Rahul Dravid Son: ਰਾਹੁਲ ਦ੍ਰਾਵਿੜ ਤੋਂ ਬਾਅਦ ਪੁੱਤਰ ਸਮਿਤ ਮੈਦਾਨ 'ਚ ਦਿਖਾਏਗਾ ਜਲਵਾ, ਅੰਡਰ-19 ਟੀਮ 'ਚ ਗਿਆ ਚੁਣਿਆ
Rahul Dravid Son Samit In Karnataka's Under-19 Squad: ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਮੁੱਖ ਕੋਚ ਅਤੇ ਸਾਬਕਾ ਵਿਕਟਕੀਪਰ ਬੱਲੇਬਾਜ਼ ਰਾਹੁਲ ਦ੍ਰਾਵਿੜ ਦੇ ਪੁੱਤਰ ਸਮਿਤ ਨੇ ਵੀ ਆਪਣੇ ਪਿਤਾ ਦੇ ਰਸਤੇ 'ਤੇ ਚੱਲਣਾ ਸ਼ੁਰੂ
Rahul Dravid Son Samit In Karnataka's Under-19 Squad: ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਮੁੱਖ ਕੋਚ ਅਤੇ ਸਾਬਕਾ ਵਿਕਟਕੀਪਰ ਬੱਲੇਬਾਜ਼ ਰਾਹੁਲ ਦ੍ਰਾਵਿੜ ਦੇ ਪੁੱਤਰ ਸਮਿਤ ਨੇ ਵੀ ਆਪਣੇ ਪਿਤਾ ਦੇ ਰਸਤੇ 'ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ। ਸਮਿਤ ਨੂੰ ਵਿਨੂ ਮਾਂਕਡ ਟਰਾਫੀ 2023 ਲਈ ਕਰਨਾਟਕ ਦੀ 15 ਮੈਂਬਰੀ ਅੰਡਰ-19 ਟੀਮ ਦਾ ਹਿੱਸਾ ਬਣਾਇਆ ਗਿਆ। ਇਹ ਵਨਡੇ ਟੂਰਨਾਮੈਂਟ ਹੈ, ਜਿਸ 'ਚ ਸਮਿਤ ਮੈਦਾਨ 'ਤੇ ਧਮਾਲ ਮਚਾਉਣ ਲਈ ਉਤਰਨਗੇ। ਇਹ ਟੂਰਨਾਮੈਂਟ 12 ਤੋਂ 20 ਅਕਤੂਬਰ ਤੱਕ ਹੈਦਰਾਬਾਦ ਵਿੱਚ ਖੇਡਿਆ ਜਾਵੇਗਾ।
ਸਮਿਤ ਇਸ ਤੋਂ ਪਹਿਲਾਂ ਕਰਨਾਟਕ ਲਈ ਅੰਡਰ-14 ਮੁਕਾਬਲੇ 'ਚ ਖੇਡ ਚੁੱਕੇ ਹਨ। ਪਰ ਅੰਡਰ-19 ਲਈ ਸਮਿਤ ਪਹਿਲੀ ਵਾਰ ਮੈਦਾਨ 'ਚ ਉਤਰੇਗਾ। ਇਸ ਵਾਰ ਉਸ ਨੂੰ ਸੀਨੀਅਰ ਕ੍ਰਿਕਟ ਦਾ ਕੁਝ ਤਜਰਬਾ ਮਿਲੇਗਾ। ਰਾਹੁਲ ਦ੍ਰਾਵਿੜ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਅੰਡਰ-15, ਅੰਡਰ-17 ਅਤੇ ਅੰਡਰ-19 'ਚ ਸਟੇਟ ਪੱਧਰ ਲਈ ਵੀ ਖੇਡ ਚੁੱਕੇ ਹਨ।
ਵੱਡੇ ਬੇਟੇ ਸਮਿਤ ਤੋਂ ਇਲਾਵਾ ਦ੍ਰਾਵਿੜ ਦਾ ਛੋਟਾ ਬੇਟਾ ਅਨਵੈ ਵੀ ਕ੍ਰਿਕਟ ਖੇਡਦਾ ਹੈ। ਅਨਵੈ ਨੂੰ ਇਸ ਸਾਲ ਜ਼ੋਨਲ ਟੂਰਨਾਮੈਂਟ ਲਈ ਕਰਨਾਟਕ ਅੰਡਰ-14 ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਦੋਵੇਂ ਪੁੱਤਰ ਆਪਣੇ ਪਿਤਾ ਦੇ ਰਾਹ 'ਤੇ ਚੱਲਦੇ ਨਜ਼ਰ ਆ ਰਹੇ ਹਨ।
ਬੇਟੇ ਨੂੰ ਖੇਡਦੇ ਨਹੀਂ ਦੇਖ ਸਕਣਗੇ ਰਾਹੁਲ ਦ੍ਰਵਿੜ
ਵਨਡੇ ਵਿਸ਼ਵ ਕੱਪ 2023 ਦੀ ਸ਼ੁਰੂਆਤ 5 ਅਕਤੂਬਰ ਤੋਂ ਹੋਵੇਗੀ। ਭਾਰਤੀ ਮੁੱਖ ਕੋਚ ਦੀ ਭੂਮਿਕਾ ਨਿਭਾਉਣ ਵਾਲੇ ਰਾਹੁਲ ਦ੍ਰਾਵਿੜ ਵਿਸ਼ਵ ਕੱਪ 'ਚ ਟੀਮ ਇੰਡੀਆ ਨਾਲ ਰੁੱਝੇ ਰਹਿਣਗੇ। ਜਦੋਂ ਕਿ ਵਿਨੂ ਮਾਂਕੜ ਟਰਾਫੀ ਦੀ ਸ਼ੁਰੂਆਤ 8 ਅਕਤੂਬਰ ਤੋਂ ਹੋਵੇਗੀ। ਅਜਿਹੇ 'ਚ ਵਿਸ਼ਵ ਕੱਪ ਕਾਰਨ ਉਹ ਆਪਣੇ ਬੇਟੇ ਸਮਿਤ ਨੂੰ ਅੰਡਰ-19 ਟੂਰਨਾਮੈਂਟ 'ਚ ਖੇਡਦੇ ਨਹੀਂ ਦੇਖ ਸਕਣਗੇ।
ਰਾਹੁਲ ਦ੍ਰਾਵਿੜ ਭਾਰਤ ਲਈ ਰਹੇ ਮਹਾਨ ਬੱਲੇਬਾਜ਼
ਰਾਹੁਲ ਦ੍ਰਾਵਿੜ ਭਾਰਤ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਰਹੇ। ਉਸਨੇ 1996 ਤੋਂ 2012 ਤੱਕ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡੀ। ਇਸ ਦੌਰਾਨ ਦ੍ਰਾਵਿੜ ਨੇ 164 ਟੈਸਟ ਅਤੇ 344 ਵਨਡੇ ਖੇਡੇ। 286 ਟੈਸਟ ਪਾਰੀਆਂ ਵਿੱਚ, ਉਸਨੇ 52.31 ਦੀ ਔਸਤ ਨਾਲ 13288 ਦੌੜਾਂ ਬਣਾਈਆਂ, ਜਿਸ ਵਿੱਚ 36 ਸੈਂਕੜੇ ਅਤੇ 63 ਅਰਧ ਸੈਂਕੜੇ ਸ਼ਾਮਲ ਸਨ। ਇਸ ਤੋਂ ਇਲਾਵਾ ਵਨਡੇ ਦੀਆਂ 318 ਪਾਰੀਆਂ 'ਚ ਉਨ੍ਹਾਂ ਨੇ 39.16 ਦੀ ਔਸਤ ਨਾਲ 10889 ਦੌੜਾਂ ਬਣਾਈਆਂ, ਜਿਸ 'ਚ ਉਨ੍ਹਾਂ ਨੇ 12 ਸੈਂਕੜੇ ਅਤੇ 83 ਅਰਧ ਸੈਂਕੜੇ ਲਗਾਏ।