Asia Cup 2023: ਏਸ਼ੀਆ ਕੱਪ ਨੂੰ ਲੈ ਕੇ ਆਇਆ ਵੱਡਾ ਅਪਡੇਟ, 21 ਅਗਸਤ ਨੂੰ ਟੀਮ ਇੰਡੀਆ ਦਾ ਐਲਾਨ, ਇਨ੍ਹਾਂ ਖਿਡਾਰੀਆਂ ਸਬੰਧੀ ਹੋੋਵੇਗੀ ਚਰਚਾ
Indian Cricket Team: ਏਸ਼ੀਆ ਕੱਪ ਲਈ ਟੀਮ ਦੀ ਚੋਣ ਕਰਨ ਤੋਂ ਪਹਿਲਾਂ ਮੀਟਿੰਗ ਹੋਵੇਗੀ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਇਸ ਬੈਠਕ 'ਚ ਹਿੱਸਾ ਲੈਣਗੇ। ਏਸ਼ੀਆ ਕੱਪ 2023 30 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ।
Team India For Asia Cup 2023: ਏਸ਼ੀਆ ਕੱਪ 2023 30 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਪਾਕਿਸਤਾਨ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਉੱਥੇ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 2 ਸਤੰਬਰ ਨੂੰ ਖੇਡਿਆ ਜਾਵੇਗਾ। ਪਰ ਇਸ ਤੋਂ ਪਹਿਲਾਂ ਭਾਰਤੀ ਟੀਮ ਪ੍ਰਬੰਧਨ ਲਈ ਟੀਮ ਦੀ ਚੋਣ ਕਰਨਾ ਆਸਾਨ ਨਹੀਂ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਏਸ਼ੀਆ ਕੱਪ ਲਈ ਭਾਰਤੀ ਟੀਮ ਦੀ ਚੋਣ 21 ਅਗਸਤ ਨੂੰ ਹੋਣ ਵਾਲੀ ਹੈ।
ਕੇਐੱਲ ਰਾਹੁਲ ਏਸ਼ੀਆ ਕੱਪ ਲਈ ਫਿੱਟ, ਪਰ ਸ਼੍ਰੇਅਸ ਅਈਅਰ...
ਏਸ਼ੀਆ ਕੱਪ ਲਈ ਟੀਮ ਚੋਣ ਤੋਂ ਪਹਿਲਾਂ ਮੀਟਿੰਗ ਹੋਵੇਗੀ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਇਸ ਬੈਠਕ 'ਚ ਹਿੱਸਾ ਲੈਣਗੇ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਪੂਰੀ ਤਰ੍ਹਾਂ ਫਿੱਟ ਹੋ ਗਏ ਹਨ। ਕੇਐਲ ਰਾਹੁਲ ਦੀ ਏਸ਼ੀਆ ਕੱਪ ਲਈ ਭਾਰਤੀ ਟੀਮ ਵਿੱਚ ਚੋਣ ਲਗਭਗ ਤੈਅ ਮੰਨੀ ਜਾ ਰਹੀ ਹੈ। ਕੇਐੱਲ ਰਾਹੁਲ ਦੀ ਏਸ਼ੀਆ ਕੱਪ ਲਈ ਚੋਣ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ ਪਰ ਸ਼੍ਰੇਅਸ ਅਈਅਰ ਦੀ ਫਿਟਨੈਸ ਹਾਲੇ ਵੀ ਸਵਾਲਾਂ ਦੇ ਘੇਰੇ 'ਚ ਹੈ।
ਇਹ ਵੀ ਪੜ੍ਹੋ: Dutee Chand Banned: ਭਾਰਤੀ ਅਥਲੀਟ ਦੁਤੀ ਚੰਦ ਨੂੰ ਵੱਡਾ ਝਟਕਾ, Dope Test ਤੋਂ ਬਾਅਦ 4 ਸਾਲ ਦੀ ਲੱਗੀ ਪਾਬੰਦੀ
ਚੋਣਕਾਰ ਇਨ੍ਹਾਂ ਖਿਡਾਰੀਆਂ 'ਤੇ ਖੇਡ ਸਕਦੇ ਦਾਅ
ਕੇਐੱਲ ਰਾਹੁਲ ਦੀ ਏਸ਼ੀਆ ਕੱਪ ਟੀਮ 'ਚ ਚੋਣ ਹੋਣਾ ਲਗਭਗ ਤੈਅ ਹੈ, ਪਰ ਕੀ ਸ਼੍ਰੇਅਸ ਅਈਅਰ ਪੂਰੀ ਤਰ੍ਹਾਂ ਫਿੱਟ ਹਨ? ਸ਼੍ਰੇਅਸ ਅਈਅਰ ਦੀ ਫਿਟਨੈੱਸ 'ਤੇ ਸਵਾਲ ਬਰਕਰਾਰ ਹਨ। ਦੂਜੇ ਪਾਸੇ ਜੇਕਰ ਸ਼੍ਰੇਅਸ ਅਈਅਰ ਨਹੀਂ ਖੇਡਣਗੇ ਤਾਂ ਕਿਹੜੇ ਖਿਡਾਰੀ ਨੂੰ ਮਿਲੇਗਾ ਮੌਕਾ? ਦਰਅਸਲ, ਮੰਨਿਆ ਜਾ ਰਿਹਾ ਹੈ ਕਿ ਜੇਕਰ ਸ਼੍ਰੇਅਸ ਅਈਅਰ ਨਹੀਂ ਖੇਡਣਗੇ ਤਾਂ ਸੂਰਿਆਕੁਮਾਰ ਯਾਦਵ ਦਾ ਖੇਡਣਾ ਯਕੀਨੀ ਹੈ। ਇਸ ਤੋਂ ਇਲਾਵਾ ਵੈਸਟਇੰਡੀਜ਼ ਸੀਰੀਜ਼ 'ਚ ਡੈਬਿਊ ਕਰਨ ਵਾਲੇ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਨੂੰ ਅਜ਼ਮਾਇਆ ਜਾ ਸਕਦਾ ਹੈ। ਵੈਸਟਇੰਡੀਜ਼ ਖ਼ਿਲਾਫ਼ ਲੜੀ ਵਿੱਚ ਤਿਲਕ ਵਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਨਜ਼ਾਰਾ ਪੇਸ਼ ਕੀਤਾ।
ਇਹ ਵੀ ਪੜ੍ਹੋ: Chess World Cup 2023: ਛੋਟੀ ਜਿਹੀ ਉਮਰ 'ਚ ਸ਼ਤਰੰਜ ਖਿਡਾਰੀ ਆਰ ਪ੍ਰਾਗਨਾਨੰਦਾ ਨੇ ਹਾਸਲ ਕੀਤੀ ਇਹ ਖਾਸ ਉਪਲਬਧੀ, ਮਾਂ ਹੋਈ ਭਾਵੁਕ