Steve Smith ਨੇ ਰਚਿਆ ਇਤਿਹਾਸ, ਟੈਸਟ ‘ਚ ਸਭ ਤੋਂ ਤੇਜ਼ 9000 ਦੌੜਾ ਪੂਰੇ ਕਰਨ ਵਾਲੇ ਬਣੇ ਦੂਜੇ ਬੱਲੇਬਾਜ
Steve Smith: ਲਾਰਡਸ 'ਚ ਖੇਡੇ ਜਾ ਰਹੇ ਦੂਜੇ ਏਸ਼ੇਜ਼ ਟੈਸਟ 'ਚ ਸਟੀਵ ਸਮਿਥ ਨੇ ਕਮਾਲ ਕਰ ਦਿੱਤਾ। ਸਮਿਥ ਹੁਣ ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ 9000 ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ।
Steve Smith completed 9000 runs in Test cricket: ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਲਾਰਡਸ ਦੇ ਇਤਿਹਾਸਕ ਮੈਦਾਨ 'ਚ ਏਸ਼ੇਜ਼ ਸੀਰੀਜ਼ ਦਾ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਆਸਟ੍ਰੇਲੀਆ ਦੀ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਇਸ ਦੌਰਾਨ ਆਸਟ੍ਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਨੇ ਇਤਿਹਾਸ ਰਚ ਦਿੱਤਾ ਹੈ।
ਦਰਅਸਲ, ਸਟੀਵ ਸਮਿਥ ਦੇ ਨਾਮ ਹੁਣ ਟੈਸਟ ਕ੍ਰਿਕਟ ਵਿੱਚ 9000 ਦੌੜਾਂ ਹੋ ਗਈਆਂ ਹਨ। ਉਹ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 9000 ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆ ਦੇ ਦੂਜੇ ਬੱਲੇਬਾਜ਼ ਬਣ ਗਏ ਹਨ। ਸਮਿਥ ਨੇ ਇਹ ਕਾਰਨਾਮਾ 174ਵੀਂ ਪਾਰੀ 'ਚ ਹੀ ਕੀਤਾ।
Smith completed 9000 runs in Test cricket.
— Johns. (@CricCrazyJohns) June 28, 2023
THE GOAT. pic.twitter.com/3WaGol3rXJ
ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ 9000 ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਕੁਮਾਰ ਸੰਗਾਕਾਰਾ - 172
ਸਟੀਵ ਸਮਿਥ - 174
ਰਾਹੁਲ ਦ੍ਰਾਵਿੜ - 176
ਬ੍ਰਾਇਨ ਲਾਰਾ - 177
ਰਿਕੀ ਪੋਂਟਿੰਗ - 177
Fewest innings to 9000 Test Runs
— Cricbaba (@thecricbaba) June 28, 2023
172 - K Sangakkara
174 - Steve Smith*
176 - Rahul Dravid
177 - Brian Lara
177 - Ricky Ponting #SteveSmith | #TheAshes
ਇਹ ਵੀ ਪੜ੍ਹੋ: World Cup 2023: ਵਿਸ਼ਵ ਕੱਪ ਤੋਂ ਪਹਿਲਾਂ ਰਵੀ ਸ਼ਾਸਤਰੀ ਨੇ ਟੀਮ ਇੰਡੀਆ ਨੂੰ ਦਿੱਤਾ ਜਿੱਤ ਦਾ ਮੰਤਰ, ਕਿਹਾ- ਰੋਹਿਤ-ਗਿੱਲ ਨਾ ਕਰਨ ਓਪਨਿੰਗ
99ਵਾਂ ਟੈਸਟ ਖੇਡ ਰਹੇ ਹਨ ਸਮਿਥ, ਇਦਾਂ ਦਾ ਹੈ ਕਰੀਅਰ
ਸਟੀਵ ਸਮਿਥ ਆਪਣੇ ਟੈਸਟ ਕਰੀਅਰ ਦਾ 99ਵਾਂ ਮੈਚ ਖੇਡ ਰਹੇ ਹਨ। ਹੁਣ ਤੱਕ ਉਨ੍ਹਾਂ ਨੇ 59.65 ਦੀ ਔਸਤ ਨਾਲ 9007 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 31 ਸੈਂਕੜੇ, 4 ਦੋਹਰੇ ਸੈਂਕੜੇ ਅਤੇ 37 ਅਰਧ ਸੈਂਕੜੇ ਨਿਕਲੇ ਹਨ। ਇਸ ਦੇ ਨਾਲ ਹੀ ਉਸ ਦਾ ਸਰਵੋਤਮ ਸਕੋਰ 239 ਦੌੜਾਂ ਹੈ।
ਲਾਰਡਸ ਟੈਸਟ ਦਾ ਹਾਲ
ਪਹਿਲਾ ਟੈਸਟ ਹਾਰਨ ਤੋਂ ਬਾਅਦ ਇੰਗਲੈਂਡ ਨੇ ਦੂਜੇ ਟੈਸਟ 'ਚ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਪਿੱਚ ਤਿਆਰ ਕਰਵਾਈ ਸੀ। ਇਸ ਤੋਂ ਬਾਅਦ ਕਪਤਾਨ ਬੇਨ ਸਟੋਕਸ ਨੇ ਵੀ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਇਸ ਦੇ ਬਾਵਜੂਦ ਆਸਟ੍ਰੇਲੀਆਈ ਬੱਲੇਬਾਜ਼ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਪਹਿਲੀ ਵਿਕਟ 73 ਦੇ ਸਕੋਰ 'ਤੇ ਡਿੱਗੀ। ਉਸਮਾਨ ਖਵਾਜਾ 17 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਡੇਵਿਡ ਵਾਰਨਰ 66 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਖਬਰ ਲਿਖੇ ਜਾਣ ਤੱਕ ਸਟੀਵ ਸਮਿਥ 38 ਅਤੇ ਮਾਰਨਸ ਲਾਬੂਸ਼ੇਨ 45 ਦੌੜਾਂ 'ਤੇ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ ਦਾ ਸਕੋਰ 2 ਵਿਕਟਾਂ 'ਤੇ 190 ਦੌੜਾਂ ਹੈ।
ਇਹ ਵੀ ਪੜ੍ਹੋ: Rishabh Pant: ਵਰਲਡ ਕੱਪ ਤੋਂ ਪਹਿਲਾਂ ਰਿਸ਼ਭ ਪੰਤ ਨੇ ਕਿਉਂ ਬਦਲੀ ਆਪਣੀ ਡੇਟ ਆਫ ਬਰਥ? ਜਾਣੋ ਕਾਰਨ