Rishabh Pant Comeback: ਵਨਡੇ ਵਰਲਡ ਕੱਪ ਤੋਂ ਪਹਿਲਾਂ ਭਾਰਤੀ ਟੀਮ ਲਈ ਚੰਗੀ ਖ਼ਬਰ, ਰਿਸ਼ਭ ਪੰਤ ਤੇਜ਼ੀ ਨਾਲ ਹੋ ਰਹੇ ਰਿਕਵਰ
Rishabh Pant: ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਸੰਬਰ 2022 ਵਿੱਚ ਇੱਕ ਕਾਰ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਹੁਣ ਪੰਤ ਨੇ NCA 'ਚ ਰਿਕਵਰੀ ਪ੍ਰੋਸੈਸ ਸ਼ੁਰੂ ਕਰ ਦਿੱਤਾ ਹੈ।
Rishabh Pant Recovery: ਭਾਰਤੀ ਟੀਮ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਸੀ, ਜਦੋਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਪਿਛਲੇ ਸਾਲ ਕਾਰ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਪੰਤ ਨੂੰ ਗੋਡੇ ਦੀ ਸਰਜਰੀ ਵੀ ਕਰਵਾਉਣੀ ਪਈ ਸੀ। ਹੁਣ ਉਨ੍ਹਾਂ ਦਾ ਰਿਕਵਰੀ ਪ੍ਰੋਸੈਸ ਸ਼ੁਰੂ ਹੋ ਗਿਆ ਹੈ। ਰਿਸ਼ਭ ਪੰਤ ਪਿਛਲੇ ਮਹੀਨੇ NCA ਪਹੁੰਚੇ ਸਨ। ਇਸ ਦੇ ਨਾਲ ਹੀ ਉਹ ਇੱਕ ਵਾਰ ਫਿਰ ਨੈਸ਼ਨਲ ਕ੍ਰਿਕਟ ਅਕੈਡਮੀ (NCA) ਪਹੁੰਚ ਗਏ ਹਨ। ਇਸ ਦੌਰਾਨ ਪੰਤ ਨੇ ਆਪਣੇ ਰਿਕਵਰੀ ਨਾਲ ਜੁੜੀਆਂ ਪੋਸਟਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।
ਇੱਕ ਪੋਸਟ ਵਿੱਚ ਜਿੱਥੇ ਪੰਤ ਸੋਟੀ ਦੀ ਮਦਦ ਨਾਲ ਸਟ੍ਰੈਚਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਦੂਜੀ ਪੋਸਟ ਵਿੱਚ ਇੱਕ ਵੀਡੀਓ ਹੈ, ਜਿਸ ਵਿੱਚ ਉਹ ਹੁਣ ਬਿਨਾਂ ਕਿਸੇ ਸਹਾਰੇ ਤੋਂ ਪੌੜੀਆਂ ‘ਤੇ ਚੜ੍ਹਦੇ ਨਜ਼ਰ ਆ ਰਹੇ ਹਨ। ਪੰਤ ਦੀ ਰਿਕਵਰੀ ਨੂੰ ਦੇਖਦੇ ਹੋਏ ਭਾਰਤੀ ਕ੍ਰਿਕਟ ਟੀਮ ਲਈ ਵੀ ਇਹ ਵੱਡੀ ਖੁਸ਼ੀ ਮੰਨੀ ਜਾ ਸਕਦੀ ਹੈ।
ਇਹ ਵੀ ਪੜ੍ਹੋ: Arshdeep Singh: ਅਰਸ਼ਦੀਪ ਸਿੰਘ ਨੇ ਹਰ ਪਾਸੇ ਮਚਾਈ ਧਮਾਲ, ਸ਼ਾਨਦਾਰ ਗੇਂਦਬਾਜ਼ੀ ਨਾਲ ਉਖਾੜੇ ਸਟੰਪ, ਵੀਡੀਓ ਵਾਈਰਲ
ਰਿਸ਼ਭ ਪੰਤ ਦੇ ਟੀਮ ਤੋਂ ਬਾਹਰ ਹੋਣ ਤੋਂ ਬਾਅਦ ਇਸ ਦਾ ਅਸਰ ਭਾਰਤੀ ਟੀਮ ਦੇ ਸੰਤੁਲਨ 'ਤੇ ਵੀ ਦੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ ਪੰਤ ਦੀ ਰਿਕਵਰੀ ਨੂੰ ਦੇਖ਼ਦਿਆਂ ਹੋਇਆਂ ਡਾਕਟਰਾਂ ਨੇ ਉਨ੍ਹਾਂ ਦੇ ਗੋਡੇ ਦੀ ਦੂਜੀ ਸਰਜਰੀ ਨੂੰ ਟਾਲ ਦਿੱਤਾ ਸੀ। ਪੰਤ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਮਾਹਰਾਂ ਦੀ ਨਿਗਰਾਨੀ ਹੇਠ ਰਿਹੈਬ ਕਰ ਰਹੇ ਹਨ।
Rishabh Pant has started walking well.
— Johns. (@CricCrazyJohns) June 14, 2023
Great news for India. [Pant Instagram] pic.twitter.com/k7ir0bsHbV
ਵਨਡੇ ਵਰਲਡ ਕੱਪ ਵਿੱਚ ਵਧੀ ਰਿਸ਼ਭ ਪੰਤ ਦੇ ਖੇਡਣ ਦੀ ਉੱਮੀਦ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵੀ ਪੰਤ ਦੀ ਰਿਕਵਰੀ ਦੀ ਅਪਡੇਟ ਤੋਂ ਬਹੁਤ ਖੁਸ਼ ਹੋਵੇਗਾ। ਬੋਰਡ ਨੇ ਪੰਤ ਦੀ ਰਿਕਵਰੀ ਲਈ 2 ਫਿਜ਼ੀਓ ਵੀ ਨਿਯੁਕਤ ਕੀਤੇ ਹਨ, ਜੋ ਉਨ੍ਹਾਂ ਦੀ ਰਿਕਵਰੀ 'ਤੇ ਲਗਾਤਾਰ ਨਜ਼ਰ ਰੱਖਣਗੇ। ਵਨਡੇ ਵਿਸ਼ਵ ਕੱਪ 2023 ਨੂੰ ਦੇਖਦੇ ਹੋਏ ਜੇਕਰ ਪੰਤ ਪੂਰੀ ਤਰ੍ਹਾਂ ਫਿੱਟ ਹੋ ਜਾਂਦੇ ਹਨ ਤਾਂ ਇਸ ਨਾਲ ਭਾਰਤੀ ਟੀਮ ਦੇ ਬੱਲੇਬਾਜ਼ੀ ਕ੍ਰਮ ਨੂੰ ਇਕ ਵੱਖਰੀ ਤਾਕਤ ਮਿਲੇਗੀ।
ਇਹ ਵੀ ਪੜ੍ਹੋ: Rohit Sharma: ਰੋਹਿਤ ਸ਼ਰਮਾ ਟੈਸਟ ਟੀਮ ਦਾ ਕਪਤਾਨ ਨਹੀਂ ਚਾਹੁੰਦਾ ਸੀ ਬਣਨਾ, ਸੌਰਵ ਗਾਂਗੁਲੀ ਨੇ ਕੀਤਾ ਹੋਸ਼ ਉਡਾਉਣ ਵਾਲਾ ਖੁਲਾਸਾ