Suniel Shetty: ਸੁਨੀਲ ਸ਼ੈੱਟੀ ਆਪਣੇ ਜਵਾਈ KL Rahul ਨੂੰ ਲੈ ਹੋਏ ਪਰੇਸ਼ਾਨ, ਜਾਣੋ ਬਾਲੀਵੁੱਡ Anna ਕਿਉਂ ਘਬਰਾਏ ?
Suniel Shetty On KL Rahul Trolls: ਸੁਨੀਲ ਸ਼ੈੱਟੀ ਦੀ ਲਾਡਲੀ ਆਥੀਆ ਸ਼ੈੱਟੀ ਨੇ ਇਸ ਸਾਲ ਜਨਵਰੀ ਮਹੀਨੇ ਵਿੱਚ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਨਾਲ ਵਿਆਹ ਕੀਤਾ ਸੀ। ਆਥੀਆ ਦੇ ਨਾਲ-ਨਾਲ ਸੁਨੀਲ ਸ਼ੈੱਟੀ
Suniel Shetty On KL Rahul Trolls: ਸੁਨੀਲ ਸ਼ੈੱਟੀ ਦੀ ਲਾਡਲੀ ਆਥੀਆ ਸ਼ੈੱਟੀ ਨੇ ਇਸ ਸਾਲ ਜਨਵਰੀ ਮਹੀਨੇ ਵਿੱਚ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਨਾਲ ਵਿਆਹ ਕੀਤਾ ਸੀ। ਆਥੀਆ ਦੇ ਨਾਲ-ਨਾਲ ਸੁਨੀਲ ਸ਼ੈੱਟੀ ਵੀ ਆਪਣੇ ਜਵਾਈ ਨੂੰ ਪਿਆਰ ਕਰਦੇ ਹਨ। ਸਹੁਰਾ ਅਤੇ ਜਵਾਈ ਇੱਕ ਦੂਜੇ ਨਾਲ ਬਹੁਤ ਵਧੀਆ ਬੌਡਿੰਗ ਸ਼ੇਅਰ ਕਰਦੇ ਹਨ। ਹੁਣ ਬਾਲੀਵੁੱਡ ਅਦਾਕਾਰ ਨੇ ਇਸ ਦਾ ਸਬੂਤ ਵੀ ਦਿੱਤਾ ਹੈ।
ਸੁਨੀਲ ਸ਼ੈੱਟੀ ਆਪਣੇ ਜਵਾਈ ਲਈ ਇਸ ਕਾਰਨ ਹੋਏ ਚਿੰਤਤ
ਸੁਨੀਲ ਸ਼ੈੱਟੀ ਨੇ ਆਪਣੇ ਜਵਾਈ ਬਾਰੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਕੋਈ ਰਾਹੁਲ ਨੂੰ ਟ੍ਰੋਲ ਕਰਦਾ ਹੈ ਤਾਂ ਉਸ ਨੂੰ ਬਹੁਤ ਬੁਰਾ ਲੱਗਦਾ ਹੈ। ਜੀ ਹਾਂ, ਹਾਲ ਹੀ ਵਿੱਚ ਏਐਨਆਈ ਨਾਲ ਇੱਕ ਇੰਟਰਵਿਊ ਦੌਰਾਨ, ਉਸਨੇ ਕਿਹਾ ਕਿ 'ਮੈਨੂੰ ਰਾਹੁਲ ਅਤੇ ਆਥੀਆ ਤੋਂ ਵੱਧ ਦਰਦ ਮਹਿਸੂਸ ਹੁੰਦਾ ਹੈ ਜਦੋਂ ਕੋਈ ਰਾਹੁਲ ਬਾਰੇ ਬੁਰਾ ਬੋਲਦਾ ਹੈ। ਪਰ ਰਾਹੁਲ ਹਮੇਸ਼ਾ ਮੈਨੂੰ ਸਮਝਾਉਂਦੇ ਹਨ ਅਤੇ ਕਹਿੰਦੇ ਹਨ ਕਿ ਪਾਪਾ, ਇਨ੍ਹਾਂ ਸਾਰੀਆਂ ਗੱਲਾਂ ਨੂੰ ਦਿਲ 'ਤੇ ਨਾ ਲਓ। ਮੇਰਾ ਬੱਲਾ ਬੋਲੇਗਾ।
View this post on Instagram
ਜਦੋਂ ਕੋਈ ਰਾਹੁਲ ਨੂੰ ਟ੍ਰੋਲ ਕਰਦਾ ਤਾਂ ਮੈਨੂੰ ਲੱਗਦਾ ਬੁਰਾ: ਸੁਨੀਲ
ਸੁਨੀਲ ਸ਼ੈੱਟੀ ਨੇ ਅੱਗੇ ਕਿਹਾ, 'ਮੈਂ ਕ੍ਰਿਕਟ ਬਾਰੇ ਬਹੁਤ ਮਾਹਰ ਹਾਂ। ਰਾਹੁਲ ਜਦੋਂ ਵੀ ਮੈਦਾਨ 'ਤੇ ਆਉਂਦਾ ਹੈ ਤਾਂ ਮੈਂ ਬਹੁਤ ਘਬਰਾ ਜਾਂਦਾ ਹਾਂ। ਆਖਿਰ ਉਹ ਮੇਰਾ ਬੱਚਾ ਹੈ। ਮੈਂ ਹਮੇਸ਼ਾ ਚਾਹੁੰਦਾ ਹਾਂ ਕਿ ਉਹ ਜਿੱਤੇ। ਜਦੋਂ ਮੈਂ ਉਸ ਦੀਆਂ ਅੱਖਾਂ ਵਿੱਚ ਦੇਖਦਾ ਹਾਂ, ਮੈਨੂੰ ਅਹਿਸਾਸ ਹੁੰਦਾ ਹੈ ਕਿ ਇਹ ਕਿੰਨੀ ਵੱਡੀ ਚੀਜ਼ ਹੈ।
ਅਭਿਨੇਤਾ ਦਾ ਕਹਿਣਾ ਹੈ ਕਿ 'ਜੇਕਰ ਤੁਹਾਡਾ ਬੱਚਾ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦਾ ਹੈ, ਤਾਂ ਤੁਸੀਂ ਅੰਦਰੋਂ ਚਿੰਤਤ ਹੋ ਜਾਂਦੇ ਹੋ। ਮੈਂ ਜਾਣਦਾ ਹਾਂ ਕਿ ਰਾਹੁਲ ਪੂਰੀ ਦੁਨੀਆ ਲਈ ਮਹਾਨ ਖਿਡਾਰੀ ਹੈ, ਪਰ ਮੈਂ ਉਨ੍ਹਾਂ ਨੂੰ ਆਪਣੇ ਬੱਚੇ ਦੇ ਰੂਪ 'ਚ ਦੇਖਦਾ ਹਾਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।