(Source: ECI/ABP News/ABP Majha)
Rohit Sharma: ਕੀ ਸੱਚਮੁੱਚ ਰੋਹਿਤ ਸ਼ਰਮਾ ਲੈਣਗੇ ਸੰਨਿਆਸ ? ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਦਾ ਖਬਰਾਂ 'ਤੇ ਰਿਐਕਸ਼ਨ ਵਾਇਰਲ, ਬੋਲੇ...
Rohit Sharma: ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਟੀਮ ਇੰਡੀਆ ਦੇ ਕਪਤਾਨ ਦਾ ਬੱਲਾ ਆਈਪੀਐਲ 2024 ਸੀਜ਼ਨ ਵਿੱਚ ਬਿਲਕੁੱਲ ਸ਼ਾਤ ਰਿਹਾ,
Rohit Sharma: ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਟੀਮ ਇੰਡੀਆ ਦੇ ਕਪਤਾਨ ਦਾ ਬੱਲਾ ਆਈਪੀਐਲ 2024 ਸੀਜ਼ਨ ਵਿੱਚ ਬਿਲਕੁੱਲ ਸ਼ਾਤ ਰਿਹਾ, ਇਸ ਨੂੰ ਵੇਖ ਨਾ ਸਿਰਫ ਕ੍ਰਿਕਟ ਪ੍ਰੇਮੀ ਬਲਕਿ ਕਈ ਦਿੱਗਜ ਵੀ ਹੈਰਾਨ ਹੋਏ। ਸਾਲ 2024 ਵਿੱਚ ਰੋਹਿਤ ਸ਼ਰਮਾ ਦੀ ਪਰਫਾਰਮਸ ਪ੍ਰਸ਼ੰਸਕਾਂ ਨੂੰ ਖੁਸ਼ ਨਹੀਂ ਕਰ ਸਕੀ। ਅਜਿਹੇ 'ਚ ਰੋਹਿਤ ਸ਼ਰਮਾ ਦੇ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਗੱਲਾਂ ਹੋ ਰਹੀਆਂ ਹਨ ਪਰ ਇਸ ਦੌਰਾਨ ਯੁਵਰਾਜ ਸਿੰਘ ਦੇ ਪਿਤਾ ਨੇ ਰੋਹਿਤ ਸ਼ਰਮਾ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ।
ਰੋਹਿਤ ਸ਼ਰਮਾ ਨੂੰ ਲੈ ਕੇ ਯੋਗਰਾਜ ਸਿੰਘ ਨੇ ਦਿੱਤਾ ਵੱਡਾ ਬਿਆਨ
ਟੀਮ ਇੰਡੀਆ ਦੇ ਮਹਾਨ ਬੱਲੇਬਾਜ਼ ਯੁਵਰਾਜ ਸਿੰਘ ਦੇ ਪਿਤਾ ਅਤੇ ਉਨ੍ਹਾਂ ਦੇ ਕੋਚ ਰਹਿ ਚੁੱਕੇ ਯੋਗਰਾਜ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ 'ਮੈਨੂੰ ਉਮਰ ਦੀ ਗੱਲ ਕਦੇ ਵੀ ਸਮਝ ਨਹੀਂ ਆਈ। ਜੇਕਰ ਤੁਸੀਂ ਫਿੱਟ ਹੋ ਅਤੇ 40-45 ਸਾਲ ਦੀ ਉਮਰ ਵਿੱਚ ਪ੍ਰਦਰਸ਼ਨ ਕਰ ਰਹੇ ਹੋ ਤਾਂ ਇਸ ਵਿੱਚ ਗਲਤ ਕੀ ਹੈ। ਉਮਰ ਦੇ ਫੈਕਟਰ ਨੂੰ ਖਤਮ ਕਰ ਦੇਣਾ ਚਾਹੀਦਾ ਹੈ, ਰੋਹਿਤ ਸ਼ਰਮਾ ਇੱਕ ਮਹਾਨ ਖਿਡਾਰੀ ਹਨ, ਜਿਨ੍ਹਾਂ ਨੇ ਫਿਟਨੈੱਸ ਅਤੇ ਟ੍ਰੇਨਿੰਗ ਬਾਰੇ ਕਦੇ ਨਹੀਂ ਸੋਚਿਆ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਹ 50 ਸਾਲ ਦੀ ਉਮਰ ਤੱਕ ਖੇਡ ਸਕਦਾ ਹੈ।
ਰੋਹਿਤ ਸ਼ਰਮਾ ਦੇ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਦੀਆਂ ਖਬਰਾਂ ਟ੍ਰੈਂਡ ਕਰ ਰਹੀਆਂ
ਪਿਛਲੇ ਕੁਝ ਘੰਟਿਆਂ ਤੋਂ ਟੀ-20 ਵਿਸ਼ਵ ਕੱਪ ਤੋਂ ਬਾਅਦ ਰੋਹਿਤ ਸ਼ਰਮਾ ਦੇ ਅੰਤਰਰਾਸ਼ਟਰੀ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਦੀ ਖਬਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ। ਮੀਡੀਆ ਵਿੱਚ ਛਪੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਚੋਣ ਕਮੇਟੀ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਹਾਰਦਿਕ ਪਾਂਡਿਆ ਨੂੰ ਟੀਮ ਇੰਡੀਆ ਦੀ ਕਪਤਾਨੀ ਪ੍ਰਦਾਨ ਕਰ ਸਕਦੀ ਹੈ। ਜਿਸ ਕਾਰਨ ਰੋਹਿਤ ਸ਼ਰਮਾ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ।
IPL ਸੀਜ਼ਨ 'ਚ ਰੋਹਿਤ ਸ਼ਰਮਾ ਦਾ ਬੱਲਾ ਰਿਹਾ ਸ਼ਾਂਤ
ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਦਾ ਪ੍ਰਦਰਸ਼ਨ IPL 2024 ਸੀਜ਼ਨ ਵਿੱਚ ਬਹੁਤ ਹੀ ਆਮ ਰਿਹਾ ਹੈ। ਸੀਜ਼ਨ 'ਚ ਹੁਣ ਤੱਕ ਖੇਡੇ ਗਏ 13 ਮੈਚਾਂ 'ਚ ਉਸ ਨੇ 29 ਦੀ ਮਾਮੂਲੀ ਔਸਤ ਨਾਲ ਬੱਲੇਬਾਜ਼ੀ ਕਰਦੇ ਹੋਏ 349 ਦੌੜਾਂ ਬਣਾਈਆਂ ਹਨ। ਆਈਪੀਐਲ 2024 ਸੀਜ਼ਨ ਵਿੱਚ ਇਸ ਸਮੇਂ ਦੌਰਾਨ, ਰੋਹਿਤ ਸ਼ਰਮਾ ਨੇ ਸਿਰਫ 1 ਸੈਂਕੜਾ ਅਤੇ 2 ਅਰਧ ਸੈਂਕੜੇ ਲਗਾਏ ਹਨ। ਜਿਸ ਕਾਰਨ ਕਈ ਭਾਰਤੀ ਕ੍ਰਿਕਟ ਸਮਰਥਕ ਰੋਹਿਤ ਸ਼ਰਮਾ ਨੂੰ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਲਈ ਕਹਿ ਰਹੇ ਹਨ।