T20 World Cup 2022 Prize Money: ਫਾਈਨਲ ਜਿੱਤਣ ਵਾਲੀ ਇੰਗਲੈਂਡ ਤੋਂ ਲੈ ਕੇ ਪਹਿਲੇ ਗੇੜ ‘ਚ ਬਾਹਰ ਹੋਣ ਵਾਲੀਆਂ ਟੀਮਾਂ ਤੱਕ, ਕਿਸ ਨੂੰ ਕਿੰਨੇ ਕਰੋੜ ਮਿਲੇ
T20 World Cup 2022 Prize Money: ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਖ਼ਿਤਾਬ ਜਿੱਤ ਲਿਆ ਸੀ। ਇਸ ਟੂਰਨਾਮੈਂਟ ਨੂੰ ਜਿੱਤਣ ਤੋਂ ਬਾਅਦ ਇੰਗਲੈਂਡ 'ਤੇ ਪੈਸੇ ਦੀ ਬਰਸਾਤ ਹੋਈ ਹੈ, ਉਥੇ ਹੀ ਉਪ ਜੇਤੂ ਪਾਕਿਸਤਾਨ ਦੀ ਟੀਮ ਨੇ ਵੀ ਚੰਗੀ ਕਮਾਈ ਕੀਤੀ ਹੈ।
T20 World Cup 2022 Prize Money: ਟੀ-20 ਵਿਸ਼ਵ ਕੱਪ 2022 ਸਮਾਪਤ ਹੋ ਗਿਆ ਹੈ। ਫਾਈਨਲ ਮੈਚ ਵਿੱਚ ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਖ਼ਿਤਾਬ ਜਿੱਤ ਲਿਆ ਸੀ। ਇਸ ਟੂਰਨਾਮੈਂਟ ਨੂੰ ਜਿੱਤਣ ਤੋਂ ਬਾਅਦ ਇੰਗਲੈਂਡ 'ਤੇ ਪੈਸੇ ਦੀ ਬਰਸਾਤ ਹੋਈ ਹੈ, ਉਥੇ ਹੀ ਉਪ ਜੇਤੂ ਪਾਕਿਸਤਾਨ ਦੀ ਟੀਮ ਨੇ ਵੀ ਚੰਗੀ ਕਮਾਈ ਕੀਤੀ ਹੈ। ਅਜਿਹਾ ਨਹੀਂ ਹੈ ਕਿ ਸਿਰਫ਼ ਫਾਈਨਲ ਖੇਡਣ ਵਾਲੀਆਂ ਟੀਮਾਂ ਨੂੰ ਹੀ ਪੈਸਾ ਮਿਲਿਆ ਹੈ, ਸਗੋਂ ਸੁਪਰ-12 ਵਿੱਚ ਸ਼ਾਮਲ ਸਾਰੀਆਂ ਟੀਮਾਂ ਨੇ ਚੰਗੀ ਕਮਾਈ ਕੀਤੀ ਹੈ। ਸੈਮੀਫਾਈਨਲ 'ਚ ਹਾਰਨ ਵਾਲੇ ਭਾਰਤ ਅਤੇ ਨਿਊਜ਼ੀਲੈਂਡ ਨੇ ਵੀ ਚੰਗੀ ਕਮਾਈ ਕੀਤੀ ਹੈ।
ਫਾਈਨਲ ਜਿੱਤਣ ਵਾਲੀ ਇੰਗਲੈਂਡ ਨੂੰ 1.6 ਮਿਲੀਅਨ ਡਾਲਰ (ਕਰੀਬ 13 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਮਿਲੀ। ਇਸ ਤੋਂ ਇਲਾਵਾ ਸੁਪਰ-12 ਦਾ ਇੱਕ ਮੈਚ ਜਿੱਤਣ 'ਤੇ ਟੀਮਾਂ ਨੂੰ ਵਾਧੂ 40 ਹਜ਼ਾਰ ਡਾਲਰ (ਕਰੀਬ 32 ਲੱਖ ਰੁਪਏ) ਦਿੱਤੇ ਗਏ। ਇਸ ਤਰ੍ਹਾਂ ਇੰਗਲੈਂਡ ਨੇ ਕੁੱਲ ਮਿਲਾ ਕੇ ਕਰੀਬ 14 ਕਰੋੜ ਰੁਪਏ ਕਮਾ ਲਏ ਹਨ। ਪਾਕਿਸਤਾਨ ਨੂੰ ਕਰੀਬ ਸਾਢੇ ਸੱਤ ਕਰੋੜ ਰੁਪਏ ਮਿਲੇ ਹਨ। ਸੈਮੀਫਾਈਨਲ ਹਾਰਨ ਵਾਲੇ ਭਾਰਤ ਨੂੰ ਕਰੀਬ 5.5 ਕਰੋੜ ਰੁਪਏ ਮਿਲੇ ਹਨ ਜਦਕਿ ਨਿਊਜ਼ੀਲੈਂਡ ਨੂੰ ਵੀ ਕਰੀਬ 4.24 ਕਰੋੜ ਰੁਪਏ ਮਿਲੇ ਹਨ।
ਸੁਪਰ-12 ਅਤੇ ਪਹਿਲੇ ਰਾਊਂਡ ਵਿੱਚੋਂ ਬਾਹਰ ਹੋਣ ਵਾਲੀਆਂ ਟੀਮਾਂ ਨੂੰ ਕਿੰਨੇ ਪੈਸੇ ਮਿਲੇ?
ਸੁਪਰ-12 ਤੋਂ ਬਾਹਰ ਹੋਣ ਵਾਲੀਆਂ ਟੀਮਾਂ ਲਈ 70,000 ਡਾਲਰ (ਕਰੀਬ 57 ਲੱਖ ਰੁਪਏ) ਦੀ ਇਨਾਮੀ ਰਾਸ਼ੀ ਰੱਖੀ ਗਈ ਸੀ। ਤਿੰਨ ਮੈਚ ਜਿੱਤਣ ਵਾਲੀ ਆਸਟ੍ਰੇਲੀਆ ਨੂੰ ਕਰੀਬ ਡੇਢ ਕਰੋੜ ਰੁਪਏ ਮਿਲੇ ਹਨ। ਪਹਿਲੇ ਦੌਰ 'ਚ ਵੀ ਜਿੱਤ ਲਈ 40 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਰੱਖੀ ਗਈ ਸੀ। ਸ਼੍ਰੀਲੰਕਾ ਨੇ ਪਹਿਲੇ ਦੌਰ ਅਤੇ ਸੁਪਰ-12 ਵਿੱਚ ਕੁੱਲ ਚਾਰ ਮੈਚ ਜਿੱਤੇ। ਇਸ ਤਰ੍ਹਾਂ ਉਨ੍ਹਾਂ ਨੂੰ ਕਰੀਬ ਦੋ ਕਰੋੜ ਰੁਪਏ ਮਿਲੇ ਹਨ। ਪਹਿਲੇ ਦੌਰ ਤੋਂ ਬਾਹਰ ਹੋ ਚੁੱਕੀਆਂ ਚਾਰ ਟੀਮਾਂ ਨੂੰ ਕਰੀਬ 32 ਲੱਖ ਰੁਪਏ ਮਿਲੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।