Rohit Sharma Century: ਰੋਹਿਤ ਸ਼ਰਮਾ ਨੇ ਨਾਗਪੁਰ ਟੈਸਟ 'ਚ ਸੈਂਕੜਾ ਲਗਾਉਂਦੇ ਹੀ ਰਚ ਦਿੱਤਾ ਇਤਿਹਾਸ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਕਪਤਾਨ
India vs Australia: ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਦੇ ਖਿਲਾਫ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਨਾਗਪੁਰ ਟੈਸਟ ਮੈਚ 'ਚ ਸੈਂਕੜਾ ਲਗਾਇਆ ਹੈ। ਉਹ ਤਿੰਨੋਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਗਿਆ ਹੈ।
India vs Australia Rohit Sharma Century: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਨਾਗਪੁਰ ਟੈਸਟ 'ਚ ਸੈਂਕੜਾ ਲਗਾਇਆ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਰੋਹਿਤ ਨੇ ਇਸ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਰੋਹਿਤ ਨੇ ਸੈਂਕੜਾ ਲਗਾਉਂਦੇ ਹੀ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। ਉਹ ਤਿੰਨੋਂ ਫਾਰਮੈਟਾਂ (ਓਡੀਆਈ, ਟੈਸਟ ਅਤੇ ਟੀ-20) ਵਿੱਚ ਸੈਂਕੜਾ ਲਗਾਉਣ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਗਿਆ ਹੈ। ਵਿਸ਼ਵ ਕ੍ਰਿਕਟ ਵਿੱਚ ਸਿਰਫ਼ ਚਾਰ ਖਿਡਾਰੀ ਹੀ ਅਜਿਹਾ ਕਰ ਸਕੇ ਹਨ। ਰੋਹਿਤ ਤੋਂ ਪਹਿਲਾਂ ਬਾਬਰ ਆਜ਼ਮ, ਦਿਲਸ਼ਾਨ ਅਤੇ ਫਾਫ ਡੂ ਪਲੇਸਿਸ ਇਹ ਕਾਰਨਾਮਾ ਕਰ ਚੁੱਕੇ ਹਨ।
Smiles, claps & appreciation all around! 😊 👏
— BCCI (@BCCI) February 10, 2023
This has been a fine knock! 👍 👍
Take a bow, captain @ImRo45 🙌🙌
Follow the match ▶️ https://t.co/SwTGoyHfZx #TeamIndia | #INDvAUS | @mastercardindia pic.twitter.com/gW0NfRQvLY
ਆਸਟ੍ਰੇਲੀਆਈ ਟੀਮ ਨਾਗਪੁਰ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ 177 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਇਸ ਦੇ ਜਵਾਬ 'ਚ ਭਾਰਤੀ ਟੀਮ ਬੱਲੇਬਾਜ਼ੀ ਕਰ ਰਹੀ ਹੈ। ਭਾਰਤ ਲਈ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਰੋਹਿਤ ਨੇ ਸੈਂਕੜਾ ਲਗਾਇਆ। ਖ਼ਬਰ ਲਿਖੇ ਜਾਣ ਤੱਕ ਉਸ ਨੇ 180 ਗੇਂਦਾਂ ਦਾ ਸਾਹਮਣਾ ਕਰਦਿਆਂ 105 ਦੌੜਾਂ ਬਣਾਈਆਂ ਸਨ। ਰੋਹਿਤ ਦੀ ਪਾਰੀ 'ਚ 14 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਰੋਹਿਤ ਦੇ ਸੈਂਕੜੇ ਤੋਂ ਬਾਅਦ ਪੂਰੇ ਡ੍ਰੈਸਿੰਗ ਰੂਮ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ।
ਰੋਹਿਤ ਸ਼ਰਮਾ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਉਸ ਤੋਂ ਪਹਿਲਾਂ ਵਿਸ਼ਵ ਕ੍ਰਿਕਟ ਦੇ ਤਿੰਨ ਖਿਡਾਰੀ ਅਜਿਹਾ ਕਰ ਚੁੱਕੇ ਹਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ, ਦੱਖਣੀ ਅਫਰੀਕੀ ਖਿਡਾਰੀ ਫਾਫ ਡੂ ਪਲੇਸਿਸ ਅਤੇ ਦਿਲਸ਼ਾਨ ਦੇ ਨਾਂ ਵੀ ਤਿੰਨੋਂ ਫਾਰਮੈਟਾਂ ਵਿੱਚ ਕਪਤਾਨ ਵਜੋਂ ਸੈਂਕੜੇ ਲਗਾਉਣ ਦਾ ਰਿਕਾਰਡ ਹੈ।
ਤੁਹਾਨੂੰ ਦੱਸ ਦੇਈਏ ਕਿ ਪਹਿਲੀ ਪਾਰੀ ਵਿੱਚ ਖਬਰ ਲਿਖੇ ਜਾਣ ਤੱਕ ਭਾਰਤ ਨੇ ਪੰਜ ਵਿਕਟਾਂ ਦੇ ਨੁਕਸਾਨ ਨਾਲ 197 ਦੌੜਾਂ ਬਣਾ ਲਈਆਂ ਸਨ। ਟੀਮ ਇੰਡੀਆ ਲਈ ਰੋਹਿਤ ਦੇ ਨਾਲ ਰਵਿੰਦਰ ਜਡੇਜਾ ਕ੍ਰੀਜ਼ 'ਤੇ ਮੌਜੂਦ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।