Joe Root, IPL 2024: ਬੇਨ ਸਟੋਕਸ ਤੋਂ ਬਾਅਦ ਜੋ ਰੂਟ ਨੇ ਵੀ ਛੱਡਿਆ IPL, ਅਗਲੇ ਸੀਜ਼ਨ ਨੂੰ ਲੈ ਦਿੱਤੀ ਵੱਡੀ ਅਪਡੇਟ
Joe Root: ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ ਤੋਂ ਬਾਅਦ ਹੁਣ ਸਾਬਕਾ ਕਪਤਾਨ ਜੋ ਰੂਟ ਨੇ ਵੀ IPL ਨਾ ਖੇਡਣ ਦਾ ਫੈਸਲਾ ਕੀਤਾ ਹੈ। ਉਸਨੇ ਇਹ ਫੈਸਲਾ ਆਈਪੀਐਲ 2024 ਲਈ ਰਿਟੇਨਸ਼ਨ ਸੂਚੀ ਦੀ ਅੰਤਮ ਤਰੀਕ ਤੋਂ ਠੀਕ ਪਹਿਲਾਂ ਲਿਆ ਹੈ
Joe Root: ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ ਤੋਂ ਬਾਅਦ ਹੁਣ ਸਾਬਕਾ ਕਪਤਾਨ ਜੋ ਰੂਟ ਨੇ ਵੀ IPL ਨਾ ਖੇਡਣ ਦਾ ਫੈਸਲਾ ਕੀਤਾ ਹੈ। ਉਸਨੇ ਇਹ ਫੈਸਲਾ ਆਈਪੀਐਲ 2024 ਲਈ ਰਿਟੇਨਸ਼ਨ ਸੂਚੀ ਦੀ ਅੰਤਮ ਤਰੀਕ ਤੋਂ ਠੀਕ ਪਹਿਲਾਂ ਲਿਆ ਹੈ। ਦੱਸ ਦੇਈਏ ਕਿ ਉਹ ਰਾਜਸਥਾਨ ਰਾਇਲਜ਼ ਦੀ ਟੀਮ ਦਾ ਹਿੱਸਾ ਸੀ। ਉਸਨੇ ਪਿਛਲੇ ਸੀਜ਼ਨ ਵਿੱਚ ਹੀ ਆਈਪੀਐਲ ਵਿੱਚ ਡੈਬਿਊ ਕੀਤਾ ਸੀ।
IPL 2023 ਲਈ ਹੋਈ ਨਿਲਾਮੀ ਵਿੱਚ ਰਾਜਸਥਾਨ ਰਾਇਲਸ ਨੇ ਜੋ ਰੂਟ ਨੂੰ 1 ਕਰੋੜ ਰੁਪਏ ਵਿੱਚ ਆਪਣੀ ਟੀਮ ਦਾ ਹਿੱਸਾ ਬਣਾਇਆ ਸੀ। ਹਾਲਾਂਕਿ ਪਿਛਲੇ ਸੀਜ਼ਨ 'ਚ ਉਸ ਨੂੰ ਸਿਰਫ ਤਿੰਨ ਮੈਚ ਖੇਡਣ ਦਾ ਮੌਕਾ ਮਿਲਿਆ ਸੀ। ਇਨ੍ਹਾਂ ਤਿੰਨਾਂ ਮੈਚਾਂ ਵਿੱਚ ਉਸ ਨੇ 15 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਕੁੱਲ 10 ਦੌੜਾਂ ਬਣਾਈਆਂ।
ਕੁਮਾਰ ਸੰਗਾਕਾਰਾ ਨੇ ਕੀ ਕਿਹਾ?
ਰਾਜਸਥਾਨ ਰਾਇਲਜ਼ ਦੇ ਕ੍ਰਿਕਟ ਡਾਇਰੈਕਟਰ ਕੁਮਾਰ ਸੰਗਾਕਾਰਾ ਨੇ ਜੋ ਰੂਟ ਦੇ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਇੱਕ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਦੱਸਿਆ, 'ਖਿਡਾਰੀਆਂ ਨੂੰ ਰਿਟੇਨਸ਼ਨ ਕਰਨ ਨੂੰ ਲੈ ਕੇ ਚਰਚਾ ਦੇ ਦੌਰਾਨ ਜੋ ਰੂਟ ਨੇ ਸਾਨੂੰ ਦੱਸਿਆ ਕਿ ਉਹ ਅਗਲੇ ਆਈਪੀਐੱਲ ਸੀਜ਼ਨ 'ਚ ਹਿੱਸਾ ਨਹੀਂ ਲੈਣਗੇ। ਅਸੀਂ ਉਸਦੇ ਫੈਸਲੇ ਦਾ ਸਨਮਾਨ ਕਰਦੇ ਹਾਂ। ਉਹ ਸਾਡੇ ਨਾਲ ਬਹੁਤ ਥੋੜ੍ਹੇ ਸਮੇਂ ਲਈ ਰਿਹਾ। ਪਰ ਇਸ ਦੌਰਾਨ ਉਸ ਨੇ ਫ੍ਰੈਂਚਾਇਜ਼ੀ ਅਤੇ ਖਿਡਾਰੀਆਂ ਵਿਚਕਾਰ ਸਕਾਰਾਤਮਕ ਮਾਹੌਲ ਬਣਾਇਆ। ਅਸੀਂ ਉਸਦੀ ਊਰਜਾ ਦੀ ਕਮੀ ਮਹਿਸੂਸ ਕਰਾਂਗੇ।
Rooooooot! 🥺💗 pic.twitter.com/Ohm32aevHR
— Rajasthan Royals (@rajasthanroyals) November 25, 2023
ਰਾਇਲਜ਼ ਨੇ ਹੋਰ ਕੀ ਖਾਸ ਲਿਖਿਆ?
ਰਾਜਸਥਾਨ ਰਾਇਲਜ਼ ਵੱਲੋਂ ਜੋ ਰੂਟ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਖਿਆ ਗਿਆ, '32 ਸਾਲਾ ਰੂਟ ਰਾਜਸਥਾਨ ਰਾਇਲਜ਼ ਦੀ ਟੀਮ ਵਿੱਚ ਡੂੰਘਾਈ ਅਤੇ ਅਨੁਭਵ ਲਿਆਏ। ਧਰੁਵ ਜੁਰੇਲ, ਯਸ਼ਸਵੀ ਜੈਸਵਾਲ ਅਤੇ ਰਿਆਨ ਪਰਾਗ ਵਰਗੇ ਨੌਜਵਾਨ ਖਿਡਾਰੀਆਂ ਨੇ ਰੂਟ ਦੇ ਤਜ਼ਰਬੇ ਤੋਂ ਬਹੁਤ ਕੁਝ ਸਿੱਖਿਆ। ਟੀਮ ਦੇ ਸਾਥੀ ਜੋਸ ਬਟਲਰ ਅਤੇ ਯੁਜਵੇਂਦਰ ਚਾਹਲ ਦੇ ਨਾਲ ਉਸਦੀ ਬੌਡਿੰਗ ਰਾਜਸਥਾਨ ਰਾਇਲਸ ਦੇ ਨਾਲ ਉਸਦੇ ਬਿਤਾਏ ਸਮੇਂ ਦੀਆਂ ਸਭ ਤੋਂ ਮਹੱਤਵਪੂਰਣ ਯਾਦਾਂ ਰਹਿਣਗੀਆਂ।
ਦੇਵਦੱਤ ਪਡਿੱਕਲ ਵੀ ਨਹੀਂ ਹੋਣਗੇ ਰਾਇਲਜ਼ ਦਾ ਹਿੱਸਾ
ਰਾਜਸਥਾਨ ਰਾਇਲਜ਼ ਲਈ ਅਗਲੇ ਸੀਜ਼ਨ ਦੀ ਤਿਆਰੀ ਵਿੱਚ ਇਹ ਦੂਜਾ ਵੱਡਾ ਅਪਡੇਟ ਸੀ। ਇਸ ਤੋਂ ਪਹਿਲਾਂ ਇਹ ਫਰੈਂਚਾਇਜ਼ੀ ਲਖਨਊ ਸੁਪਰਜਾਇੰਟਸ ਨਾਲ ਵੀ ਇੱਕ ਟ੍ਰੈਡ ਕਰ ਚੁੱਕੀ ਹੈ। ਇਸ 'ਚ ਉਨ੍ਹਾਂ ਨੇ ਦੇਵਦੱਤ ਪਡਿੱਕਲ ਅਤੇ ਅਵੇਸ਼ ਖਾਨ ਦਾ ਅਦਲਾ-ਬਦਲੀ ਕੀਤਾ ਸੀ।