Champions Trophy 2025: ਪਾਕਿਸਤਾਨੀ ਧਰਤੀ 'ਤੇ ਚੈਂਪੀਅਨਜ਼ ਟਰਾਫੀ 'ਚ ਵੱਡੀ ਗ਼ਲਤੀ...., ਆਸਟ੍ਰੇਲੀਆ-ਇੰਗਲੈਂਡ ਮੈਚ 'ਚ ਵਜਾਇਆ ਗਿਆ ਭਾਰਤ ਦਾ ਰਾਸ਼ਟਰੀ ਗੀਤ, ਵੀਡੀਓ
ਚੈਂਪੀਅਨਜ਼ ਟਰਾਫੀ 2025 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ 23 ਫਰਵਰੀ (ਐਤਵਾਰ) ਨੂੰ ਹੋਣਾ ਹੈ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ। ਮੈਚ ਵਿੱਚ ਰੋਹਿਤ ਸ਼ਰਮਾ ਭਾਰਤੀ ਟੀਮ ਦੀ ਕਪਤਾਨੀ ਕਰਨਗੇ
ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਬਲਾਕਬਸਟਰ ਮੈਚਾਂ ਦੀ ਲੜੀ ਜਾਰੀ ਹੈ। ਇਸ ਕ੍ਰਮ ਵਿੱਚ ਸ਼ਨੀਵਾਰ (22 ਫਰਵਰੀ) ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਇੱਕ ਮੈਚ ਖੇਡਿਆ ਗਿਆ। ਮੈਚ ਵਿੱਚ ਇੰਗਲੈਂਡ ਦੀ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ। ਇਸ ਮੈਚ ਵਿੱਚ ਅਜਿਹੀ ਘਟਨਾ ਦੇਖਣ ਨੂੰ ਮਿਲੀ, ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।
ਦਰਅਸਲ, ਮੈਚ ਸ਼ੁਰੂ ਹੋਣ ਤੋਂ ਪਹਿਲਾਂ, ਆਸਟ੍ਰੇਲੀਆ ਤੇ ਇੰਗਲੈਂਡ ਦੋਵਾਂ ਦੇ ਰਾਸ਼ਟਰੀ ਗੀਤ ਵਜਾਏ ਜਾਣੇ ਸਨ ਪਰ ਇਸ ਸਮੇਂ ਦੌਰਾਨ, ਆਸਟ੍ਰੇਲੀਆ ਦੇ ਰਾਸ਼ਟਰੀ ਗੀਤ ਦੀ ਬਜਾਏ, ਭਾਰਤ ਦਾ ਰਾਸ਼ਟਰੀ ਗੀਤ ਵਜਾਉਣਾ ਸ਼ੁਰੂ ਹੋ ਗਿਆ। ਗ਼ਲਤੀ ਦਾ ਅਹਿਸਾਸ ਹੋਣ ਤੋਂ ਬਾਅਦ, ਅਧਿਕਾਰੀਆਂ ਨੇ ਤੁਰੰਤ ਭਾਰਤੀ ਰਾਸ਼ਟਰੀ ਗੀਤ ਬੰਦ ਕਰ ਦਿੱਤਾ ਫਿਰ ਆਸਟ੍ਰੇਲੀਆ ਦਾ ਰਾਸ਼ਟਰੀ ਗੀਤ ਵਜਾਇਆ ਗਿਆ। ਉਦੋਂ ਤੱਕ ਇਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਸੀ।
ENG vs Australia match mai indian national anthem chala diya vo bhi lahore mai 😭😭😂😂😂 #ENGvsAUS #ChampionsTrophy2025 pic.twitter.com/iOHbe4wj1F
— Manjyot wadhwa (@Manjyot68915803) February 22, 2025
ਇਹ ਮੇਜ਼ਬਾਨ ਦੇਸ਼ ਪਾਕਿਸਤਾਨ ਦੀ ਇੱਕ ਵੱਡੀ ਗਲਤੀ ਮੰਨੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਨੂੰ ਚੈਂਪੀਅਨਜ਼ ਟਰਾਫੀ 2025 ਵਿੱਚ ਪਾਕਿਸਤਾਨ ਵਿੱਚ ਇੱਕ ਵੀ ਮੈਚ ਨਹੀਂ ਖੇਡਣਾ ਪਵੇਗਾ। ਭਾਰਤ ਨੇ ਇਸ ਅੱਠ ਟੀਮਾਂ ਦੇ ਟੂਰਨਾਮੈਂਟ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ 'ਹਾਈਬ੍ਰਿਡ ਮਾਡਲ' ਅਪਣਾਇਆ ਗਿਆ। ਭਾਰਤੀ ਟੀਮ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡ ਰਹੀ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦੁਆਰਾ ਆਯੋਜਿਤ ਹਰੇਕ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਦੋਵਾਂ ਟੀਮਾਂ ਦੇ ਰਾਸ਼ਟਰੀ ਗੀਤ ਵਜਾਏ ਜਾਂਦੇ ਹਨ। ਇਹ ਸਮਾਗਮ ਟੌਸ ਤੋਂ ਬਾਅਦ ਹੁੰਦਾ ਹੈ।
ਐਤਵਾਰ ਨੂੰ ਭਾਰਤ-ਪਾਕਿਸਤਾਨ ਮੈਚ
ਚੈਂਪੀਅਨਜ਼ ਟਰਾਫੀ 2025 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ 23 ਫਰਵਰੀ (ਐਤਵਾਰ) ਨੂੰ ਹੋਣਾ ਹੈ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ। ਮੈਚ ਵਿੱਚ ਰੋਹਿਤ ਸ਼ਰਮਾ ਭਾਰਤੀ ਟੀਮ ਦੀ ਕਪਤਾਨੀ ਕਰਨਗੇ, ਜਦੋਂ ਕਿ ਮੁਹੰਮਦ ਰਿਜ਼ਵਾਨ ਪਾਕਿਸਤਾਨੀ ਟੀਮ ਦੀ ਅਗਵਾਈ ਕਰਨਗੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।





















