ਭਾਰਤ-ਪਾਕਿਸਤਾਨ ਮੈਚ ਰੱਦ ਹੋਣ ‘ਤੇ ਸ਼ਾਹਿਦ ਅਫਰੀਦੀ ਦਾ ਬਿਆਨ, ਜਾਣ ਕੀ ਕੁਝ ਕਿਹਾ?
Shahid Afridi Reaction On Ind vs Pak: ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ ਹੈ। ਇਸ ਮੈਚ ਦੇ ਰੱਦ ਹੋਣ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਸ਼ਾਹਿਦ ਅਫਰੀਦੀ ਦਾ ਬਿਆਨ ਸਾਹਮਣੇ ਆਇਆ ਹੈ।

Ind vs Pak In WCL 2025: ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ 2025 ਵਿੱਚ, ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਇੱਕ ਮੈਚ ਹੋਣਾ ਸੀ, ਪਰ ਟੀਮ ਇੰਡੀਆ ਦੇ ਖਿਡਾਰੀਆਂ ਨੇ ਪਾਕਿਸਤਾਨ ਵਿਰੁੱਧ ਖੇਡਣ ਤੋਂ ਇਨਕਾਰ ਕਰ ਦਿੱਤਾ। ਇਸ ਦੀ ਸ਼ੁਰੂਆਤ ਇਰਫਾਨ ਪਠਾਨ ਅਤੇ ਯੂਸਫ਼ ਪਠਾਨ ਨੇ ਕੀਤੀ ਸੀ। ਇਸ ਤੋਂ ਬਾਅਦ ਹਰਭਜਨ ਸਿੰਘ ਨੇ ਵੀ ਖੇਡਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ, ਸ਼ਿਖਰ ਧਵਨ ਦਾ ਬਿਆਨ ਵੀ ਸਾਹਮਣੇ ਆਇਆ ਅਤੇ ਉਨ੍ਹਾਂ ਨੇ ਕਿਹਾ ਕਿ ਦੇਸ਼ ਤੋਂ ਵੱਧ ਕੁਝ ਵੀ ਜ਼ਰੂਰੀ ਨਹੀਂ ਹੈ। ਭਾਰਤੀ ਕ੍ਰਿਕਟਰਾਂ ਵੱਲੋਂ ਮੈਚ ਰੱਦ ਕਰਨ ਤੋਂ ਬਾਅਦ, ਪਾਕਿਸਤਾਨ ਦੇ ਕਪਤਾਨ ਸ਼ਾਹਿਦ ਅਫਰੀਦੀ ਦਾ ਇੱਕ ਬਿਆਨ ਸਾਹਮਣੇ ਆਇਆ ਹੈ।
ਭਾਰਤ ਦੇ ਦਿੱਗਜ ਖਿਡਾਰੀ ਸ਼ਿਖਰ ਧਵਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਦੱਸਿਆ ਕਿ ਉਨ੍ਹਾਂ ਨੇ WCL ਦੇ ਪ੍ਰਬੰਧਕਾਂ ਨੂੰ ਇੱਕ ਅਧਿਕਾਰਤ ਪੱਤਰ ਲਿਖਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਪਾਕਿਸਤਾਨ ਵਿਰੁੱਧ ਕੋਈ ਮੈਚ ਨਹੀਂ ਖੇਡਣਗੇ। ਸੁਰੇਸ਼ ਰੈਨਾ ਨੇ ਭਾਰਤ ਦੇ ਗੁਆਂਢੀ ਦੇਸ਼ ਵਿਰੁੱਧ ਖੇਡਣ ਤੋਂ ਵੀ ਇਨਕਾਰ ਕਰ ਦਿੱਤਾ। ਪ੍ਰਬੰਧਕਾਂ ਨੇ ਨਾ ਸਿਰਫ਼ ਮੈਚ ਰੱਦ ਤਾਂ ਕੀਤਾ ਹੀ, ਸਗੋਂ ਭਾਰਤ ਤੋਂ ਮੁਆਫੀ ਵੀ ਮੰਗੀ।
Jo kadam 11 May ko liya, uspe aaj bhi waise hi khada hoon. Mera desh mere liye sab kuch hai, aur desh se badhkar kuch nahi hota.
— Shikhar Dhawan (@SDhawan25) July 19, 2025
Jai Hind! 🇮🇳 pic.twitter.com/gLCwEXcrnR
ਸ਼ਾਹਿਦ ਅਫਰੀਦੀ ਨੇ ਕੀ ਕਿਹਾ?
ਸ਼ਾਹਿਦ ਅਫਰੀਦੀ ਨੇ ਭਾਰਤ-ਪਾਕਿਸਤਾਨ ਮੈਚ ਰੱਦ ਹੋਣ ਤੋਂ ਬਾਅਦ ਖਿਝ ਕੇ ਕਿਹਾ ਕਿ 'ਤੁਹਾਨੂੰ ਇੱਥੇ ਆਉਣ ਤੋਂ ਪਹਿਲਾਂ ਇਨਕਾਰ ਕਰ ਦੇਣਾ ਚਾਹੀਦਾ ਸੀ ਕਿ ਅਸੀਂ ਪਾਕਿਸਤਾਨ ਵਿਰੁੱਧ ਨਹੀਂ ਖੇਡਾਂਗੇ। ਤੁਸੀਂ ਆਏ ਅਤੇ ਪ੍ਰੈਕਟਿਸ ਸੈਸ਼ਨ ਵੀ ਕੀਤਾ, ਪਰ ਤੁਸੀਂ ਇੱਕ ਦਿਨ ਦੇ ਅੰਦਰ ਹੀ ਸਭ ਕੁਝ ਇਨਕਾਰ ਕਰ ਦਿੱਤਾ'।
Shahid Afridi is begging for cricket matches. pic.twitter.com/HfMJnU8hjf
— Fazal Afghan (@fhzadran) July 21, 2025
ਪਾਕਿਸਤਾਨ ਨਾਲ ਨਹੀਂ ਖੇਡੇਗਾ ਭਾਰਤ?
ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਮੈਚ ਐਤਵਾਰ, 20 ਜੁਲਾਈ ਨੂੰ ਬਰਮਿੰਘਮ ਵਿੱਚ ਹੋਣਾ ਸੀ। ਪਰ ਭਾਰਤੀ ਚੈਂਪੀਅਨਸ ਨੇ ਇਸ ਮੈਚ ਵਿੱਚ ਖੇਡਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਇਹ ਵੀ ਕਿਹਾ ਕਿ ਉਹ ਪਾਕਿਸਤਾਨ ਖ਼ਿਲਾਫ਼ ਇੱਕ ਵੀ ਮੈਚ ਨਹੀਂ ਖੇਡਣਾ ਚਾਹੁੰਦੇ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਕਪਤਾਨ ਸ਼ਾਹਿਦ ਅਫਰੀਦੀ ਭਾਰਤ ਖ਼ਿਲਾਫ਼ ਬਹੁਤ ਝੂਠ ਫੈਲਾਉਂਦੇ ਹਨ। ਸ਼ਾਹਿਦ ਅਫਰੀਦੀ ਨੇ ਭਾਰਤੀ ਫੌਜ ਦੇ ਆਪ੍ਰੇਸ਼ਨ ਸਿੰਦੂਰ ਦੌਰਾਨ ਵੀ ਜ਼ਹਿਰ ਉਗਲਿਆ ਸੀ, ਜਿਸਦਾ ਸ਼ਿਖਰ ਧਵਨ ਨੇ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੱਤਾ ਸੀ।




















