PR Sreejesh: 'ਦਿ ਗ੍ਰੇਟ ਵਾਲ' ਪੀਆਰ ਸ਼੍ਰੀਜੇਸ਼ ਨੇ ਲਿਆ ਸੰਨਿਆਸ, ਹਾਕੀ ਨੂੰ ਕਿਹਾ ਆਖਰੀ ਸਲਾਮ; 18 ਸਾਲਾਂ 'ਚ 335 ਮੈਚ ਅਤੇ ਜਿੱਤੇ ਕਈ ਮੈਡਲ
PR Sreejesh Retirement: ਭਾਰਤੀ ਹਾਕੀ ਟੀਮ ਦੇ ਮਹਾਨ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਚੰਗੀਆਂ ਯਾਦਾਂ ਨਾਲ ਖੇਡ ਨੂੰ ਅਲਵਿਦਾ ਕਹਿ ਦਿੱਤਾ ਹੈ। ਪੈਰਿਸ ਓਲੰਪਿਕ 2024 'ਚ ਸਪੇਨ ਖਿਲਾਫ ਖੇਡਿਆ ਗਿਆ ਕਾਂਸੀ ਤਮਗਾ ਮੈਚ ਸ਼੍ਰੀਜੇਸ਼ ਦੇ ਕਰੀਅਰ
PR Sreejesh Retirement: ਭਾਰਤੀ ਹਾਕੀ ਟੀਮ ਦੇ ਮਹਾਨ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਚੰਗੀਆਂ ਯਾਦਾਂ ਨਾਲ ਖੇਡ ਨੂੰ ਅਲਵਿਦਾ ਕਹਿ ਦਿੱਤਾ ਹੈ। ਪੈਰਿਸ ਓਲੰਪਿਕ 2024 'ਚ ਸਪੇਨ ਖਿਲਾਫ ਖੇਡਿਆ ਗਿਆ ਕਾਂਸੀ ਤਮਗਾ ਮੈਚ ਸ਼੍ਰੀਜੇਸ਼ ਦੇ ਕਰੀਅਰ ਦਾ ਆਖਰੀ ਮੈਚ ਸੀ। ਟੀਮ ਇੰਡੀਆ ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਦੱਸ ਦੇਈਏ ਕਿ ਸ਼੍ਰੀਜੇਸ਼ ਨੇ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਹਾ ਸੀ ਕਿ ਉਹ ਇਸ ਟੂਰਨਾਮੈਂਟ ਤੋਂ ਬਾਅਦ ਸੰਨਿਆਸ ਲੈ ਲੈਣਗੇ।
ਪੀਆਰ ਸ਼੍ਰੀਜੇਸ਼ ਦੀਆਂ ਪ੍ਰਾਪਤੀਆਂ
ਸ਼੍ਰੀਜੇਸ਼ ਨੇ ਸਾਲ 2006 ਦੇ ਦੱਖਣੀ ਏਸ਼ੀਆਈ ਖੇਡਾਂ ਦੌਰਾਨ ਭਾਰਤੀ ਸੀਨੀਅਰ ਹਾਕੀ ਟੀਮ ਲਈ ਆਪਣੀ ਸ਼ੁਰੂਆਤ ਕੀਤੀ। 2011 ਤੋਂ ਉਹ ਲਗਾਤਾਰ ਟੀਮ ਇੰਡੀਆ ਨਾਲ ਗੋਲਕੀਪਰ ਵਜੋਂ ਜੁੜੇ ਹੋਏ ਹਨ। ਆਪਣੀਆਂ ਪ੍ਰਾਪਤੀਆਂ ਬਾਰੇ ਗੱਲ ਕਰਦੇ ਹੋਏ, ਸ਼੍ਰੀਜੇਸ਼ ਨੇ 2014 ਅਤੇ 2022 ਦੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਸੋਨ ਤਗਮੇ ਜਿੱਤਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ। ਉਸ ਨੇ 2016 ਅਤੇ 2018 ਦੀ ਹਾਕੀ ਚੈਂਪੀਅਨਜ਼ ਟਰਾਫੀ ਦਾ ਚਾਂਦੀ ਦਾ ਤਮਗਾ ਜਿੱਤਿਆ ਹੈ।
ਇਸ ਤੋਂ ਇਲਾਵਾ ਉਹ ਟੀਮ ਇੰਡੀਆ ਦੇ ਨਾਲ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਤਮਗਾ ਜੇਤੂ ਵੀ ਬਣ ਚੁੱਕੇ ਹਨ। ਪਰ ਉਸਦੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੋਵੇਗੀ ਕਿ ਉਸਨੇ 2020 ਟੋਕੀਓ ਓਲੰਪਿਕ ਅਤੇ 2024 ਪੈਰਿਸ ਓਲੰਪਿਕ ਵਿੱਚ ਵੀ ਭਾਰਤ ਨੂੰ ਤਗਮੇ ਦਿਵਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਲਗਾਤਾਰ ਦੋ ਓਲੰਪਿਕ ਤਗਮੇ ਜਿੱਤਣ ਤੋਂ ਬਾਅਦ ਸੰਨਿਆਸ ਲੈਣਾ ਸ਼੍ਰੀਜੇਸ਼ ਦੀ ਮਹਾਨਤਾ ਨੂੰ ਹੋਰ ਮਜ਼ਬੂਤ ਕਰਦਾ ਹੈ।
'ਦ ਗ੍ਰੇਟ ਵਾਲ'
ਪੀਆਰ ਸ਼੍ਰੀਜੇਸ਼ ਹਾਕੀ ਜਗਤ ਦੇ ਸਭ ਤੋਂ ਵਧੀਆ ਗੋਲਕੀਪਰਾਂ ਵਿੱਚੋਂ ਇੱਕ ਰਹੇ ਹਨ। ਪੈਰਿਸ ਓਲੰਪਿਕ 2024 ਦੀ ਗੱਲ ਕਰੀਏ ਤਾਂ ਉਸ ਨੇ ਵਿਰੋਧੀ ਟੀਮ ਨੂੰ ਕਈ ਅਹਿਮ ਮੌਕਿਆਂ 'ਤੇ ਗੋਲ ਕਰਨ ਤੋਂ ਰੋਕਿਆ ਹੈ। ਉਥੇ ਹੀ ਸਪੇਨ ਦੇ ਖਿਲਾਫ ਕਾਂਸੀ ਦੇ ਤਗਮੇ ਦੇ ਮੈਚ 'ਚ ਆਖਰੀ 2 ਮਿੰਟਾਂ 'ਚ ਹੀ ਸਪੇਨ ਨੂੰ ਦੋ ਪੈਨਲਟੀ ਕਾਰਨਰ ਮਿਲੇ ਪਰ ਸ਼੍ਰੀਜੇਸ਼ ਚੱਟਾਨ ਵਾਂਗ ਆਪਣੀ ਜ਼ਮੀਨ 'ਤੇ ਖੜ੍ਹਾ ਰਿਹਾ। ਉਸ ਨੇ ਸਪੇਨ ਨੂੰ ਦੋ ਵਿੱਚੋਂ ਇੱਕ ਮੌਕੇ ਵੀ ਗੋਲ ਨਹੀਂ ਹੋਣ ਦਿੱਤਾ। ਇੱਕ ਸ਼ਾਨਦਾਰ ਗੋਲਕੀਪਰ ਹੋਣ ਦੇ ਨਾਤੇ ਉਸ ਨੂੰ ਹਾਕੀ ਵਿਚ 'ਦਿ ਗ੍ਰੇਟ ਵਾਲ' ਵਜੋਂ ਵੀ ਜਾਣਿਆ ਜਾਂਦਾ ਹੈ।
ਕਾਂਸੀ ਦਾ ਤਗਮਾ ਸ਼੍ਰੀਜੇਸ਼ ਨੂੰ ਸਮਰਪਿਤ
ਮੈਚ ਤੋਂ ਬਾਅਦ ਸ਼੍ਰੀਜੇਸ਼ ਨੇ ਗੋਲ ਪੋਸਟ 'ਤੇ ਬੈਠ ਕੇ ਆਪਣੇ ਇਤਿਹਾਸਕ ਅਤੇ ਸ਼ਾਨਦਾਰ ਕਰੀਅਰ ਦਾ ਜਸ਼ਨ ਮਨਾਇਆ। ਕੈਪਟਨ ਹਰਮਨਪ੍ਰੀਤ ਸਿੰਘ ਨੇ ਉਸ ਨੂੰ ਮੋਢਿਆਂ 'ਤੇ ਚੁੱਕ ਕੇ ਮੈਦਾਨ 'ਚ ਉਤਾਰਿਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਦੌਰਾਨ ਮੈਚ ਖਤਮ ਹੋਣ ਤੋਂ ਬਾਅਦ ਇੰਟਰਵਿਊ ਦੌਰਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਦੀ ਕਾਂਸੀ ਦਾ ਤਗਮਾ ਜਿੱਤ ਪੀ.ਆਰ ਸ੍ਰੀਜੇਸ਼ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਭਾਰਤੀ ਹਾਕੀ ਟੀਮ ਦੀ ਲੰਮਾ ਸਮਾਂ ਸੇਵਾ ਕੀਤੀ ਹੈ।