ਭਾਰਤੀ ਕ੍ਰਿਕਟ ਟੀਮ ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ 'ਚ ਹੈ। ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵਨਡੇ ਤੋਂ ਹਟਾਏ ਜਾਣ ਤੋਂ ਬਾਅਦ ਕਾਫੀ ਕੁਝ ਹੋ ਚੁੱਕਾ ਹੈ। ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਤੇ ਕਪਤਾਨ ਕੋਹਲੀ 'ਚ ਬਿਆਨਾਂ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਹੈ। ਇਨ੍ਹਾਂ ਸਾਰੀਆਂ ਚੀਜ਼ਾਂ 'ਚ ਭਾਰਤੀ ਟੀਮ ਸਾਊਥ ਅਫਰੀਕਾ 'ਚ ਟੈਸਟ ਸੀਰੀਜ਼ ਖੇਡਣ ਪਹੁੰਚ ਚੁੱਕੀ ਹੈ। ਟੀਮ ਦੇ ਕਪਤਾਨ ਤੇ ਕੋਚ ਦਾ ਇਕ ਵੀਡੀਓ ਸਾਹਮਣਾ ਆਇਆ ਹੈ। ਜਿਸ 'ਚ ਦੋਵੇਂ ਬਾਕੀ ਖਿਡਾਰੀਆਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।


ਟੀਮ ਇੰਡੀਆ ਦੇ ਨਵੇਂ ਕੋਚ ਆਪਣੇ ਪਹਿਲੇ ਵਿਦੇਸ਼ੀ ਦੌਰੇ 'ਤੇ ਰਵਾਨਾ ਹੋ ਚੁੱਕੇ ਹੈ। ਦ੍ਰਾਵਿੜ ਦੇ ਟੀਮ ਦੀ ਕਮਾਨ ਸੰਭਾਲਣ ਤੋਂ ਬਾਅਦ ਭਾਰਤੀ ਟੀਮ ਪਹਿਲੀ ਵਾਰ ਭਾਰਤ ਦੇ ਬਾਹਰ ਖੇਡਣ ਪਹੁੰਚੀ ਹੈ। ਟੀਮ ਇੰਡੀਆ ਦਾ ਇਹ ਨਿਊਜ਼ੀਲੈਂਡ ਤੋਂ ਬਾਅਦ ਦ੍ਰਾਵਿੜ ਦੀ ਕੋਚਿੰਗ 'ਚ ਦੂਜੀ ਸੀਰੀਜ਼ ਹੈ। ਦੌਰੇ 'ਤੇ ਪਹੁੰਚੀ ਟੀਮ ਨੇ ਪਹਿਲਾਂ ਮੈਚ ਜੋਹਾਨਸਬਰਗ 'ਚ ਖੇਡਣਾ ਹੈ। ਭਾਰਤੀ ਖਿਡਾਰੀ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਮਾਹੌਲ 'ਚ ਰੰਗਦੇ ਨਜ਼ਰ ਆਏ।