ਪੜਚੋਲ ਕਰੋ

Virat Kohli ਦੀ ਗ਼ੈਰ-ਮੌਜੂਦਗੀ 'ਚ ਸੂਰਿਆਕੁਮਾਰ ਦੀ ਤੂਫਾਨੀ ਪਾਰੀ ਨੇ ਵਧਾਈਆਂ ਦਿੱਕਤਾਂ

Indian Team: ਸੂਰਿਆਕੁਮਾਰ ਯਾਦਵ ਨੇ ਨਿਊਜ਼ੀਲੈਂਡ ਖਿਲਾਫ ਦੂਜੇ ਟੀ-20 ਮੈਚ 'ਚ ਸ਼ਾਨਦਾਰ ਸੈਂਕੜਾ ਲਗਾਇਆ। ਉਸ ਨੇ ਆਪਣੀ ਪਾਰੀ ਨਾਲ ਟੀਮ ਨੂੰ ਮੁਸ਼ਕਲ ਵਿੱਚ ਪਾ ਦਿੱਤਾ।

Indian Team: ਨਿਊਜ਼ੀਲੈਂਡ ਦੌਰੇ 'ਤੇ ਮੌਜੂਦ ਟੀਮ ਇੰਡੀਆ ਸ਼ਾਨਦਾਰ ਲੈਅ 'ਚ ਨਜ਼ਰ ਆ ਰਹੀ ਹੈ। ਇਸ ਦੌਰੇ 'ਤੇ ਟੀਮ ਦੇ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਇਸ ਵਿੱਚ ਨਿਯਮਤ ਕਪਤਾਨ ਰੋਹਿਤ ਸ਼ਰਮਾ ਤੋਂ ਲੈ ਕੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਤੱਕ ਸ਼ਾਮਲ ਹਨ। ਇਨ੍ਹਾਂ ਖਿਡਾਰੀਆਂ ਦੀ ਗੈਰ-ਮੌਜੂਦਗੀ 'ਚ ਟੀਮ ਇੰਡੀਆ ਨੇ ਦੂਜੇ ਟੀ-20 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਵਿਚਾਲੇ ਟੀਮ 'ਚ ਵੀ ਵੱਡੀ ਗੜਬੜੀ ਦੇਖਣ ਨੂੰ ਮਿਲੀ। ਤੀਜੇ ਨੰਬਰ 'ਤੇ ਆਏ ਸੂਰਿਆਕੁਮਾਰ ਯਾਦਵ (Suryakumar Yadav)  ਨੇ ਤੇਜ਼ ਪਾਰੀ ਨਾਲ ਇਸ ਗੜਬੜ ਨੂੰ ਹੋਰ ਵਧਾ ਦਿੱਤਾ।

ਕੀ ਹੋਈ ਗੜਬੜ

ਟੀਮ ਇੰਡੀਆ ਵੱਲੋਂ ਈਸ਼ਾਨ ਕਿਸ਼ਨ ਅਤੇ ਰਿਸ਼ਭ ਪੰਤ ਓਪਨਿੰਗ 'ਤੇ ਆਏ ਜੋ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ। ਪੰਤ ਦੇ ਛੇਵੇਂ ਓਵਰ 'ਚ ਆਊਟ ਹੋਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਸੂਰਿਆ ਅਕਸਰ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਉਂਦਾ ਹੈ। ਪਰ ਵਿਰਾਟ ਕੋਹਲੀ ਦੀ ਗੈਰ-ਮੌਜੂਦਗੀ 'ਚ ਕਪਤਾਨ ਹਾਰਦਿਕ ਪੰਡਯਾ ਨੇ ਉਸ ਨੂੰ ਤੀਜੇ ਨੰਬਰ 'ਤੇ ਭੇਜਿਆ। ਸੂਰਿਆ ਨੇ 51 ਗੇਂਦਾਂ 'ਤੇ 111* ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਹੁਣ ਵਿਰਾਟ ਕੋਹਲੀ ਦੀ ਵਾਪਸੀ ਤੋਂ ਬਾਅਦ ਤੀਜੇ ਨੰਬਰ 'ਤੇ ਕੌਣ ਖੇਡੇਗਾ, ਇਹ ਵੱਡਾ ਸਵਾਲ ਬਣ ਗਿਆ ਹੈ।

ਤੀਜੇ ਨੰਬਰ 'ਤੇ ਕੋਹਲੀ ਜਾਂ ਸੂਰਿਆ

ਤੀਜੇ ਨੰਬਰ 'ਤੇ ਖੇਡਣ ਵਾਲੇ ਵਿਰਾਟ ਕੋਹਲੀ ਦੀ ਸਥਿਤੀ ਹੁਣ ਖਤਰੇ 'ਚ ਨਜ਼ਰ ਆ ਰਹੀ ਹੈ। ਪਿਛਲੇ ਕੁਝ ਮੈਚਾਂ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਟੀਮ ਦੇ ਸਲਾਮੀ ਬੱਲੇਬਾਜ਼ ਜਾਂ ਤਾਂ ਧੀਮੀ ਸ਼ੁਰੂਆਤ ਦਿੰਦੇ ਹਨ ਜਾਂ ਫਿਰ ਤੇਜ਼ੀ ਨਾਲ ਆਪਣੀਆਂ ਵਿਕਟਾਂ ਗੁਆ ਦਿੰਦੇ ਹਨ। ਇਸ ਤੋਂ ਬਾਅਦ ਵਿਰਾਟ ਕੋਹਲੀ ਤੀਜੇ ਨੰਬਰ 'ਤੇ ਆ ਕੇ ਐਂਕਰ ਦੀ ਭੂਮਿਕਾ ਨਿਭਾਉਂਦੇ ਹਨ ਅਤੇ ਹੌਲੀ-ਹੌਲੀ ਪਾਰੀ ਨੂੰ ਅੱਗੇ ਲੈ ਜਾਂਦੇ ਹਨ। ਇਸ ਤਰ੍ਹਾਂ ਭਾਰਤੀ ਟੀਮ ਵੱਡੇ ਸਕੋਰ ਤੱਕ ਨਹੀਂ ਪਹੁੰਚ ਸਕੀ।

ਅਜਿਹੇ 'ਚ ਸੂਰਿਆਕੁਮਾਰ ਯਾਦਵ ਆਉਣ ਵਾਲੇ ਮੈਚਾਂ 'ਚ ਤੀਜੇ ਨੰਬਰ 'ਤੇ ਦਿਖਾਈ ਦੇ ਸਕਦੇ ਹਨ ਕਿਉਂਕਿ ਸੂਰਿਆ ਆਪਣੇ ਅੰਦਾਜ਼ 'ਚ ਖੇਡਦਾ ਹੈ। ਸੂਰਿਆ ਉੱਚ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਦਾ ਹੈ। ਇਹੀ ਕਾਰਨ ਹੈ ਕਿ ਤੀਜੇ ਨੰਬਰ 'ਤੇ ਉਸ ਦਾ ਆਉਣਾ ਭਾਰਤੀ ਟੀਮ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਟੀਮ ਇਸ 'ਤੇ ਵਿਚਾਰ ਕਰੇਗੀ ਜਾਂ ਨਹੀਂ।

ਸੂਰਿਆ ਸਟਰਾਈਕ ਰੇਟ 'ਚ ਮਾਰਦਾ ਹੈ ਬਾਜ਼ੀ

ਸੂਰਿਆਕੁਮਾਰ ਯਾਦਵ ਇਸ ਸਮੇਂ ਟੀ-20 ਕ੍ਰਿਕਟ 'ਚ ਨੰਬਰ ਇੱਕ ਬੱਲੇਬਾਜ਼ ਹੈ। ਸੂਰਿਆ ਨੇ ਆਪਣੇ ਕਰੀਅਰ 'ਚ ਕੁੱਲ 41 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ 'ਚ ਉਸ ਨੇ 181.64 ਦੀ ਸਟ੍ਰਾਈਕ ਰੇਟ ਨਾਲ 1395 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਆਪਣੇ ਕਰੀਅਰ ਵਿੱਚ 137.96 ਦੀ ਸਟ੍ਰਾਈਕ ਰੇਟ ਨਾਲ ਕੁੱਲ 4008 ਦੌੜਾਂ ਬਣਾਈਆਂ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kapil Sharma: ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ

ਲਾਂਸ ਏਂਜਲਸ 'ਚ ਫਿਰ ਨਵੀਂ ਜਗ੍ਹਾ 'ਤੇ ਲੱਗੀ ਭਿਆਨਕ ਅੱਗ, 31000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦਾ ਦਿੱਤਾ ਹੁਕਮ

Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ

ABP Premium

ਵੀਡੀਓਜ਼

Bhagwant Mann |CM ਭਗਵੰਤ ਮਾਨ ਨੇ ਕਿਹਾ ਮੇਰੀ ਤਾਂ ਲਾਜ ਰੱਖ ਲਓ ...ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਮਗਰੋਂ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਕੀਤਾ ਵੱਡਾ ਐਲਾਨਡੱਲੇਵਾਲ ਖਤਰੇ 'ਤੋਂ ਬਾਹਰ   ਸੁਪਰੀਮ ਕੋਰਟ ਭੜਕਿਆ!ਆਪ' ਦੇ ਮਹੱਲਾ ਕਲੀਨਕ ਦਾ ਕਿੱਥੋਂ ਆਇਆ ਪੈਸਾ!  ਰਵਨੀਤ ਬਿੱਟੂ ਨੇ ਕੀਤਾ ਖ਼ੁਲਾਸਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kapil Sharma: ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
ਲਾਂਸ ਏਂਜਲਸ 'ਚ ਫਿਰ ਨਵੀਂ ਜਗ੍ਹਾ 'ਤੇ ਲੱਗੀ ਭਿਆਨਕ ਅੱਗ, 31000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦਾ ਦਿੱਤਾ ਹੁਕਮ
ਲਾਂਸ ਏਂਜਲਸ 'ਚ ਫਿਰ ਨਵੀਂ ਜਗ੍ਹਾ 'ਤੇ ਲੱਗੀ ਭਿਆਨਕ ਅੱਗ, 31000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦਾ ਦਿੱਤਾ ਹੁਕਮ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Champions Trophy: ਚੈਂਪੀਅਨਜ਼ ਟਰਾਫੀ ਦੀ ਜਰਸੀ 'ਤੇ ਭਾਰਤੀ ਖਿਡਾਰੀ ਲਗਾਉਣਗੇ ਪਾਕਿਸਤਾਨ ਦਾ ਲੋਗੋ? ਜਾਣੋ ਬੀਸੀਸੀਆਈ ਨੇ ਕੀ ਕਿਹਾ

Jute MSP: ਕੈਬਨਿਟ ਨੇ ਕੱਚੇ ਜੂਟ ਦਾ MSP ਛੇ ਫੀਸਦੀ ਵਧਾਇਆ, 5650 ਰੁਪਏ ਪ੍ਰਤੀ ਕੁਇੰਟਲ ਹੋਇਆ ਤੈਅ

Punjab News: ਜਗਜੀਤ ਡੱਲੇਵਾਲ ਨੂੰ ਲਿਆਂਦਾ ਗਿਆ ਟਰਾਲੀ ਤੋਂ ਬਾਹਰ, ਸਰੀਰ ਦੇ ਲਈ ਜ਼ਰੂਰੀ ਤਾਜ਼ੀ ਹਵਾ ਅਤੇ ਧੁੱਪ, ਡਾਕਟਰ ਹਰ ਪਲ ਨਾਲ

ਖੁਸ਼ਖਬਰੀ! 1 ਸਾਲ ਦਾ B.Ed ਕੋਰਸ ਸ਼ੁਰੂ, 11 ਸਾਲਾਂ ਬਾਅਦ ਮੁੜ ਸ਼ੁਰੂ ਹੋਵੇਗਾ ਇੱਕ ਸਾਲ ਦਾ ਬੀ.ਐੱਡ ਕੋਰਸ

Embed widget