WHO ਚੀਫ ਦੀ ਮਸਾਂ ਬਚੀ ਜਾਨ, ਜਹਾਜ਼ 'ਚ ਚੜ੍ਹਨ ਹੀ ਵਾਲੇ ਸਨ, ਉਦੋਂ ਹੀ ਇਜ਼ਰਾਈਲ ਨੇ ਕਰ'ਤਾ ਹਮਲਾ
WHO Chief: ਇਜ਼ਰਾਈਲ ਨੇ ਵੀਰਵਾਰ (26 ਦਸੰਬਰ) ਨੂੰ ਯਮਨ ਦੀ ਰਾਜਧਾਨੀ ਸਨਾ ਦੇ ਹਵਾਈ ਅੱਡੇ ਅਤੇ ਬੰਦਰਗਾਹ 'ਤੇ ਹਮਲਾ ਕੀਤਾ। ਇਸ ਦੌਰਾਨ ਸਨਾ ਹਵਾਈ ਅੱਡੇ 'ਤੇ ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਡਾ: ਟੈਡ੍ਰੋਸ ਵੀ ਮੌਜੂਦ ਸਨ।
WHO Chief: ਇਜ਼ਰਾਈਲ ਨੇ ਵੀਰਵਾਰ (26 ਦਸੰਬਰ) ਨੂੰ ਯਮਨ ਦੀ ਰਾਜਧਾਨੀ ਸਨਾ ਦੇ ਹਵਾਈ ਅੱਡੇ ਅਤੇ ਬੰਦਰਗਾਹ 'ਤੇ ਹਮਲਾ ਕੀਤਾ। ਇਸ ਦੌਰਾਨ ਸਨਾ ਹਵਾਈ ਅੱਡੇ 'ਤੇ ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਡਾ: ਟੈਡ੍ਰੋਸ ਵੀ ਮੌਜੂਦ ਸਨ। ਉਹ ਇਸ ਹਮਲੇ ਵਿੱਚ ਬਾਲ-ਬਾਲ ਬਚੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਪਾ ਕੇ ਇਸ ਬਾਰੇ ਖੁਦ ਖੁਲਾਸਾ ਕੀਤਾ ਹੈ। WHO ਦੇ ਮੁਖੀ ਉਨ੍ਹਾਂ UN ਕਰਮਚਾਰੀਆਂ ਦੀ ਰਿਹਾਈ ਲਈ ਗੱਲਬਾਤ ਕਰਨ ਲਈ ਯਮਨ ਆਏ ਸਨ, ਜਿਨ੍ਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਹੂਤੀ ਲੜਾਕਿਆਂ ਨੇ ਬੰਧਕ ਬਣਾ ਕੇ ਰੱਖਿਆ ਹੋਇਆ ਹੈ।
WHO ਮੁਖੀ ਨੇ ਪੋਸਟ 'ਚ ਕੀ ਕਿਹਾ?
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾਕਟਰ ਟੇਡ੍ਰੋਸ ਏਡਨੋਮ ਘੇਬੀਅਸ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਰੇ ਸਾਥੀ ਜਹਾਜ਼ 'ਚ ਸਵਾਰ ਹੋਣ ਵਾਲੇ ਹੀ ਸਨ, ਜਦੋਂ ਇਜ਼ਰਾਈਲ ਵੱਲੋਂ ਸਨਾ ਹਵਾਈ ਅੱਡੇ 'ਤੇ ਹਮਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਭਾਰੀ ਬੰਬਾਰੀ ਹੋਈ। ਜਿਸ 'ਚ ਉਨ੍ਹਾਂ ਦੀ ਫਲਾਈਟ ਦਾ ਇਕ ਮੈਂਬਰ ਵੀ ਜ਼ਖਮੀ ਹੋ ਗਿਆ ਅਤੇ ਏਅਰਪੋਰਟ 'ਤੇ ਮੌਜੂਦ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਡਬਲਯੂਐਚਓ ਮੁਖੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਰੇ ਸਾਥੀ ਪੂਰੀ ਤਰ੍ਹਾਂ ਸੁਰੱਖਿਅਤ ਹਨ, ਪਰ ਉਨ੍ਹਾਂ ਨੂੰ ਉਦੋਂ ਤੱਕ ਸਨਾ ਵਿੱਚ ਰਹਿਣਾ ਪਵੇਗਾ, ਜਦੋਂ ਤੱਕ ਹਵਾਈ ਅੱਡਿਆਂ ਦੀ ਮੁਰੰਮਤ ਨਹੀਂ ਹੋ ਜਾਂਦੀ ਹੈ।
Our mission to negotiate the release of @UN staff detainees and to assess the health and humanitarian situation in #Yemen concluded today. We continue to call for the detainees' immediate release.
— Tedros Adhanom Ghebreyesus (@DrTedros) December 26, 2024
As we were about to board our flight from Sana’a, about two hours ago, the airport… pic.twitter.com/riZayWHkvf
UN ਮਹਾਸਕੱਤਰ ਨੇ ਕੀਤੀ ਹਮਲੇ ਦੀ ਨਿੰਦਾ
ਸੰਯੁਕਤ ਰਾਸ਼ਟਰ (UN) ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਯਮਨ ਦੀ ਰਾਜਧਾਨੀ ਸਨਾ ਵਿੱਚ ਇਜ਼ਰਾਇਲੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ ਦਾ ਸਨਮਾਨ ਕਰਨ ਦੀ ਗੱਲ ਵੀ ਕੀਤੀ ਹੈ। ਗੁਟੇਰੇਸ ਨੇ ਅੱਗੇ ਕਿਹਾ ਕਿ ਨਾਗਰਿਕਾਂ ਅਤੇ ਮਾਨਵਤਾਵਾਦੀ ਕਰਮਚਾਰੀਆਂ ਨੂੰ ਕਦੇ ਵੀ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਯਮਨ ਵਿੱਚ ਲਾਲ ਸਾਗਰ ਵਿੱਚ ਸਨਾ ਅੰਤਰਰਾਸ਼ਟਰੀ ਹਵਾਈ ਅੱਡੇ, ਬੰਦਰਗਾਹਾਂ ਅਤੇ ਪਾਵਰ ਸਟੇਸ਼ਨਾਂ ਉੱਤੇ ਹਮਲੇ ਬੇਹੱਦ ਖ਼ਤਰਨਾਕ ਹਨ।
ਹਮਲੇ ਵਿੱਚ ਰਾਜਧਾਨੀ ਸਨਾ ਨੂੰ ਬਣਾਇਆ ਨਿਸ਼ਾਨਾ
ਯਮਨ ਦੇ ਹੂਤੀ ਬਾਗੀਆਂ ਨੇ ਕਿਹਾ ਕਿ ਵੀਰਵਾਰ (26 ਦਸੰਬਰ) ਨੂੰ ਇਜ਼ਰਾਈਲੀ ਹਵਾਈ ਹਮਲੇ ਨੇ ਕਬਜ਼ੇ ਵਾਲੀ ਰਾਜਧਾਨੀ ਸਨਾ ਅਤੇ ਬੰਦਰਗਾਹ ਵਾਲੇ ਸ਼ਹਿਰ ਹੋਦੇਇਦਾ ਨੂੰ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ, ਆਈਡੀਐਫ ਨੇ ਕਿਹਾ ਕਿ ਉਸਨੇ ਯਮਨ ਦੀ ਰਾਜਧਾਨੀ ਸਨਾ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਹੋਦੇਦੀਦਾ, ਅਲ-ਸਲੀਫ ਅਤੇ ਰਾਸ ਕਾਂਤਿਬ ਦੀਆਂ ਬੰਦਰਗਾਹਾਂ ਦੇ ਨਾਲ-ਨਾਲ ਪਾਵਰ ਸਟੇਸ਼ਨਾਂ 'ਤੇ ਹੂਤੀਆਂ ਦੁਆਰਾ ਬਣਾਏ ਬੁਨਿਆਦੀ ਢਾਂਚੇ 'ਤੇ ਹਮਲਾ ਕੀਤਾ ਹੈ।