Rishabh Pant Update: ਰਿਸ਼ਭ ਪੰਤ ਨੂੰ ਲੈ ਕੇ ਵੱਡਾ ਅਪਡੇਟ ਆਇਆ ਸਾਹਮਣੇ, ਜਾਣੋ ਕਦੋਂ ਦੁਬਾਰਾ ਦਿਖਾਉਣਗੇ ਜਲਵਾ
Rishabh Pant: ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੰਤ ਨੇ ਨੈੱਟ 'ਤੇ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਉਹ ਵਿਕਟਕੀਪਿੰਗ ਵੀ ਕਰ ਰਹੇ ਹਨ।
Rishabh Pant Comeback: ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਬਾਰੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਕਾਰ ਹਾਦਸੇ ਤੋਂ ਬਾਅਦ ਆਪਣੀ ਸੱਟ ਤੋਂ ਉਭਰ ਰਹੇ ਪੰਤ ਨੇ ਨੈੱਟ 'ਤੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੰਤ ਨੈੱਟ 'ਤੇ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਾਂ ਦਾ ਸਾਹਮਣਾ ਕਰ ਰਹੇ ਹਨ। ਪੰਤ ਦਾ ਨੈੱਟ ਅਭਿਆਸ ਸ਼ੁਰੂ ਕਰਨਾ ਭਾਰਤੀ ਟੀਮ ਲਈ ਵੱਡੀ ਰਾਹਤ ਸਾਬਤ ਹੋ ਸਕਦਾ ਹੈ।
‘RevSportz’ ਦੀ ਰਿਪੋਰਟ ਮੁਤਾਬਕ ਪੰਤ ਨੇ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਨੈੱਟ 'ਤੇ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟ 'ਚ ਦੱਸਿਆ ਗਿਆ ਕਿ ਪੰਤ ਨੂੰ NCA 'ਚ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਤ ਨੇ ਪਿਛਲੇ ਮਹੀਨੇ ਹੀ ਥ੍ਰੋਡਾਊਨ ਰਾਹੀਂ ਅਭਿਆਸ ਸ਼ੁਰੂ ਕਰ ਦਿੱਤਾ ਸੀ ਪਰ ਪਿਛਲੇ ਕੁਝ ਹਫ਼ਤਿਆਂ ਵਿੱਚ ਗੇਂਦ ਦੀ ਰਫ਼ਤਾਰ ਵੱਧ ਗਈ ਹੈ।
ਇਹ ਵੀ ਪੜ੍ਹੋ: Tamim Iqbal: ਰਿਟਾਇਰਮੈਂਟ ਤੋਂ ਆਏ ਵਾਪਸ, ਕਪਤਾਨੀ ਛੱਡੀ, ਹੁਣ ਏਸ਼ੀਆ ਕੱਪ ਤੋਂ ਪਹਿਲਾਂ ਇਸ ਖਿਡਾਰੀ ਨੇ ਲਿਆ ਆਪਣਾ ਨਾਮ ਵਾਪਸ
ਰਿਪੋਰਟ 'ਚ ਅੱਗੇ ਦੱਸਿਆ ਗਿਆ ਕਿ ਪੰਤ ਨੂੰ ਤੇਜ਼ ਗੇਂਦਾਂ ਦਾ ਸਾਹਮਣਾ ਕਰਨ 'ਚ ਕੋਈ ਦਿੱਕਤ ਨਹੀਂ ਆ ਰਹੀ ਹੈ। ਬੱਲੇਬਾਜ਼ੀ ਤੋਂ ਇਲਾਵਾ ਪੰਤ ਨੇ ਵਿਕਟਕੀਪਿੰਗ ਵੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਵਿਕਟਕੀਪਿੰਗ ਦੀ ਤੀਬਰਤਾ ਘੱਟ ਰੱਖੀ ਗਈ ਹੈ। ਪੰਤ ਅਜੇ ਵੀ ਛੋਟੀਆਂ-ਛੋਟੀਆਂ ਹਰਕਤਾਂ ਨਾਲ ਅੱਗੇ ਵੱਧ ਰਹੇ ਹਨ, ਪਰ ਫਿਲਹਾਲ ਉਨ੍ਹਾਂ ਲਈ ਵੱਡੇ ਮੂਵਮੈਂਟ ਕਰਨੇ ਆਸਾਨ ਨਹੀਂ ਹਨ।
ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਕਿ ਮੈਡੀਕਲ ਸਟਾਫ਼ ਅਤੇ ਟਰੇਨਰਾਂ ਦਾ ਮੰਨਣਾ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਪੰਤ ਵੱਡੇ ਮੂਵਮੈਂਟ ਵਿੱਚ ਆਰਾਮਦਾਇਕ ਹੋ ਜਾਣਗੇ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੰਤ ਅਗਲੇ ਸਾਲ ਜਨਵਰੀ 'ਚ ਇੰਗਲੈਂਡ ਖਿਲਾਫ ਘਰੇਲੂ ਟੈਸਟ ਸੀਰੀਜ਼ ਰਾਹੀਂ ਵਾਪਸੀ ਕਰ ਸਕਦੇ ਹਨ।
ਇਹ ਵੀ ਪੜ੍ਹੋ: Alex Hales Retirement: ਇੰਗਲੈਂਡ ਦੇ ਓਪਨਰ ਏਲੇਕਸ ਹੇਲਸ ਨੇ ਅਚਾਨਕ ਲਿਆ ਹੈਰਾਨ ਕਰਨ ਵਾਲਾ ਫੈਸਲਾ, ਇੰਟਰਨੈਸ਼ਨਲ ਕ੍ਰਿਕਟ ਨੂੰ ਕਿਹਾ ਅਲਵਿਦਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।