Sakshi Dhoni-MS Dhoni: ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ (RCB VS CSK) ਵਿਚਕਾਰ 18 ਮਈ ਨੂੰ ਖੇਡੇ ਗਏ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ 27 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਚੇਨਈ ਸੁਪਰ ਕਿੰਗਜ਼ ਦੀ 27 ਦੌੜਾਂ ਨਾਲ ਹਾਰ ਦੇ ਨਾਲ ਹੀ ਆਈਪੀਐਲ 2024 ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦਾ ਸਫ਼ਰ ਖ਼ਤਮ ਹੋ ਗਿਆ। ਹਾਲਾਂਕਿ ਇਸ ਵਿਚਾਲੇ ਕੁਝ ਅਜਿਹਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ।
ਦੱਸ ਦੇਈਏ ਕਿ ਇਸ ਦਿਨ ਚੇਨਈ ਸੁਪਰ ਕਿੰਗਜ਼ (CSK) ਦੇ ਦਿੱਗਜ ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) ਦਾ ਕ੍ਰਿਕਟ ਕਰੀਅਰ ਵੀ ਖਤਮ ਹੋ ਗਿਆ ਹੈ, ਪਰ ਮੈਚ 'ਚ ਹਾਰ ਤੋਂ ਬਾਅਦ ਜਦੋਂ ਕੈਮਰਾ ਧੋਨੀ ਦੀ ਪਤਨੀ ਸਾਕਸ਼ੀ ਧੋਨੀ 'ਤੇ ਜਾਂਦਾ ਹੈ ਤਾਂ ਉਹ ( Sakshi Dhoni) ਕੈਮਰੇ 'ਤੇ ਵਿਅਕਤੀ ਨੂੰ ਗਾਲ ਕੱਢਦੇ ਹੋਏ ਨਜ਼ਰ ਆ ਰਹੀ ਹੈ।
ਮੈਚ 'ਚ ਹਾਰ ਤੋਂ ਦੁਖੀ ਧੋਨੀ ਦੀ ਪਤਨੀ
ਚੇਨਈ ਸੁਪਰ ਕਿੰਗਜ਼ (CSK) ਦੀ ਟੀਮ ਆਈਪੀਐਲ 2024 ਸੀਜ਼ਨ ਵਿੱਚ ਪਲੇਆਫ ਪੜਾਅ ਲਈ ਕੁਆਲੀਫਾਈ ਨਹੀਂ ਕਰ ਸਕੀ। ਜਿਸ ਕਾਰਨ ਚੇਨਈ ਸੁਪਰ ਕਿੰਗਜ਼ ਟੀਮ ਦੇ ਮਹਾਨ ਖਿਡਾਰੀ ਧੋਨੀ ਦੀ ਪਤਨੀ ਵੀ ਟੀਮ ਦੀ ਇਸ ਹਾਰ ਤੋਂ ਕਾਫੀ ਨਿਰਾਸ਼ ਸੀ। ਧੋਨੀ ਦੀ ਟੀਮ ਦੀ ਹਾਰ ਤੋਂ ਨਿਰਾਸ਼ ਹੋ ਕੇ ਕੈਮਰਾਮੈਨ ਨੇ ਸਾਕਸ਼ੀ ਧੋਨੀ 'ਤੇ ਫੋਕਸ ਕੀਤਾ ਤਾਂ ਉਹ ਕੈਮਰੇ 'ਚ ਦੇਖਦੇ ਹੋਏ ਅਪਸ਼ਬਦ ਬੋਲਦੀ ਨਜ਼ਰ ਆ ਰਹੀ ਹੈ।
ਕਾਬਿਲੇਗੌਰ ਹੈ ਕਿ ਮਹਿੰਦਰ ਸਿੰਘ ਧੋਨੀ ਆਉਣ ਵਾਲੇ ਦਿਨਾਂ ਵਿੱਚ ਅਧਿਕਾਰਤ ਤੌਰ 'ਤੇ ਆਈਪੀਐਲ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) ਆਈਪੀਐੱਲ 2025 ਦੇ ਸੀਜ਼ਨ ਵਿੱਚ ਇੱਕ ਸਲਾਹਕਾਰ ਜਾਂ ਮੁੱਖ ਕੋਚ ਵਜੋਂ ਕੰਮ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।