INDVsNZ 1st ODI: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਹੈਮਿਲਟਨ ਦੇ ਸੇਡਾਨ ਪਾਰਕ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਟੀਮ ਇੰਡੀਆ ਦੇ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਬੱਲੇਬਾਜ਼ੀ ਕੀਤੀ। ਇਸ ਮੈਚ ਵਿੱਚ ਉਸ ਨੇ 101 ਗੇਂਦਾਂ 'ਚ ਸੈਂਕੜਾ ਪੂਰਾ ਕੀਤਾ ਹੈ।
ਇਸ ਮੈਚ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤੀ ਤੇ ਕਪਤਾਨ ਟੌਮ ਲਾਥਮ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਇਸ ਮੈਚ 'ਚ ਮਿਸ਼ੇਲ ਸੰਤਨਰ ਤੇ ਇਸ਼ ਸੋਢੀ ਖੇਡ ਰਹੇ ਹਨ, ਜਦੋਂਕਿ ਮਯੰਕ ਅਗਰਵਾਲ ਤੇ ਪ੍ਰਿਥਵੀ ਸ਼ਾਅ ਭਾਰਤ ਲਈ ਵਨਡੇ ਇੰਟਰਨੈਸ਼ਨਲ 'ਚ ਡੈਬਿਊ ਕਰ ਰਹੇ ਹਨ।
ਟੀਮ ਇੰਡੀਆ ਦਾ ਸਕੋਰ 50 ਓਵਰਾਂ ਵਿਚ 347 ਦੌੜਾਂ ਹੈ। ਨਿਊਜ਼ੀਲੈਂਡ ਨੂੰ ਮੈਚ ਜਿੱਤਣ ਲਈ 348 ਦੌੜਾਂ ਦਾ ਵਿਸ਼ਾਲ ਟੀਚਾ ਹਾਸਲ ਕਰਨਾ ਹੋਵੇਗਾ।