Rahul Dravid : ਵਨਡੇ ਵਿਸ਼ਵ ਕੱਪ ਲਈ ਟੀਮ ਇੰਡੀਆ ਦੇ ਖਿਡਾਰੀ ਹੋ ਚੁੱਕੇ ਹਨ ਤੈਅ, ਕੋਚ ਦ੍ਰਾਵਿੜ ਨੇ ਕੀਤਾ ਵੱਡਾ ਦਾਅਵਾ
ਭਾਰਤੀ ਖਿਡਾਰੀ ਆਸਟ੍ਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ਤੋਂ ਬਾਅਦ ਭਾਰਤੀ ਖਿਡਾਰੀ ਆਈਪੀਐਲ ਖੇਡਣਗੇ। ਇਸ ਤੋਂ ਬਾਅਦ ਟੀਮ ਇੰਡੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡੇਗੀ।
Rahul Dravid On World Cup 2023: ਭਾਰਤੀ ਟੀਮ ਇਨ੍ਹੀਂ ਦਿਨੀਂ ਆਸਟ੍ਰੇਲੀਆ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਹੈ। ਸੀਰੀਜ਼ ਦਾ ਤੀਜਾ ਅਤੇ ਫ਼ੈਸਲਾਕੁੰਨ ਮੈਚ ਅੱਜ ਮਤਲਬ 22 ਮਾਰਚ ਨੂੰ ਖੇਡਿਆ ਜਾਵੇਗਾ। ਇਸ ਸਾਲ ਖੇਡਿਆ ਜਾਣ ਵਾਲਾ ਵਨਡੇ ਵਿਸ਼ਵ ਕੱਪ ਭਾਰਤ 'ਚ ਹੀ ਹੋਵੇਗਾ। ਟੀਮ ਇੰਡੀਆ ਨੇ 2023 'ਚ ਹੁਣ ਤੱਕ ਕੁੱਲ 8 ਵਨਡੇ ਖੇਡੇ ਹਨ, ਇਨ੍ਹਾਂ ਮੈਚਾਂ ਨੂੰ ਦੇਖਦੇ ਹੋਏ ਭਾਰਤੀ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਵਨਡੇ ਵਿਸ਼ਵ ਕੱਪ ਨੂੰ ਲੈ ਕੇ ਕੁਝ ਫ਼ੈਸਲਾ ਕੀਤਾ ਹੈ। ਮਤਲਬ ਉਨ੍ਹਾਂ ਨੇ ਵਿਸ਼ਵ ਕੱਪ ਲਈ 17-18 ਖਿਡਾਰੀ ਚੁਣ ਲਏ ਹਨ।
ਰਾਹੁਲ ਦ੍ਰਾਵਿੜ ਨੇ ਆਸਟ੍ਰੇਲੀਆ ਖ਼ਿਲਾਫ਼ ਤੀਜੇ ਵਨਡੇ ਤੋਂ ਪਹਿਲਾਂ ਪ੍ਰੈੱਸ ਕਾਨਫ਼ਰੰਸ 'ਚ ਇਸ ਬਾਰੇ ਗੱਲ ਕੀਤੀ। ਦ੍ਰਾਵਿੜ ਤੋਂ ਪੁੱਛਿਆ ਗਿਆ ਸੀ ਕਿ ਕੀ ਵਨਡੇ ਵਰਲਡ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੇ 9 ਵਨਡੇ ਮੈਚਾਂ 'ਚ ਉਹ ਹਾਸਿਲ ਕੀਤਾ, ਜੋ ਉਨ੍ਹਾਂ ਨੇ ਤੈਅ ਕੀਤਾ ਸੀ? ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਸੀ, "ਹਾਂ ਕਾਫ਼ੀ ਹੱਦ ਤੱਕ। ਕੱਲ੍ਹ ਦੇ ਮੈਚ (ਆਸਟ੍ਰੇਲੀਆ ਵਿਰੁੱਧ ਤੀਜਾ ਮੈਚ) ਦਾ ਨਤੀਜਾ ਜੋ ਵੀ ਹੋਵੇ, ਸਾਨੂੰ ਇਨ੍ਹਾਂ 9 ਮੈਚਾਂ ਤੋਂ ਸਪੱਸ਼ਟਤਾ ਮਿਲੀ ਹੈ ਅਤੇ ਸਾਨੂੰ ਇਸ ਨੂੰ ਜਾਰੀ ਰੱਖਣ ਦੀ ਲੋੜ ਹੈ।"
ਵੱਖ-ਵੱਖ ਪਲੇਇੰਗ XI ਕਾਂਬੀਨੇਸ਼ਨ ਅਜਮਾਉਣਗੇ
ਮੁੱਖ ਕੋਚ ਨੇ ਕਿਹਾ, "ਹੁਣ ਇਹ ਸਾਡੇ ਲਈ ਵੱਖ-ਵੱਖ ਪਲੇਇੰਗ ਇਲੈਵਨ ਕਾਂਬੀਨੇਸ਼ਨ ਬਾਰੇ ਹੈ। ਅਸੀਂ ਤੈਅ ਕਰਨਾ ਚਾਹੁੰਦੇ ਹਾਂ ਕਿ ਵਿਸ਼ਵ ਕੱਪ ਦੌਰਾਨ ਲੋੜ ਪੈਣ 'ਤੇ ਪਲੇਇੰਗ ਇਲੈਵਨ 'ਚ ਬਦਲਾਅ ਕਰ ਸਕਦੇ ਹਾਂ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਵਿਸ਼ਵ ਕੱਪ ਦੌਰਾਨ ਕੋਈ ਹੈਰਾਨੀ ਨਾ ਹੋਵੇ।"
ਅਈਅਰ ਦੀ ਸੱਟ ਮੰਦਭਾਗੀ
ਸ਼੍ਰੇਅਸ ਅਈਅਰ ਦੀ ਸੱਟ ਬਾਰੇ ਗੱਲ ਕਰਦੇ ਹੋਏ ਰਾਹੁਲ ਦ੍ਰਾਵਿੜ ਨੇ ਕਿਹਾ, "ਸ਼੍ਰੇਅਸ ਅਈਅਰ ਦੀ ਸੱਟ ਮੰਦਭਾਗੀ ਹੈ। ਅਈਅਰ ਉਨ੍ਹਾਂ ਖਿਡਾਰੀਆਂ 'ਚੋਂ ਇਕ ਹੈ, ਜੋ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਦਾ ਹੈ। ਮੈਂ ਉਸ ਦੀ ਜਗ੍ਹਾ ਸੂਰਿਆ ਦੇ ਪ੍ਰਦਰਸ਼ਨ ਨੂੰ ਲੈ ਕੇ ਚਿੰਤਤ ਨਹੀਂ ਹਾਂ। ਉਹ 2 ਚੰਗੀਆਂ ਗੇਂਦਾਂ 'ਤੇ ਆਊਟ ਹੋਏ ਹਨ। ਉਨ੍ਹਾਂ ਕੋਲ ਟੀ-20 ਇੰਟਰਨੈਸ਼ਨਲ ਦਾ ਚੰਗਾ ਤਜ਼ਰਬਾ ਹੈ।"
ਤੈਅ ਕਰ ਲਏ ਹਨ 17-18 ਖਿਡਾਰੀ
ਭਾਰਤੀ ਖਿਡਾਰੀ ਆਸਟ੍ਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ਤੋਂ ਬਾਅਦ ਭਾਰਤੀ ਖਿਡਾਰੀ ਆਈਪੀਐਲ ਖੇਡਣਗੇ। ਇਸ ਤੋਂ ਬਾਅਦ ਟੀਮ ਇੰਡੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡੇਗੀ। ਇਸ ਦੇ ਨਾਲ ਹੀ ਵਿਸ਼ਵ ਕੱਪ ਤੋਂ ਪਹਿਲਾਂ ਪਹਿਲੀ ਭਾਰਤੀ ਟੀਮ ਵੈਸਟਇੰਡੀਜ਼ ਖ਼ਿਲਾਫ਼ ਅਤੇ ਏਸ਼ੀਆ ਕੱਪ 'ਚ ਖੇਡੇਗੀ। ਅਜਿਹੇ 'ਚ ਟੀਮ ਕੋਲ ਖਿਡਾਰੀ ਤੈਅ ਕਰਨ ਲਈ ਜ਼ਿਆਦਾ ਵਨਡੇ ਮੈਚ ਨਹੀਂ ਹਨ। ਇਸ 'ਤੇ ਦ੍ਰਾਵਿੜ ਨੇ ਕਿਹਾ, "ਅਸੀਂ ਘਰੇਲੂ ਹਾਲਾਤ 'ਚ ਜ਼ਿਆਦਾ ਮੈਚ ਨਹੀਂ ਖੇਡਾਂਗੇ। IPL ਖਤਮ ਹੋਣ ਤੋਂ ਬਾਅਦ ਅਸੀਂ ਕਾਫੀ ਹੱਦ ਤੱਕ ਟੀਮ ਅਤੇ ਖਿਡਾਰੀਆਂ ਬਾਰੇ ਸਪੱਸ਼ਟ ਹੋ ਜਾਣਗੇ। ਅਸੀਂ ਇਸ ਨੂੰ 17-18 ਖਿਡਾਰੀਆਂ ਤੱਕ ਤੈਅ ਕਰ ਦਿੱਤਾ ਹੈ।"