IND vs PAK: ਭਾਰਤ ਲਈ ਘਾਤਕ ਹੋ ਸਕਦਾ 'ਰਿਜ਼ਰਵ ਡੇਅ'? ਟੀਮ ਇੰਡੀਆ ਪਹਿਲਾਂ ਵੀ ਝੱਲ ਚੁੱਕੀ ਨੁਕਸਾਨ
India Cricket Team Reserve Day: ਏਸ਼ੀਆ ਕੱਪ 2023 ਦੇ ਸੁਪਰ-4 ਪੜਾਅ ਵਿੱਚ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਸ਼ੁਰੂ ਹੋਇਆ। ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ
India Cricket Team Reserve Day: ਏਸ਼ੀਆ ਕੱਪ 2023 ਦੇ ਸੁਪਰ-4 ਪੜਾਅ ਵਿੱਚ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਸ਼ੁਰੂ ਹੋਇਆ। ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਮੈਚ ਦੀ ਪਹਿਲੀ ਪਾਰੀ 'ਚ 24.1 ਓਵਰ ਹੀ ਪੂਰੇ ਹੋਏ ਸੀ ਕਿ ਬਾਰਸ਼ ਆ ਗਈ। ਮੀਂਹ ਕਾਰਨ ਮੈਚ ਮੁੜ ਸ਼ੁਰੂ ਨਹੀਂ ਹੋ ਸਕਿਆ ਤੇ ਰਾਖਵੇਂ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ। ਹੁਣ ਇਹ ਰਿਜ਼ਰਵ ਡੇਅ ਭਾਰਤੀ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ। ਰਿਜ਼ਰਵ ਡੇਅ ਭਾਰਤ ਲਈ ਚੰਗਾ ਸਾਬਤ ਨਹੀਂ ਹੁੰਦਾ।
ਏਸ਼ੀਅਨ ਕ੍ਰਿਕਟ ਕੌਂਸਲ ਵੱਲੋਂ ਪਹਿਲਾਂ ਹੀ ਰਿਜ਼ਰਵ ਡੇਅ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਜੇਕਰ ਮੀਂਹ ਕਾਰਨ ਮੈਚ ਤੈਅ ਦਿਨ 'ਤੇ ਪੂਰਾ ਨਹੀਂ ਹੁੰਦਾ ਤਾਂ ਅਗਲੇ ਦਿਨ (ਰਿਜ਼ਰਵ ਡੇਅ) ਮੈਚ ਉਸੇ ਥਾਂ ਤੋਂ ਸ਼ੁਰੂ ਹੋਵੇਗਾ ਜਿੱਥੋਂ ਇਸ ਨੂੰ ਰੋਕਿਆ ਗਿਆ ਸੀ। ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਇਹ ਮੈਚ ਸੋਮਵਾਰ 11 ਸਤੰਬਰ ਨੂੰ ਬਾਅਦ ਦੁਪਹਿਰ 3:00 ਵਜੇ ਤੋਂ ਮੁੜ ਸ਼ੁਰੂ ਹੋਵੇਗਾ।
ਰਿਜ਼ਰਵ ਡੇਅ ਭਾਰਤ ਲਈ ਕਿਉਂ ਨਹੀਂ ਚੰਗਾ ?
2021 ਵਿੱਚ ਖੇਡੀ ਗਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਖ਼ਿਲਾਫ਼ ਖ਼ਿਤਾਬੀ ਮੁਕਾਬਲਾ ਖੇਡਿਆ। ਮੀਂਹ ਕਾਰਨ ਮੈਚ ਦੇ ਛੇਵੇਂ ਦਿਨ ਨੂੰ ਰਿਜ਼ਰਵ ਡੇਅ ਵਜੋਂ ਰੱਖਿਆ ਗਿਆ, ਜਿਸ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਚੈਂਪੀਅਨਸ਼ਿਪ ਦੇ ਫਾਈਨਲ ਮੈਚ 'ਚ ਪਹਿਲਾ ਤੇ ਚੌਥਾ ਦਿਨ ਮੀਂਹ ਕਾਰਨ ਧੋਤਾ ਗਿਆ, ਜਿਸ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਮੈਚ ਨੂੰ ਰਿਜ਼ਰਵ ਡੇਅ 'ਤੇ ਕਰਵਾਉਣ ਦਾ ਫੈਸਲਾ ਕੀਤਾ ਪਰ ਉਹ ਰਿਜ਼ਰਵ ਡੇਅ ਭਾਰਤ ਲਈ ਚੰਗਾ ਸਾਬਤ ਨਹੀਂ ਹੋਇਆ।
ਦੱਸ ਦਈਏ ਕਿ ਭਾਰਤੀ ਟੀਮ ਏਸ਼ੀਆ ਕੱਪ 2023 'ਚ ਤੀਜਾ ਮੈਚ ਖੇਡ ਰਹੀ ਹੈ ਤੇ ਤਿੰਨੋਂ ਮੈਚਾਂ 'ਚ ਬਾਰਸ਼ ਨੇ ਪ੍ਰੇਸ਼ਾਨੀ ਪੈਦਾ ਕੀਤੀ ਹੈ। ਟੀਮ ਨੇ ਗਰੁੱਪ ਗੇੜ ਵਿੱਚ ਆਪਣਾ ਪਹਿਲਾ ਮੈਚ ਪਾਕਿਸਤਾਨ ਖ਼ਿਲਾਫ਼ ਖੇਡਿਆ ਸੀ, ਜੋ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਤੋਂ ਬਾਅਦ ਨੇਪਾਲ ਖਿਲਾਫ ਖੇਡੇ ਗਏ ਦੂਜੇ ਮੈਚ ਦਾ ਨਤੀਜਾ ਡਕਵਰਥ ਲੁਈਸ ਨਿਯਮ ਤਹਿਤ ਸਾਹਮਣੇ ਆਇਆ। ਹੁਣ ਇੱਕ ਵਾਰ ਫਿਰ ਮੀਂਹ ਨੇ ਪਾਕਿਸਤਾਨ ਖ਼ਿਲਾਫ਼ ਸੁਪਰ-4 ਵਿੱਚ ਖੇਡੇ ਜਾ ਰਹੇ ਮੈਚ ਵਿੱਚ ਵਿਘਨ ਪਾਇਆ ਹੈ।