Team India : ਭਾਰਤੀ ਟੀਮ ਇਸ ਸਮੇਂ ਸਿਡਨੀ ਵਿੱਚ ਹੈ। ਇੱਥੇ ਉਹ ਆਪਣੇ ਅਗਲੇ ਮੈਚ ਦੀ ਤਿਆਰੀ ਵਿੱਚ ਲੱਗੀ ਹੋਈ ਹੈ। ਇਸ ਦੌਰਾਨ ਖ਼ਬਰ ਆਈ ਹੈ ਕਿ ਟੀਮ ਨੂੰ ਸਿਡਨੀ 'ਚ ਮਿਲਿਆ ਖਾਣਾ  (Food In Sydney) ਪਸੰਦ ਨਹੀਂ ਆਇਆ। ਇਸ ਸਬੰਧੀ ਸ਼ਿਕਾਇਤ ਵੀ ਕੀਤੀ ਗਈ ਹੈ। ਇੱਥੇ ਇੱਕ ਖਾਸ ਗੱਲ ਇਹ ਵੀ ਹੈ ਕਿ ਟੀਮ ਇੰਡੀਆ ਪ੍ਰੈਕਟਿਸ ਸੈਸ਼ਨ ਵਿੱਚ ਵੀ ਹਿੱਸਾ ਨਹੀਂ ਲੈ ਰਹੀ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ  ਪ੍ਰੈਕਟਿਸ ਸੈਸ਼ਨ ਲਈ ਨਿਰਧਾਰਤ ਸਥਾਨ ਟੀਮ ਹੋਟਲ ਤੋਂ ਕਾਫੀ ਦੂਰ ਦੱਸਿਆ ਜਾ ਰਿਹਾ ਹੈ।

BCCI ਦੇ ਇੱਕ ਸੂਤਰ ਨੇ ਕਿਹਾ, “ਭਾਰਤੀ ਟੀਮ ਨੂੰ ਜੋ ਖਾਣਾ ਦਿੱਤਾ ਗਿਆ ਸੀ ,ਉਹ ਚੰਗਾ ਨਹੀਂ ਸੀ। ਉੱਥੇ ਸਿਰਫ਼ ਸੈਂਡਵਿਚ ਹੀ ਦਿੱਤੇ ਜਾ ਰਹੇ ਸਨ। ਪ੍ਰੈਕਟਿਸ ਸੈਸ਼ਨ ਤੋਂ ਬਾਅਦ ਦਿੱਤਾ ਗਿਆ ਭੋਜਨ ਵੀ ਠੰਡਾ ਸੀ। ਇਸ ਬਾਰੇ ICC ਨੂੰ ਦਸ ਦਿੱਤਾ ਗਿਆ ਹੈ। ਟੀ-20 ਵਿਸ਼ਵ ਕੱਪ 2022 ਦੌਰਾਨ ਆਈਸੀਸੀ ਖਿਡਾਰੀਆਂ ਅਤੇ ਸਟਾਫ਼ ਲਈ ਖਾਣੇ ਦਾ ਪ੍ਰਬੰਧ ਕਰ ਰਹੀ ਹੈ। ਹਾਲਾਂਕਿ ਦੋ-ਪੱਖੀ ਸੀਰੀਜ਼ 'ਚ ਮੇਜ਼ਬਾਨ ਦੇਸ਼ ਦੇ ਕ੍ਰਿਕਟ ਬੋਰਡ ਦੇ ਖਾਣ-ਪੀਣ ਦੀ ਜ਼ਿੰਮੇਵਾਰੀ ਹੁੰਦੀ ਹੈ।


ਇਹ ਵੀ ਪੜ੍ਹੋ : Amou Haji dies : ਦੁਨੀਆ ਦਾ ਸਭ ਤੋਂ ਗੰਦਾ ਵਿਅਕਤੀ , 50 ਸਾਲ ਤੱਕ ਨਾ ਨਹਾਉਣ ਵਾਲੇ 94 ਸਾਲਾ ਵਿਅਕਤੀ ਦੀ ਹੋਈ ਮੌਤ

ਬੀਸੀਸੀਆਈ ਦੇ ਸੂਤਰ ਨੇ ਇਹ ਵੀ ਦੱਸਿਆ ਕਿ ਟੀਮ ਇੰਡੀਆ ਹੁਣ ਪ੍ਰੈਕਟਿਸ ਸੈਸ਼ਨ ਵਿੱਚ ਵੀ ਹਿੱਸਾ ਨਹੀਂ ਲੈ ਰਹੀ ਹੈ। ਸੂਤਰ ਨੇ ਦੱਸਿਆ , 'ਟੀਮ ਇੰਡੀਆ ਦਾ ਪ੍ਰੈਕਟਿਸ ਸਥਾਨ ਸਿਡਨੀ ਦੇ ਬਾਹਰਵਾਰ ਸਥਿਤ ਬਲੈਕਟਾਊਨ 'ਚ ਤੈਅ ਕੀਤਾ ਗਿਆ ਹੈ। ਜਿਸ ਹੋਟਲ ਵਿਚ ਖਿਡਾਰੀ ਠਹਿਰੇ ਹੋਏ ਹਨ, ਉਸ ਤੋਂ ਇੱਥੇ ਪਹੁੰਚਣ ਵਿਚ 45 ਮਿੰਟ ਲੱਗ ਰਹੇ ਹਨ। ਅਜਿਹੇ 'ਚ ਖਿਡਾਰੀਆਂ ਨੇ ਪ੍ਰੈਕਟਿਸ ਸੈਸ਼ਨ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਟੀਮ ਇੰਡੀਆ ਦਾ ਅਗਲਾ ਮੈਚ ਨੀਦਰਲੈਂਡ ਨਾਲ 

ਭਾਰਤੀ ਟੀਮ ਦਾ ਅਗਲਾ ਮੈਚ 27 ਅਕਤੂਬਰ ਨੂੰ ਹੈ। ਇਹ ਮੈਚ ਸਿਡਨੀ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਣਾ ਹੈ। ਇੱਥੇ ਟੀਮ ਇੰਡੀਆ ਦੇ ਸਾਹਮਣੇ ਨੀਦਰਲੈਂਡ ਦੀ ਚੁਣੌਤੀ ਹੋਵੇਗੀ। ਨੀਦਰਲੈਂਡ ਨੂੰ ਆਪਣੇ ਪਿਛਲੇ ਮੈਚ 'ਚ ਬੰਗਲਾਦੇਸ਼ ਤੋਂ ਰੋਮਾਂਚਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।