Punjab Police Transfers| ਪੰਜਾਬ ਸਰਕਾਰ ਨੇ 7 SSP ਸਣੇ 21 IPS ਅਧਿਕਾਰੀ ਬਦਲੇ
Punjab Police Transfers| ਪੰਜਾਬ ਸਰਕਾਰ ਨੇ 7 SSP ਸਣੇ 21 IPS ਅਧਿਕਾਰੀ ਬਦਲੇ
ਪੰਜਾਬ ਸਰਕਾਰ ਨੇ ਪੁਲੀਸ ਵਿਭਾਗ ’ਚ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ ਸੱਤ ਐੱਸਐੱਸਪੀਜ਼ ਸਮੇਤ 21 ਆਈਪੀਐੱਸ ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਤੋਂ ਤਬਾਦਲਾ ਕਰ ਦਿੱਤਾ ਹੈ। ਆਈਪੀਐੱਸ ਡਾ. ਜਯੋਤੀ ਯਾਦਵ ਨੂੰ ਐੱਸਐੱਸਪੀ ਖੰਨਾ ਲਾਇਆ ਗਿਆ ਹੈ ਜੋ ਇਸ ਵੇਲੇ ਮੁਹਾਲੀ ’ਚ ਐੱਸਪੀ ਵਜੋਂ ਤਾਇਨਾਤ ਸਨ। ਇਸ ਤੋਂ ਇਲਾਵਾ ਧਨਪ੍ਰੀਤ ਕੌਰ ਨੂੰ ਲੁਧਿਆਣਾ ਰੇਂਜ ਤੋਂ ਬਦਲ ਕੇ ਜਲੰਧਰ ਦੀ ਪੁਲੀਸ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਗਿਆ ਹੈ। ਕਾਊਂਟਰ ਇੰਟੈਲੀਜੈਂਸ ਦੇ ਡੀਆਈਜੀ ਜਗਦਲੇ ਨਿਲਾਂਬਰੀ ਨੂੰ ਲੁਧਿਆਣਾ ਰੇਂਜ ਦਾ ਡੀਆਈਜੀ ਲਗਾਇਆ ਗਿਆ ਹੈ।ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਰਹੇ ਵਰਿੰਦਰ ਕੁਮਾਰ ਨੂੰ ਹਾਲੇ ਨਵੀਂ ਨਿਯੁਕਤੀ ਨਹੀਂ ਦਿੱਤੀ ਗਈ ਹੈ। ਜਲੰਧਰ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਹੁਣ ਫ਼ਿਰੋਜ਼ਪੁਰ ਰੇਂਜ ਦਾ ਡੀਆਈਜੀ ਲਾਇਆ ਗਿਆ ਹੈ। ਆਈਪੀਐੱਸ ਅਧਿਕਾਰੀ ਸੁਧਾਂਸ਼ੂ ਸ੍ਰੀਵਾਸਤਵ ਨੂੰ ਏਡੀਜੀਪੀ ਸਿਕਿਓਰਿਟੀ ਦੇ ਨਾਲ ਨਾਲ ਏਡੀਜੀਪੀ ਪ੍ਰੋਵਿਜ਼ਨਿੰਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਨਵੇਂ ਹੁਕਮਾਂ ਅਨੁਸਾਰ ਮੁਹੰਮਦ ਸਰਫ਼ਰਾਜ਼ ਆਲਮ ਨੂੰ ਐੱਸਐੱਸਪੀ ਬਰਨਾਲਾ, ਮਨਿੰਦਰ ਸਿੰਘ ਨੂੰ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ, ਅਦਿੱਤਿਆ ਨੂੰ ਐੱਸਐੱਸਪੀ ਗੁਰਦਾਸਪੁਰ, ਸ਼ੁਭਮ ਅਗਰਵਾਲ ਨੂੰ ਐੱਸਐੱਸਪੀ ਫ਼ਤਿਹਗੜ੍ਹ ਸਾਹਿਬ, ਅੰਕੁਰ ਗੁਪਤਾ ਨੂੰ ਐੱਸਐੱਸਪੀ ਲੁਧਿਆਣਾ ਦਿਹਾਤੀ, ਸੰਦੀਪ ਕੁਮਾਰ ਨੂੰ ਐੱਸਐੱਸਪੀ ਹੁਸ਼ਿਆਰਪੁਰ, ਗੁਰਮੀਤ ਚੌਹਾਨ ਨੂੰ ਐੱਸਐੱਸਪੀ ਫ਼ਿਰੋਜ਼ਪੁਰ ਅਤੇ ਅਖਿਲ ਚੌਧਰੀ ਨੂੰ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਲਾਇਆ ਗਿਆ ਹੈ। ਹੁਸ਼ਿਆਰਪੁਰ ਦੇ ਐੱਸਐੱਸਪੀ ਸੁਰੇਂਦਰ ਲਾਂਬਾ ਦਾ ਏਆਈਜੀ ਪਰਸੋਨਲ-1 ’ਚ ਤਬਾਦਲਾ ਕੀਤਾ ਗਿਆ ਹੈ। ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਅਤੇ ਗੁਰਦਾਸਪੁਰ ਦੇ ਐੱਸਐੱਸਪੀ ਦਯਾਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਨੂੰ ਏਆਈਜੀ (ਇੰਟੈਲੀਜੈਂਸ) ਲਗਾਇਆ ਗਿਆ ਹੈ। ਫ਼ਿਰੋਜ਼ਪੁਰ ਦੇ ਐੱਸਐੱਸਪੀ ਸੌਮਿਆ ਮਿਸ਼ਰਾ ਨੂੰ ਏਆਈਜੀ ਪਰਸੋਨਲ-11, ਬਣਾਇਆ ਗਿਆ ਹੈ। ਫ਼ਤਿਹਗੜ੍ਹ ਸਾਹਿਬ ਦੇ ਐੱਸਐੱਸਪੀ ਰਵਜੋਤ ਗਰੇਵਾਲ ਦਾ ਏਆਈਜੀ, ਤਕਨੀਕੀ ਸੇਵਾਵਾਂ ਵਜੋਂ ਤਬਾਦਲ ਕੀਤਾ ਗਿਆ ਹੈ। ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੂੰ ਏਆਈਜੀ (ਕ੍ਰਾਈਮ) ਪੰਜਾਬ ਲਾਇਆ ਗਿਆ ਹੈ। ਅਸ਼ਵਨੀ ਗੋਟਯਾਲ ਨੂੰ ਏਆਈਜੀ (ਐੱਚਆਰਡੀ) ਬਣਾਇਆ ਗਿਆ ਹੈ। ਫ਼ਿਰੋਜ਼ਪੁਰ ਦੇ ਐੱਸਪੀ (ਜਾਂਚ) ਰਣਧੀਰ ਸਿੰਘ ਨੂੰ ਰਾਜਪਾਲ ਦਾ ਏਡੀਸੀ ਲਾਇਆ ਗਿਆ ਹੈ।






















