Yashpal Sharma Death: ਕਪਿਲ ਦੇਵ ਯਸ਼ਪਾਲ ਸ਼ਰਮਾ ਨੂੰ ਯਾਦ ਕਰ ਹੋਏ ਭਾਵੁਕ, ਵੀਡੀਓ 'ਚ ਸ਼ੇਅਰ ਕੀਤਾ ਦਰਦ
Yashpal Sharma Death: ਯਸ਼ਪਾਲ ਸ਼ਰਮਾ ਦੀ ਮੌਤ ‘ਤੇ ਕਪਿਲ ਦੇਵ ਨੇ ਕਿਹਾ ਕਿ ਅਸੀਂ ਪਿਛਲੇ ਹਫਤੇ ਹੀ ਮਿਲੇ ਸੀ। ਉਹ ਸਿਹਤਮੰਦ ਸੀ। ਅਸੀਂ ਰੱਬ ਦੀ ਇੱਛਾ ਨਾਲ ਲੜ ਨਹੀਂ ਸਕਦੇ।
ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਜੋ 1983 ਵਿੱਚ ਵਿਸ਼ਵ-ਵਿਜੇਤਾ ਭਾਰਤੀ ਕ੍ਰਿਕਟ ਟੀਮ ਦੇ ਮੈਂਬਰ ਸੀ ਦਾ ਦਿਹਾਂਤ ਹੋ ਗਿਆ। ਦਿਲ ਦਾ ਦੌਰਾ ਪੈਣ ਕਾਰਨ 66 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਕਾਰਨ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਯਸ਼ਪਾਲ ਸ਼ਰਮਾ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ।
ਯਸ਼ਪਾਲ ਸ਼ਰਮਾ ਦੀ ਮੌਤ ਤੋਂ ਬਾਅਦ ਕਪਿਲ ਦੇਵ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਭਾਵੁਕ ਹੋ ਗਏ। ਯਸ਼ਪਾਲ ਸ਼ਰਮਾ ਦੀ ਮੌਤ ‘ਤੇ ਉਨ੍ਹਾਂ ਕਿਹਾ,"ਅਸੀਂ ਪਿਛਲੇ ਹਫਤੇ ਹੀ ਮਿਲੇ ਸੀ। ਉਹ ਚੰਗੇ ਸੀ। ਅਸੀਂ ਰੱਬ ਦੀ ਇੱਛਾ ਨਾਲ ਲੜ ਨਹੀਂ ਸਕਦੇ। ਬਹੁਤ ਅਜੀਬ ਲੱਗ ਰਿਹਾ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਿਹਾ।"
ਇਸ ਦੇ ਨਾਲ ਹੀ ਸਾਬਕਾ ਕ੍ਰਿਕਟਰ ਦਿਲੀਪ ਵੈਂਗਸਰਕਰ ਨੇ ਵੀ ਯਸ਼ਪਾਲ ਸ਼ਰਮਾ ਦੀ ਮੌਤ 'ਤੇ ਦੁੱਖ ਜਤਾਇਆ ਅਤੇ ਕਈ ਪੁਰਾਣੀਆਂ ਯਾਦਾਂ ਨੂੰ ਸਾਂਂਝਾ ਕੀਤਾ। ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਦੋਵਾਂ ਨੇ ਮਿਲ ਕੇ ਬਹੁਤ ਕ੍ਰਿਕਟ ਖੇਡੀ ਸੀ ਅਤੇ ਕਈ ਮਹੱਤਵਪੂਰਣ ਭਾਈਵਾਲੀ ਵੀ ਕੀਤੀ ਸੀ।
ਸਵੇਰੇ ਹੋਈ ਮੌਤ
ਪੰਜਾਬ ਦੇ ਲੁਧਿਆਣਾ ਵਿੱਚ ਜਨਮੇ ਯਸ਼ਪਾਲ ਸ਼ਰਮਾ ਨੇ 66 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਯਸ਼ਪਾਲ ਸ਼ਰਮਾ ਟੀਮ ਇੰਡੀਆ ਦੇ ਚੋਣਕਾਰ ਵੀ ਰਹੇ ਹਨ। ਉਸ ਨੇ ਟੀਮ ਇੰਡੀਆ ਲਈ ਟੈਸਟ ਅਤੇ ਵਨਡੇ ਕ੍ਰਿਕਟ ਵਿਚ ਅਹਿਮ ਭੂਮਿਕਾ ਨਿਭਾਈ ਹੈ। ਦੱਸ ਦੇਈਏ ਕਿ ਯਸ਼ਪਾਲ ਸ਼ਰਮਾ ਅੱਜ ਸਵੇਰੇ ਸਵੇਰ ਦੀ ਸੈਰ ‘ਤੇ ਗਏ ਸੀ। ਸਵੇਰ ਦੀ ਸੈਰ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਘਰ ਵਿਚ ਕਿਹਾ ਕਿ ਉਹ ਥੋੜਾ ਅਜੀਬ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਨੇ ਛਾਤੀ ਵਿੱਚ ਦਰਦ ਦੀ ਵੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਸਵੇਰੇ 7.40 ਵਜੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਅਤੇ ਇੱਕ ਬੇਟਾ ਛੱਡ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin