Ashia Cup 'ਚ ਸਭ ਤੋਂ ਵੱਧ ਫਿਫਟੀ ਪਲੱਸ ਸਕੋਰ ਬਣਾਉਣ ਵਾਲਾ ਭਾਰਤੀ ਬਣਿਆ ਰੋਹਿਤ ਸ਼ਰਮਾ
India Team ਨੇ ਏਸ਼ੀਆ ਕੱਪ 2023 ਦੇ ਸੁਪਰ-4 ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਹੁਣ ਟੀਮ ਦਾ ਸਾਹਮਣਾ 10 ਸਤੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ
Ashia Cup - ਟੀਮ ਇੰਡੀਆ ਨੇ ਏਸ਼ੀਆ ਕੱਪ 2023 ਦੇ ਸੁਪਰ-4 ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਹੁਣ ਟੀਮ ਦਾ ਸਾਹਮਣਾ 10 ਸਤੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ।
ਦੱਸ ਦਈਏ ਭਾਰਤ ਨੇ ਬੀਤੇ ਸੋਮਵਾਰ ਨੂੰ ਨੇਪਾਲ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਦੇ ਅੰਕ ਸੂਚੀ ਵਿੱਚ 3 ਅੰਕ ਹੋ ਗਏ ਹਨ। ਪਾਕਿਸਤਾਨ ਦੀ ਟੀਮ ਇਸ ਗਰੁੱਪ ਤੋਂ 3 ਅੰਕਾਂ ਨਾਲ ਪਹਿਲਾਂ ਹੀ ਸੁਪਰ-4 ਲਈ ਕੁਆਲੀਫਾਈ ਕਰ ਚੁੱਕੀ ਹੈ। ਨੇਪਾਲ ਦੋਵੇਂ ਮੈਚ ਹਾਰ ਕੇ ਬਾਹਰ ਹੋ ਗਿਆ ਸੀ।
ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੇਪਾਲ ਨੇ 48.2 ਓਵਰਾਂ 'ਚ 230 ਦੌੜਾਂ ਬਣਾਈਆਂ। ਜਵਾਬ 'ਚ ਮੀਂਹ ਪੈਣ 'ਤੇ ਭਾਰਤ ਨੇ 2.1 ਓਵਰਾਂ 'ਚ 17 ਦੌੜਾਂ ਬਣਾ ਲਈਆਂ ਸਨ। ਅਜਿਹੇ 'ਚ ਅੰਪਾਇਰਾਂ ਨੇ ਭਾਰਤ ਨੂੰ DLS ਵਿਧੀ ਦੇ ਤਹਿਤ 23 ਓਵਰਾਂ 'ਚ 145 ਦੌੜਾਂ ਦਾ ਸੋਧਿਆ ਟੀਚਾ ਦਿੱਤਾ, ਜਿਸ ਨੂੰ ਰੋਹਿਤ-ਗਿੱਲ ਦੀ ਜੋੜੀ ਨੇ 20.1 ਓਵਰਾਂ 'ਚ ਹਾਸਲ ਕਰ ਲਿਆ। ਕਪਤਾਨ ਰੋਹਿਤ ਸ਼ਰਮਾ 74 ਅਤੇ ਸ਼ੁਭਮਨ ਗਿੱਲ 63 ਦੌੜਾਂ ਬਣਾ ਕੇ ਅਜੇਤੂ ਰਹੇ।
ਇਸਤੋ ਇਲਾਵਾ ਰੋਹਿਤ ਏਸ਼ੀਆ ਕੱਪ 'ਚ ਸਭ ਤੋਂ ਵੱਧ ਫਿਫਟੀ ਪਲੱਸ ਸਕੋਰ ਬਣਾਉਣ ਵਾਲਾ ਭਾਰਤੀ ਬਣ ਗਿਆ ਹੈ। ਉਸ ਨੇ ਨੇਪਾਲ ਖਿਲਾਫ ਏਸ਼ੀਆ ਕੱਪ 'ਚ ਆਪਣਾ 9ਵਾਂ ਅਰਧ ਸੈਂਕੜਾ ਜੜਿਆ, ਉਸ ਦੇ ਨਾਂ ਸੈਂਕੜਾ ਵੀ ਹੈ। ਉਸ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ, ਜਿਸ ਨੇ 9 ਫਿਫਟੀ ਪਲੱਸ ਸਕੋਰ ਬਣਾਏ ਹਨ। ਵਿਰਾਟ ਕੋਹਲੀ ਦੇ ਨਾਮ ਟੂਰਨਾਮੈਂਟ ਵਿੱਚ 8 ਫਿਫਟੀ ਪਲੱਸ ਸਕੋਰ ਹਨ। ਰੋਹਿਤ ਸ਼ਰਮਾ ਨੇ ਨੇਪਾਲ ਖਿਲਾਫ ਮੈਚ 'ਚ 5 ਛੱਕੇ ਜੜੇ। ਇਸ ਦੇ ਨਾਲ ਉਨ੍ਹਾਂ ਨੇ ਸ਼੍ਰੀਲੰਕਾ 'ਚ 28 ਛੱਕੇ ਲਗਾਏ ਹਨ। ਉਹ ਸ਼੍ਰੀਲੰਕਾ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਭਾਰਤੀ ਖਿਡਾਰੀ ਬਣ ਗਿਆ। ਉਨ੍ਹਾਂ ਨੇ ਸ਼੍ਰੀਲੰਕਾ 'ਚ 25 ਛੱਕੇ ਲਗਾਉਣ ਵਾਲੇ ਸੁਰੇਸ਼ ਰੈਨਾ ਦਾ ਰਿਕਾਰਡ ਤੋੜ ਦਿੱਤਾ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial