ਕੀ ਸੱਚਮੁੱਚ ਐਪਲ ਸਾਈਡਰ ਵਿਨੇਗਰ ਨਾਲ ਘੱਟ ਜਾਂਦਾ ਭਾਰ? ਜਾਣੋ ਸਿਹਤ ਮਾਹਿਰ ਤੋਂ
Apple Cider Vinegar ਸੇਬ ਤੋਂ ਤਿਆਰ ਕੀਤਾ ਜਾਣ ਵਾਲਾ ਸਿਰਕਾ ਹੈ। ਇਹ ਪ੍ਰਾਕਿਰਤਿਕ ਤੌਰ ‘ਤੇ ਫਰਮੈਂਟੇਸ਼ਨ ਦੀ ਪ੍ਰਕਿਰਿਆ ਰਾਹੀਂ ਬਣਾਇਆ ਜਾਂਦਾ ਹੈ, ਜਿਸ 'ਚ ਸੇਬਾਂ ਨੂੰ ਪਹਿਲਾਂ ਸ਼ੁਗਰ 'ਚ ਤਬਦੀਲ ਕੀਤਾ ਜਾਂਦਾ ਹੈ ਤੇ ਫਿਰ ਇਹ ਐਸੀਟਿਕ ਐਸਿਡ

ਐਪਲ ਸਾਇਡਰ ਵਿਨੇਗਰ (Apple Cider Vinegar) ਦਾ ਉਪਯੋਗ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਇਹ ਸਿਹਤ ਤੋਂ ਲੈਕੇ ਖਾਣਾ ਬਣਾਉਣ ਤਕ ਵਰਤਿਆ ਜਾਂਦਾ ਹੈ। ਆਮ ਤੌਰ 'ਤੇ ਇਸ ਦਾ ਉਪਯੋਗ ਖਾਣੇ ਬਣਾਉਣ ਤੋਂ ਲੈ ਕੇ ਫੂਡ ਨੂੰ ਸਟੋਰ ਕਰਕੇ ਰੱਖਣ ਦੇ ਵਿੱਚ ਕੀਤਾ ਜਾਂਦਾ ਹੈ। ਇਸਦਾ ਖੱਟਾ ਸੁਆਦ ਇਸ ਨੂੰ ਸਲਾਦ ਡ੍ਰੈੱਸਿੰਗ, ਮੈਰੀਨੇਡ ਅਤੇ ਡਿਟਾਕਸ ਡ੍ਰਿੰਕਸ ਲਈ ਇੱਕ ਵਧੀਆ ਚੋਣ ਬਣਾਉਂਦਾ ਹੈ।
ਇਹ ਪਾਚਣ ਤੰਦਰੁਸਤੀ ਨੂੰ ਸੁਧਾਰਨ ਦੇ ਨਾਲ-ਨਾਲ ਦਿਲ ਦੀ ਸਿਹਤ ਲਈ ਵੀ ਲਾਭਕਾਰੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ, ਕਿਹਾ ਜਾਂਦਾ ਹੈ ਕਿ ਇਹ ਵਜ਼ਨ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
ਕੀ ਐਪਲ ਸਾਇਡਰ ਵਿਨੇਗਰ ਵਜ਼ਨ ਘਟਾਉਣ ਵਿੱਚ ਮਦਦ ਕਰਦਾ ਹੈ?
ਵਜ਼ਨ ਘਟਾਉਣ ਲਈ ਲੋਕ ਵੱਖ-ਵੱਖ ਤਰੀਕੇ ਅਪਣਾਉਂਦੇ ਹਨ। ਕੋਈ ਵਰਕ ਆਊਟ ਕਰਦੇ ਹਨ, ਤਾਂ ਕੋਈ ਆਪਣੀ ਡਾਈਟ 'ਚ ਬਦਲਾਅ ਕਰਦਾ ਹੈ। ਕੁਝ ਲੋਕ ਐਪਲ ਸਾਇਡਰ ਵਿਨੇਗਰ ਵੀ ਪੀਂਦੇ ਹਨ, ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਹ ਪੇਟ ਦੀ ਚਰਬੀ ਘਟਾਉਂਦਾ ਹੈ ਅਤੇ ਤੇਜ਼ੀ ਨਾਲ ਵਜ਼ਨ ਘਟਾਉਣ ਵਿੱਚ ਮਦਦ ਕਰਦਾ ਹੈ। ਪਰ ਕੀ ਇਹ ਅਸਲ ਵਿੱਚ ਇੰਨਾ ਪ੍ਰਭਾਵਸ਼ਾਲੀ ਹੈ? ਆਓ, ਜਾਣਦੇ ਹਾਂ...
ਐਪਲ ਸਾਇਡਰ ਵਿਨੇਗਰ ਕੀ ਹੁੰਦਾ ਹੈ?
ਸੇਬ ਦੇ ਸਿਰਕੇ ਨੂੰ ਹੀ ਐਪਲ ਸਾਇਡਰ ਵਿਨੇਗਰ (Apple Cider Vinegar) ਕਿਹਾ ਜਾਂਦਾ ਹੈ। ਇਸ ਵਿੱਚ ਵਿਟਾਮਿਨ B ਤੋਂ ਇਲਾਵਾ, ਸਾਈਟ੍ਰਿਕ ਐਸਿਡ, ਐਸੀਟਿਕ ਐਸਿਡ, ਐੰਟੀ-ਮਾਈਕ੍ਰੋਬਿਅਲ, ਐੰਟੀ-ਆਕਸੀਡੈਂਟ ਅਤੇ ਕੈਰੋਟੀਨੋਇਡਸ ਵਰਗੇ ਗੁਣ ਪਾਏ ਜਾਂਦੇ ਹਨ। ਸਿਹਤ ਸਪੈਸ਼ਲਿਸਟ ਦੇ ਅਨੁਸਾਰ, ਜੇਕਰ ਐਪਲ ਸਾਇਡਰ ਵਿਨੇਗਰ ਨੂੰ ਸਹੀ ਮਾਤਰਾ ਵਿੱਚ ਵਰਤਿਆ ਜਾਵੇ, ਤਾਂ ਇਹ ਬਹੁਤ ਸਾਰੇ ਲਾਭ ਪਹੁੰਚਾ ਸਕਦਾ ਹੈ।
ਕੀ ਐਪਲ ਸਾਇਡਰ ਵਿਨੇਗਰ ਵਜ਼ਨ ਘਟਾਉਂਦਾ ਹੈ?
ਇਰਾਨ ਵਿੱਚ ਹੋਈ ਇੱਕ ਅਧਿਐਨ ਅਨੁਸਾਰ, ਐਪਲ ਸਾਇਡਰ ਵਿਨੀਗਰ ਵਜ਼ਨ ਘਟਾਉਣ ਵਿੱਚ ਮਦਦਗਾਰ ਹੋ ਸਕਦਾ ਹੈ। ਇਹ ਨਾ ਸਿਰਫ਼ ਵਜ਼ਨ ਘਟਾਉਣ ਵਿੱਚ ਮਦਦ ਕਰਦਾ ਹੈ, ਸਗੋਂ ਕੋਲੈਸਟਰੋਲ ਦੇ ਪੱਧਰ ਨੂੰ ਵੀ ਕੰਮ ਕਰਦਾ ਹੈ। 12 ਹਫ਼ਤਿਆਂ ਤੱਕ ਚੱਲੀ ਇਸ ਸਟੱਡੀ ਵਿੱਚ ਸਾਹਮਣੇ ਆਇਆ ਕਿ ਇਹ ਵਿਨੇਗਰ ਟਰਾਈਗਲਿਸਰਾਈਡ ਅਤੇ ਕੋਲੇਸਟਰੋਲ ਪੱਧਰ ਨੂੰ ਘਟਾ ਕੇ ਦਿਲ ਦੇ ਦੌਰੇ ਦਾ ਖਤਰਾ ਵੀ ਘਟਾ ਸਕਦਾ ਹੈ। ਐਕਸਪਰਟਸ ਅਨੁਸਾਰ, ਇੱਕ ਦਿਨ ਵਿੱਚ 30ml ਤੋਂ ਵੱਧ ਐਪਲ ਸਾਇਡਰ ਵਿਨੇਗਰ ਨਹੀਂ ਪੀਣਾ ਚਾਹੀਦਾ, ਕਿਉਂਕਿ ਇਸ ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ।
ਵਜ਼ਨ ਘਟਾਉਣ ਲਈ ਐਪਲ ਸਾਇਡਰ ਵਿਨੇਗਰ ਕਿਵੇਂ ਪੀਣਾ ਚਾਹੀਦਾ ਹੈ?
ਸਿਹਤ ਸਪੈਸ਼ਲਿਟ ਅਨੁਸਾਰ, ਜੇਕਰ ਤੁਸੀਂ ਤੇਜ਼ੀ ਨਾਲ ਵਜ਼ਨ ਘਟਾਉਣਾ ਚਾਹੁੰਦੇ ਹੋ, ਤਾਂ ਰਾਤ ਨੂੰ ਸੌਣ ਤੋਂ ਪਹਿਲਾਂ 15-20 ml ਐਪਲ ਸਾਇਡਰ ਵਿਨੇਗਰ ਨੂੰ 2-3 ਚਮਚ ਪਾਣੀ ਵਿੱਚ ਮਿਲਾ ਕੇ ਪੀ ਸਕਦੇ ਹੋ। ਇਹ ਨੁਸਖਾ ਵਜ਼ਨ ਘਟਾਉਣ ਵਿੱਚ ਮਦਦਗਾਰ ਹੋ ਸਕਦਾ ਹੈ।
ਸਾਵਧਾਨੀ:
ਐਪਲ ਸਾਇਡਰ ਵਿਨੇਗਰ ਨੂੰ ਕਦੇ ਵੀ ਸਿੱਧਾ ਨਹੀਂ ਪੀਣਾ ਚਾਹੀਦਾ, ਨਹੀਂ ਤਾਂ ਇਹ ਪੇਟ ਅਤੇ ਗਲੇ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਕਰਕੇ ਹਮੇਸ਼ਾ ਪਾਣੀ ਵਿੱਚ ਮਿਲਾ ਕੇ ਹੀ ਪੀਣਾ ਚਾਹੀਦਾ ਹੈ।
ਐਪਲ ਸਾਇਡਰ ਵਿਨੇਗਰ ਦੇ ਹੋਰ ਲਾਭ
- ਪਾਚਣ ਤੰਤਰ ਨੂੰ ਦੁਰੁਸਤ ਰੱਖਦਾ ਹੈ।
- ਪੇਟ ਦੀ ਗੈਸ, ਕਬਜ਼, ਐਸਿਡਿਟੀ ਅਤੇ ਫੁਲਣ ਦੀ ਸਮੱਸਿਆ ਦੂਰ ਕਰਦਾ ਹੈ।
- ਸੀਨੇ ਦੀ ਜਲਣ ਤੋਂ ਰਾਹਤ ਦਿਵਾਉਂਦਾ ਹੈ।
- ਪੇਟ ਨੂੰ ਬੈਕਟੀਰੀਆ-ਮੁਕਤ ਰੱਖਣ ਵਿੱਚ ਮਦਦ ਕਰਦਾ ਹੈ।
- ਸੰਕ੍ਰਮਣ ਅਤੇ ਐਲਰਜੀ ਤੋਂ ਬਚਾਅ ਕਰਦਾ ਹੈ।
- ਸਾਹਾਂ ਦੀ ਬਦਬੂ ਦੂਰ ਕਰਨ ਵਿੱਚ ਮਦਦ ਕਰਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















