(Source: ECI/ABP News/ABP Majha)
SA20 2023 Final: ਸਨਰਾਈਜ਼ਰਜ਼ ਈਸਟਰਨ ਕੈਪ ਨੇ ਜਿੱਤਿਆ ਦੱਖਣੀ ਅਫਰੀਕਾ ਟੀ-20 ਲੀਗ ਦਾ ਖਿਤਾਬ, ਜਾਣੋ ਕਿਸ ਨੂੰ ਮਿਲਿਆ 'ਮੈਨ ਆਫ ਦਾ ਮੈਚ'
Sunrisers Eastern Cap: ਸਨਰਾਈਜ਼ਰਜ਼ ਈਸਟਰਨ ਕੈਪ ਨੇ ਦੱਖਣੀ ਅਫਰੀਕਾ ਟੀ-20 ਲੀਗ ਦਾ ਪਹਿਲਾ ਸੀਜ਼ਨ ਜਿੱਤ ਲਿਆ ਹੈ। ਫਾਈਨਲ ਮੈਚ 'ਚ ਪ੍ਰਿਟੋਰੀਆ ਕੈਪੀਟਲਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਇਸ ਟੀਮ ਨੇ ਖ਼ਿਤਾਬ ਜਿੱਤ ਲਿਆ ਹੈ।
SA20 Winner Sunrisers Eastern Cap: ਦੱਖਣੀ ਅਫਰੀਕਾ ਟੀ-20 ਲੀਗ ਦੇ ਫਾਈਨਲ ਮੈਚ ਵਿੱਚ ਸਨਰਾਈਜ਼ਰਜ਼ ਈਸਟਰਨ ਕੈਪ ਨੇ ਪ੍ਰਿਟੋਰੀਆ ਕੈਪੀਟਲਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਅਡੇਨ ਮਾਰਕਰਮ ਦੀ ਟੀਮ ਸਨਰਾਈਜ਼ਰਜ਼ ਈਸਟਰਨ ਕੈਪ ਨੇ ਦੱਖਣੀ ਅਫਰੀਕਾ ਟੀ-20 ਲੀਗ ਦੇ ਪਹਿਲੇ ਸੀਜ਼ਨ 'ਚ ਜਿੱਤ ਦਰਜ ਕੀਤੀ ਹੈ।
ਸਨਰਾਈਜ਼ਰਜ਼ ਈਸਟਰਨ ਕੈਪ ਨੇ ਜਿੱਤਿਆ ਖਿਤਾਬ
ਫਾਈਨਲ ਮੈਚ ਵਿੱਚ ਸਨਰਾਈਜ਼ਰਜ਼ ਦੀ ਟੀਮ ਨੇ ਪ੍ਰਿਟੋਰੀਆ ਕੈਪੀਟਲਜ਼ ਨੂੰ ਆਸਾਨੀ ਨਾਲ ਹਰਾ ਕੇ ਮੈਚ ਅਤੇ ਖ਼ਿਤਾਬ ਜਿੱਤਿਆ। ਇਸ ਮੈਚ 'ਚ ਸਨਰਾਈਜ਼ਰਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਦੇ ਗੇਂਦਬਾਜ਼ਾਂ ਨੇ ਇਸ ਫੈਸਲੇ ਨੂੰ ਬਿਲਕੁਲ ਸਹੀ ਸਾਬਤ ਕੀਤਾ। ਸਨਰਾਈਜ਼ਰਜ਼ ਦੀ ਟੀਮ ਪ੍ਰਿਟੋਰੀਆ ਕੈਪੀਟਲਜ਼ ਨੂੰ 19.3 ਓਵਰਾਂ ਵਿੱਚ ਸਿਰਫ਼ 135 ਦੌੜਾਂ ’ਤੇ ਆਲ ਆਊਟ ਕਰ ਦਿੱਤੀ।
ਪ੍ਰਿਟੋਰੀਆ ਕੈਪੀਟਲਜ਼ ਵੱਲੋਂ ਕੋਈ ਵੀ ਖਿਡਾਰੀ ਵੱਡੀ ਪਾਰੀ ਨਹੀਂ ਖੇਡ ਸਕਿਆ। ਉਸ ਦੀ ਤਰਫੋਂ ਕੁਸਲ ਮੈਂਡਿਸ ਨੇ ਸਭ ਤੋਂ ਵੱਧ 21 ਦੌੜਾਂ ਦੀ ਪਾਰੀ ਖੇਡੀ। ਬਾਕੀ ਸਾਰੇ ਖਿਡਾਰੀਆਂ ਨੇ ਇਸ ਤੋਂ ਘੱਟ ਦੌੜਾਂ ਬਣਾਈਆਂ, ਜਿਸ ਕਾਰਨ ਪ੍ਰਿਟੋਰੀਆ ਦੀ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ।
ਰੋਇਲੋਫ ਵੈਨ ਡੇਰ ਮੇਰਵੇ ਨੂੰ ਮਿਲਿਆ ਮੈਨ ਆਫ ਦਾ ਮੈਚ
ਸਨਰਾਈਜ਼ਰਜ਼ ਲਈ 38 ਸਾਲਾ ਅਨੁਭਵੀ ਖਿਡਾਰੀ ਰੋਇਲੋਫ ਵੈਨ ਡੇਰ ਮਰਵੇ ਨੇ 4 ਓਵਰਾਂ 'ਚ 31 ਦੌੜਾਂ ਦੇ ਕੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਉਸ ਨੂੰ ਫਾਈਨਲ ਮੈਚ ਵਿੱਚ ਮੈਨ ਆਫ਼ ਦਾ ਮੈਚ ਵੀ ਚੁਣਿਆ ਗਿਆ। ਸਨਰਾਈਜ਼ਰਜ਼ ਈਸਟਰਨ ਕੈਪ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਹਿਲੀ ਵਿਕਟ ਸਿਰਫ 11 ਦੌੜਾਂ 'ਤੇ ਡਿੱਗ ਗਈ ਪਰ ਇਸ ਤੋਂ ਬਾਅਦ ਐਡਮ ਰੋਸਿੰਗਟਨ ਅਤੇ ਜਾਰਡਨ ਹਰਮਨ ਵਿਚਾਲੇ 67 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨਾਲ ਉਨ੍ਹਾਂ ਦੀ ਜਿੱਤ ਲਗਭਗ ਯਕੀਨੀ ਹੋ ਗਈ।
ਸਨਰਾਈਜ਼ਰਜ਼ ਲਈ ਐਡਮ ਰੋਸਿੰਗਟਨ ਨੇ 30 ਗੇਂਦਾਂ 'ਤੇ 57 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਕਪਤਾਨ ਐਡਨ ਮਾਰਕਰਮ ਨੇ ਵੀ 19 ਗੇਂਦਾਂ 'ਚ 26 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਇਆ। ਇਸ ਤੋਂ ਬਾਅਦ ਅੰਤ ਵਿੱਚ ਮਾਰਕੋ ਜੈਨਸਨ ਨੇ 11 ਗੇਂਦਾਂ ਵਿੱਚ ਅਜੇਤੂ 13 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਇਸ ਟੂਰਨਾਮੈਂਟ ਦਾ ਮੈਨ ਆਫ ਦ ਸੀਰੀਜ਼ ਏਡੇਨ ਮਾਰਕਰਮ ਨੂੰ ਦਿੱਤਾ ਗਿਆ।
ਆਈਪੀਐਲ ਦੇ ਸਨਰਾਈਜ਼ਰਸ ਹੈਦਰਾਬਾਦ ਨੇ ਵੀ ਟਵਿੱਟਰ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੀ ਫ੍ਰੈਂਚਾਈਜ਼ੀ ਟੀਮ ਦੀ ਜਿੱਤ ਦਾ ਜਸ਼ਨ ਮਨਾਇਆ ਹੈ, ਜਿਸ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਸ਼ਾਨਦਾਰ ਪ੍ਰਤੀਕਿਰਿਆਵਾਂ ਦੇ ਰਹੇ ਹਨ।
Flower anukuntiva? #𝐏𝐥𝐚𝐲𝐖𝐢𝐭𝐡𝐅𝐢𝐫𝐞-𝐮 ikkada 🔥#SA20 #OrangeArmy https://t.co/45g5kPiZyZ
— SunRisers Hyderabad (@SunRisers) February 12, 2023