Saba Karim On Ravindra Jadeja: ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਸੱਟ ਕਾਰਨ ਏਸ਼ੀਆ ਕੱਪ 2022 ਤੋਂ ਬਾਹਰ ਹੋ ਗਏ ਹਨ। ਹੁਣ ਸਾਬਕਾ ਭਾਰਤੀ ਖਿਡਾਰੀ ਸਬਾ ਕਰੀਮ ਨੇ ਰਵਿੰਦਰ ਜਡੇਜਾ 'ਤੇ ਵੱਡਾ ਬਿਆਨ ਦਿੱਤਾ ਹੈ। ਦਰਅਸਲ, ਸਬਾ ਕਰੀਮ ਨੇ ਕਿਹਾ ਕਿ ਇਸ ਸੱਟ ਤੋਂ ਬਾਅਦ ਰਵਿੰਦਰ ਜਡੇਜਾ ਲਈ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰਨਾ ਆਸਾਨ ਨਹੀਂ ਹੋਵੇਗਾ। ਹਾਲਾਂਕਿ ਰਵਿੰਦਰ ਜਡੇਜਾ ਆਉਣ ਵਾਲੇ ਟੀ-20 ਵਿਸ਼ਵ ਕੱਪ 2022 'ਚ ਭਾਰਤੀ ਟੀਮ ਦਾ ਹਿੱਸਾ ਹੋਣਗੇ ਜਾਂ ਨਹੀਂ, ਇਹ ਅਜੇ ਤੈਅ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਵਿਸ਼ਵ ਕੱਪ ਤੱਕ ਫਿੱਟ ਨਹੀਂ ਹੋ ਸਕਦੇ ਹਨ।


'ਉਮਰ ਦੇ ਇਸ ਪੜਾਅ 'ਤੇ ਸੱਟ ਤੋਂ ਵਾਪਸੀ ਕਰਨਾ ਨਹੀਂ ਆਸਾਨ'


ਰਵਿੰਦਰ ਜਡੇਜਾ ਦੀ ਸੱਟ 'ਤੇ ਸਬਾ ਕਰੀਮ ਦਾ ਕਹਿਣਾ ਹੈ ਕਿ ਇਸ ਉਮਰ 'ਚ ਸੱਟ ਤੋਂ ਬਾਅਦ ਵਾਪਸੀ ਕਰਕੇ ਲੈਅ 'ਚ ਆਉਣਾ ਆਸਾਨ ਨਹੀਂ ਹੈ। ਰਵਿੰਦਰ ਜਡੇਜਾ ਨੇ ਹਮੇਸ਼ਾ ਹੀ ਸ਼ਾਨਦਾਰ ਵਾਪਸੀ ਕੀਤੀ ਹੈ ਪਰ ਉਮਰ ਦੇ ਇਸ ਪੜਾਅ 'ਤੇ ਜ਼ਖ਼ਮੀ ਹੋਣ ਤੋਂ ਬਾਅਦ ਵਾਪਸੀ ਕਰਨਾ ਆਸਾਨ ਨਹੀਂ ਹੋਵੇਗਾ। ਹਾਲਾਂਕਿ ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਨੇ ਮੰਨਿਆ ਕਿ ਰਵਿੰਦਰ ਜਡੇਜਾ ਬਹੁਤ ਪ੍ਰਤਿਭਾਸ਼ਾਲੀ ਖਿਡਾਰੀ ਹੈ, ਜੇ ਉਹ ਇਸ ਸੱਟ ਤੋਂ ਚੰਗੀ ਵਾਪਸੀ ਕਰਨ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ, ਪਰ ਉਹਨਾਂ ਨੇ ਦੁਹਰਾਇਆ ਕਿ ਉਸ ਲਈ  ਇਸ ਉਮਰ ਵਾਪਸੀ ਕਰਨਾ ਆਸਾਨ ਨਹੀਂ ਹੋਵੇਗਾ।


'ਰਵਿੰਦਰ ਜਡੇਜਾ ਨੇ ਹੋਰ ਖਿਡਾਰੀਆਂ ਵਾਂਗ ਨਹੀਂ ਲਈ ਸਿਖਲਾਈ'



ਸਬਾ ਕਰੀਮ ਦਾ ਮੰਨਣਾ ਹੈ ਕਿ ਰਵਿੰਦਰ ਜਡੇਜਾ ਨੂੰ ਸ਼ਾਇਦ ਉਸ ਤਰ੍ਹਾਂ ਦੀ ਸਿਖਲਾਈ ਨਹੀਂ ਮਿਲੀ ਜਿਸ ਤਰ੍ਹਾਂ ਕੁਝ ਸਾਲ ਪਹਿਲਾਂ ਹੋਰ ਭਾਰਤੀ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਗਈ ਸੀ, ਪਰ ਇਹ ਖਿਡਾਰੀ ਇੰਨਾ ਪ੍ਰਤਿਭਾਸ਼ਾਲੀ ਅਤੇ ਫਿੱਟ ਹੈ ਕਿ ਉਸ ਵਿਚ ਵਾਪਸੀ ਕਰਨ ਦੀ ਸਮਰੱਥਾ ਹੈ। ਸਾਬਕਾ ਭਾਰਤੀ ਕ੍ਰਿਕਟਰ ਦਾ ਕਹਿਣਾ ਹੈ ਕਿ ਇਸ ਸਭ ਦੇ ਬਾਵਜੂਦ ਰਵਿੰਦਰ ਜਡੇਜਾ ਜਿਸ ਉਮਰ ਵਿੱਚ ਹੈ, ਵਾਪਸੀ ਬਿਲਕੁਲ ਵੀ ਆਸਾਨ ਨਹੀਂ ਹੈ। ਸਬਾ ਕਰੀਮ ਨੇ ਕਿਹਾ ਕਿ ਰਵਿੰਦਰ ਜਡੇਜਾ ਨੂੰ ਆਪਣੇ ਪੁਨਰਵਾਸ 'ਤੇ ਕੰਮ ਕਰਨਾ ਚਾਹੀਦਾ ਹੈ, ਪਰ ਇਸ ਤੋਂ ਵੀ ਮਹੱਤਵਪੂਰਨ ਇਹ ਹੈ ਕਿ ਤੁਹਾਡੀ ਮਾਨਸਿਕਤਾ ਕਿਵੇਂ ਹੈ। ਤੁਸੀਂ ਕਿਵੇਂ ਸੋਚਦੇ ਹੋ ਅਤੇ ਸਥਿਤੀਆਂ ਦਾ ਸਾਹਮਣਾ ਕਰਦੇ ਹੋ?