FasTag ਨੂੰ ਲੈ ਕੇ ਇੱਕ ਹੋਰ 'ਸਿਆਪਾ' ! Toll 'ਤੇ ਪਹੁੰਚਣ ਤੋਂ 60 ਮਿੰਟ ਪਹਿਲਾਂ ਕਰਨਾ ਪਵੇਗਾ ਇਹ ਕੰਮ, ਨਹੀਂ ਤਾਂ ਲੱਗੇਗੀ ਡਬਲ ਪਰਚੀ !
NHAI New FASTag Rules: FASTag ਸੰਬੰਧੀ ਇੱਕ ਨਵੀਂ ਸਲਾਹ ਜਾਰੀ ਕੀਤੀ ਗਈ ਹੈ। ਜੇ ਤੁਸੀਂ ਟੋਲ ਪਲਾਜ਼ਾ 'ਤੇ ਡਬਲ ਪਰਚੀ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਟੋਲ ਟੈਕਸ ਦੇ ਇਨ੍ਹਾਂ ਨਵੇਂ ਨਿਯਮਾਂ ਬਾਰੇ ਜਾਣਨਾ ਜ਼ਰੂਰੀ ਹੈ।

FASTag Rules In India: ਭਾਰਤ ਸਰਕਾਰ ਟੋਲ ਪਲਾਜ਼ਿਆਂ 'ਤੇ ਆਵਾਜਾਈ ਨੂੰ ਆਸਾਨ ਬਣਾਉਣ ਲਈ FASTag ਦੇ ਨਿਯਮਾਂ ਵਿੱਚ ਲਗਾਤਾਰ ਬਦਲਾਅ ਕਰ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਭਾਰਤੀ ਆਵਾਜਾਈ ਵਿਭਾਗ ਦਾ ਕਹਿਣਾ ਹੈ ਕਿ ਇਹ ਨਵੇਂ ਨਿਯਮ ਹਾਈਵੇਅ ਟੋਲ ਪਲਾਜ਼ਿਆਂ ਤੋਂ ਲੰਘਣ ਵਾਲੇ ਯਾਤਰੀਆਂ ਦੀ ਯਾਤਰਾ ਨੂੰ ਆਸਾਨ ਬਣਾਉਣ ਲਈ ਲਾਗੂ ਕੀਤੇ ਜਾ ਰਹੇ ਹਨ। ਇਨ੍ਹਾਂ ਨਵੇਂ ਫਾਸਟੈਗ ਨਿਯਮਾਂ ਦਾ ਉਦੇਸ਼ ਸਾਰੇ ਟੋਲ ਬੂਥਾਂ 'ਤੇ ਡਿਜੀਟਲ ਲੈਣ-ਦੇਣ ਨੂੰ ਆਸਾਨ ਬਣਾਉਣਾ ਹੈ, ਤਾਂ ਜੋ ਟੋਲ ਟੈਕਸ ਇੱਕ ਸਮਾਂ ਸੀਮਾ ਦੇ ਅੰਦਰ ਕੱਟਿਆ ਜਾ ਸਕੇ।
ਫਾਸਟੈਗ ਸੰਬੰਧੀ ਕੁਝ ਨਿਯਮ ਵੀ ਆਏ ਹਨ, ਜਿਸ ਕਾਰਨ ਤੁਹਾਡਾ ਕਾਰਡ ਬਲੈਕਲਿਸਟ ਕੀਤਾ ਜਾ ਸਕਦਾ ਹੈ। ਬਲੈਕਲਿਸਟ ਹੋਣ ਤੋਂ ਬਾਅਦ ਤੁਸੀਂ ਉਸ ਕਾਰਡ ਨਾਲ ਕੋਈ ਲੈਣ-ਦੇਣ ਨਹੀਂ ਕਰ ਸਕੋਗੇ। ਜੇ ਤੁਹਾਡੇ ਫਾਸਟੈਗ ਕਾਰਡ 'ਤੇ ਟੋਲ ਬੂਥ 'ਤੇ ਪਹੁੰਚਣ ਤੋਂ 60 ਮਿੰਟ ਪਹਿਲਾਂ ਤੇ ਟੋਲ ਪਲਾਜ਼ਾ ਪਾਰ ਕਰਨ ਤੋਂ 10 ਮਿੰਟ ਬਾਅਦ ਤੱਕ ਘੱਟ ਬੈਲੈਂਸ ਹੁੰਦਾ ਹੈ ਤਾਂ ਤੁਹਾਡੇ ਕਾਰਡ ਤੋਂ ਕੋਈ ਲੈਣ-ਦੇਣ ਨਹੀਂ ਕੀਤਾ ਜਾਵੇਗਾ।
ਜੇਕਰ ਕੋਈ ਲੈਣ-ਦੇਣ ਨਹੀਂ ਹੁੰਦਾ, ਤਾਂ ਤੁਹਾਡਾ ਕਾਰਡ ਬਲੈਕਲਿਸਟ ਕੀਤਾ ਜਾਵੇਗਾ ਤੇ ਬਲੈਕਲਿਸਟ ਕੀਤੇ ਜਾਣ ਤੋਂ ਬਾਅਦ ਤੁਹਾਨੂੰ ਦੁੱਗਣਾ ਟੋਲ ਟੈਕਸ ਦੇਣਾ ਪਵੇਗਾ। ਇਸ ਦੇ ਲਈ ਤੁਹਾਡੇ ਕਾਰਡ ਵਿੱਚ ਘੱਟੋ-ਘੱਟ ਓਨੀ ਰਕਮ ਹੋਣੀ ਜ਼ਰੂਰੀ ਹੈ ਜਿੰਨੀ ਉਸ ਟੋਲ ਪਲਾਜ਼ਾ ਨੂੰ ਪਾਰ ਕਰਨ ਲਈ ਜ਼ਰੂਰੀ ਹੈ।
ਫਾਸਟੈਗ ਉਪਭੋਗਤਾਵਾਂ ਲਈ ਇੱਕ ਸਹੂਲਤ ਪ੍ਰਦਾਨ ਕੀਤੀ ਗਈ ਹੈ ਕਿ ਉਹ ਹੁਣ ਟੋਲ ਬੂਥ 'ਤੇ ਪਹੁੰਚਣ ਤੋਂ 70 ਮਿੰਟ ਪਹਿਲਾਂ ਆਪਣੇ ਫਾਸਟੈਗ ਕਾਰਡ ਵਿੱਚ ਬਕਾਇਆ ਚੈੱਕ ਕਰ ਸਕਦੇ ਹਨ। ਜੇ ਤੁਸੀਂ ਲੈਣ-ਦੇਣ ਕਰਨ ਦੇ 10 ਮਿੰਟਾਂ ਦੇ ਅੰਦਰ ਕਾਰਡ ਰੀਚਾਰਜ ਕਰਦੇ ਹੋ, ਤਾਂ ਤੁਸੀਂ ਜੁਰਮਾਨਾ ਰਿਫੰਡ ਲਈ ਅਰਜ਼ੀ ਦੇ ਸਕਦੇ ਹੋ, ਜਿਸ ਨਾਲ ਤੁਹਾਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ ਤੇ ਕਾਰਡ ਵਿੱਚੋਂ ਸਿਰਫ਼ ਟੋਲ ਟੈਕਸ ਲਈ ਲੋੜੀਂਦੀ ਰਕਮ ਹੀ ਕੱਟੀ ਜਾਵੇਗੀ।
ਜੇ ਟੋਲ ਪਾਰ ਕਰਨ ਦੇ 15 ਮਿੰਟਾਂ ਦੇ ਅੰਦਰ ਤੁਹਾਡੇ ਕਾਰਡ ਤੋਂ ਲੈਣ-ਦੇਣ ਨਹੀਂ ਹੁੰਦਾ, ਤਾਂ ਤੁਹਾਨੂੰ ਇਸਦੇ ਲਈ ਵਾਧੂ ਚਾਰਜ ਦੇਣਾ ਪਵੇਗਾ। ਜੇ ਤੁਸੀਂ ਵਾਧੂ ਪੈਸੇ ਨਹੀਂ ਦੇਣਾ ਚਾਹੁੰਦੇ ਤਾਂ ਸਮਾਂ ਸੀਮਾ ਦੇ ਅੰਦਰ ਟੋਲ ਟੈਕਸ ਦਾ ਭੁਗਤਾਨ ਕਰੋ।






















