊਫ ਆਪਣੇ ਗੁੱਸੇ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਉਨ੍ਹਾਂ ਨੇ ਪ੍ਰਸ਼ੰਸਕਾਂ 'ਤੇ ਹਮਲਾ ਕਰ ਦਿੱਤਾ।
ਹੈਰਿਸ ਰਾਊਫ ਨੇ ਪ੍ਰਸ਼ੰਸਕਾਂ 'ਤੇ ਹਮਲਾ ਕੀਤਾ
ਪਾਕਿਸਤਾਨੀ ਤੇਜ਼ ਗੇਂਦਬਾਜ਼ ਹੈਰਿਸ ਰਾਊਫ (Harris Rauf) ਇਸ ਸਮੇਂ ਆਪਣੀ ਪਤਨੀ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਕਿਉਂਕਿ ਉਹ ਆਪਣੀ ਟੀਮ ਦੇ ਸਰਵੋਤਮ ਖਿਡਾਰੀਆਂ ਵਿੱਚੋਂ ਇੱਕ ਹਨ, ਇਸ ਲਈ ਹਰ ਕੋਈ ਉਨ੍ਹਾਂ ਨੂੰ ਪਛਾਣਦਾ ਹੈ। ਹੈਰਿਸ ਰਾਊਫ ਆਪਣੀ ਪਤਨੀ ਨਾਲ ਘੁੰਮ ਰਹੇ ਸਨ ਅਤੇ ਉਸ ਸਮੇਂ ਇਕ ਸਮਰਥਕ ਨੇ ਉਨ੍ਹਾਂ ਦੇ ਖਿਲਾਫ ਕੁਝ ਟਿੱਪਣੀਆਂ ਕੀਤੀਆਂ, ਜਿਸ ਤੋਂ ਬਾਅਦ ਉਹ ਖੁਦ ਉੱਪਰ ਕੰਟਰੋਲ ਨਹੀਂ ਰੱਖ ਸਕੇ। ਪ੍ਰਸ਼ੰਸਕਾਂ ਦੀ ਗੱਲ ਸੁਣ ਕੇ ਉਹ ਆਪਣੀ ਪਤਨੀ ਦਾ ਹੱਥ ਛੱਡ ਕੇ ਲੜਨ ਲਈ ਅੱਗੇ ਵੱਧ ਗਏ। ਉੱਥੇ ਮੌਜੂਦ ਹੋਰ ਲੋਕਾਂ ਨੇ ਆ ਕੇ ਦੋਵਾਂ ਵਿਚਾਲੇ ਹੋਣ ਵਾਲੀ ਲੜਾਈ ਵਿੱਚ ਬਚਾਅ ਕੀਤਾ।
This is such disgusting behavior by the fans when players are out with their families, and fans are swearing at them. This needs to stop. You may disagree with their performance, but you can’t use such language when they’re with their families. Have some respect. pic.twitter.com/XFy9zh6wZ8
— Ihtisham Ul Haq (@iihtishamm) June 18, 2024
ਟੀ-20 ਵਿਸ਼ਵ ਕੱਪ ਦੇ ਪ੍ਰਦਰਸ਼ਨ ਤੋਂ ਸਮਰਥਕ ਖੁਸ਼ ਨਹੀਂ
ਪਾਕਿਸਤਾਨੀ ਸਮਰਥਕ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਨ। ਹਾਲ ਹੀ ਵਿੱਚ, ਟੀਮ ਨੂੰ ਕਈ ਦੂਜੇ ਦਰਜੇ ਦੀਆਂ ਟੀਮਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਾਰਨ ਸਾਰੇ ਸਮਰਥਕ ਨਿਰਾਸ਼ ਹਨ। ਇਸ ਟੀ-20 ਵਿਸ਼ਵ ਕੱਪ ਵਿੱਚ ਵੀ ਪਾਕਿਸਤਾਨੀ ਟੀਮ ਨੂੰ ਅਮਰੀਕੀ ਟੀਮ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਇਹ ਸਮਰਥਕ ਹੁਣ ਆਪਣੇ ਖਿਡਾਰੀਆਂ ਨੂੰ ਤਿੱਖੇ ਸਵਾਲ ਪੁੱਛ ਰਹੇ ਹਨ। ਉਹ ਪੁੱਛ ਰਹੇ ਹਨ ਕਿ ਸਾਨੂੰ ਕਦੋਂ ਤੱਕ ਵੱਡੇ ਮੰਚਾਂ 'ਤੇ ਜ਼ਲੀਲ ਹੋਣਾ ਪਵੇਗਾ।
ਹੈਰਿਸ ਰਾਊਫ ਨੇ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ
ਹੈਰਿਸ ਰਾਊਫ ਨੇ ਕਿਹਾ ਕਿ ਉਸ ਖਿਲਾਫ ਟਿੱਪਣੀ ਕਰਨ ਵਾਲਾ ਵਿਅਕਤੀ ਭਾਰਤੀ ਹੈ ਪਰ ਉਸ ਨੇ ਖੁਦ ਮੰਨਿਆ ਕਿ ਉਹ ਪਾਕਿਸਤਾਨੀ ਹੈ। ਕਿਉਂਕਿ ਕ੍ਰਿਕਟ ਅਤੇ ਰਾਜਨੀਤੀ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤੇ ਚੰਗੇ ਨਹੀਂ ਹਨ। ਅਜਿਹੇ 'ਚ ਪਾਕਿਸਤਾਨੀ ਲੋਕ ਅਕਸਰ ਆਪਣੇ 'ਤੇ ਹੋਏ ਹਰ ਹਮਲੇ ਲਈ ਭਾਰਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।