Babar And Shaheen: ਬਾਬਰ ਤੇ ਆਜ਼ਮ ਵਿਚਕਾਰ ਬਹਿਸ ਦੀਆਂ ਖਬਰਾਂ ਝੂਠੀਆਂ? ਪਾਕਿ ਗੇਂਦਬਾਜ਼ ਨੇ ਤਸਵੀਰ ਪੋਸਟ ਕਰਕੇ ਦਿੱਤਾ ਵੱਡਾ ਹਿੰਟ
Shaheen Shah Afridi: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਕਪਤਾਨ ਬਾਬਰ ਆਜ਼ਮ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਦੋਹਾਂ ਵਿਚਾਲੇ ਚੱਲ ਰਹੀ ਤਕਰਾਰ ਦੀਆਂ ਖਬਰਾਂ ਰੁੱਕ ਗਈਆਂ ਹਨ।
Babar Azam And Shaheen Shah Afridi: ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਅਤੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਵਿਚਾਲੇ ਤਕਰਾਰ ਦੀਆਂ ਖਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਰਿਪੋਰਟਾਂ 'ਚ ਦੱਸਿਆ ਗਿਆ ਸੀ ਕਿ ਪਾਕਿਸਤਾਨ ਦੇ ਏਸ਼ੀਆ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਕਪਤਾਨ ਬਾਬਰ ਆਜ਼ਮ ਅਤੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਵਿਚਾਲੇ ਬਹਿਸ ਹੋਈ, ਜਿਸ ਨੂੰ ਖਤਮ ਕਰਨ ਲਈ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਦਖਲ ਦੇਣਾ ਪਿਆ। ਹੁਣ ਸ਼ਾਹੀਨ ਅਫਰੀਦੀ ਨੇ ਖੁਦ ਵੱਡਾ ਸੰਕੇਤ ਦਿੱਤਾ ਹੈ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ ਹੈ।
ਤੇਜ਼ੀ ਨਾਲ ਵਾਇਰਲ ਹੋ ਰਹੀਆਂ ਖਬਰਾਂ ਨੂੰ ਦੇਖਦਿਆਂ ਹੋਇਆਂ ਸ਼ਾਹੀਨ ਅਫਰੀਦੀ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਕਪਤਾਨ ਬਾਬਰ ਆਜ਼ਮ ਨਾਲ ਬੈਠੇ ਨਜ਼ਰ ਆ ਰਹੇ ਹਨ। ਤਸਵੀਰ 'ਤੇ ਕੈਪਸ਼ਨ ਦਿੰਦਿਆਂ ਹੋਇਆਂ ਸ਼ਾਹੀਨ ਨੇ ਲਿਖਿਆ 'ਫੈਮਿਲੀ'। ਤਸਵੀਰ ਵਿੱਚ ਬਾਬਰ ਆਜ਼ਮ ਅਤੇ ਸ਼ਾਹੀਨ ਅਫਰੀਦੀ ਹੱਥ ਵਿੱਚ ਚਾਹ ਦਾ ਕੱਪ ਫੜੇ ਨਜ਼ਰ ਆ ਰਹੇ ਹਨ ਅਤੇ ਅਜਿਹਾ ਲੱਗ ਰਿਹਾ ਹੈ ਕਿ ਦੋਵੇਂ ਗੱਲਾਂ ਕਰ ਰਹੇ ਹਨ। ਦੋਵਾਂ ਦੇ ਸਾਹਮਣੇ ਸ਼ਤਰੰਜ ਦਾ ਬੋਰਡ ਲੱਗਿਆ ਹੋਇਆ ਹੈ। ਸ਼ਾਹੀਨ ਨੇ ਇਸ ਤਸਵੀਰ ਦੇ ਨਾਲ ਸਪੱਸ਼ਟ ਕੀਤਾ ਕਿ ਉਨ੍ਹਾਂ ਦੀਆਂ ਅਤੇ ਬਾਬਰ ਆਜ਼ਮ ਨੂੰ ਲੈ ਕੇ ਜਿਹੜੀਆਂ ਖਬਰਾਂ ਚੱਲ ਰਹੀਆਂ ਸਨ, ਉਹ ਸਿਰਫ ਅਫਵਾਹ ਸਨ।
family ❤️ pic.twitter.com/VjKAFOTIE5
— Shaheen Shah Afridi (@iShaheenAfridi) September 19, 2023
ਇਹ ਵੀ ਪੜ੍ਹੋ: Asian Games 2023: ਏਸ਼ੀਆਈ ਖੇਡਾਂ ਲਈ ਸਾਹਮਣੇ ਆਈ ਪੁਰਸ਼ ਅਤੇ ਮਹਿਲਾ ਟੀਮ ਦੀ ਜਰਸੀ, ਵੇਖੋ ਪਹਿਲਾ ਲੁਕ
ਲੋਕਾਂ ਨੇ ਦਿੱਤੀਆਂ ਅਜਿਹੀਆਂ ਪ੍ਰਕਿਰਿਆ
ਸ਼ਾਹੀਨ ਅਤੇ ਬਾਬਰ ਦੀ ਇਸ ਤਸਵੀਰ 'ਤੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, ''ਤੁਸੀਂ ਬਾਬਰ ਨਾਲ ਫੋਟੋ ਅਪਲੋਡ ਕਰਕੇ ਸਾਰਿਆਂ ਦੀ ਬਕਵਾਸ ਖਤਮ ਕਰ ਦਿੱਤੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, "ਕੰਮ ਇਸ ਤਰ੍ਹਾਂ ਕਰੋ ਕਿ ਤੁਹਾਨੂੰ ਦੋਸਤੀ ਦਾ ਸਬੂਤ ਦੇਣਾ ਪਵੇ... ਤੁਹਾਨੂੰ ਇਕੱਠੇ ਦੇਖ ਕੇ ਚੰਗਾ ਲੱਗਾ।" ਇੱਕ ਹੋਰ ਯੂਜ਼ਰ ਨੇ ਪੁੱਛਿਆ, "ਕੀ ਦੋਵਾਂ ਵਿਚਾਲੇ ਲੜਾਈ ਦੀ ਗੱਲ ਝੂਠੀ ਸੀ?"
Apnay babar k sath pic upload karkay saray logo ki bakwasiyat khatam kardi
— 𝐊𝐚𝐦𝐫𝐚𝐧 𝐀𝐬𝐠𝐡𝐚𝐫 (@Karman_1s) September 19, 2023
لعنتیں وصول کرو ایجنڈا چلانے والوں۔۔۔ pic.twitter.com/672jyLfQvw
— Nawaz 🇵🇰 (@Rnawaz31888) September 19, 2023
لعنتیں وصول کرو ایجنڈا چلانے والوں۔۔۔ pic.twitter.com/672jyLfQvw
— Nawaz 🇵🇰 (@Rnawaz31888) September 19, 2023
ਏਸ਼ੀਆ ਕੱਪ ‘ਚ ਖਰਾਬ ਰਿਹਾ ਸੀ ਪਾਕਿਸਤਾਨ ਦਾ ਪ੍ਰਦਰਸ਼ਨ
ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਖੇਡੇ ਗਏ ਏਸ਼ੀਆ ਕੱਪ ਵਿੱਚ ਪਾਕਿਸਤਾਨ ਦਾ ਖ਼ਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਸੀ। ਸੁਪਰ-4 'ਚ ਪਾਕਿਸਤਾਨ ਨੂੰ 3 'ਚੋਂ 2 ਮੈਚ ਹਾਰੇ ਸਨ, ਜਿਸ ਕਾਰਨ ਟੀਮ ਨੂੰ ਅੰਕ ਸੂਚੀ 'ਚ ਚੌਥੇ ਯਾਨੀ ਆਖਰੀ ਸਥਾਨ 'ਤੇ ਰਹਿਣਾ ਪਿਆ ਸੀ। ਇਸ ਦੌਰਾਨ ਪਾਕਿਸਤਾਨ ਨੂੰ ਭਾਰਤ ਤੋਂ 228 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ: Asian Games 2023: ਏਸ਼ੀਆਈ ਖੇਡਾਂ 'ਚ ਚੀਨ ਨੇ ਭਾਰਤ ਨੂੰ ਹਰਾਇਆ, 1-5 ਨਾਲ ਗੁਆਇਆ ਮੁਕਾਬਲਾ