T20 World Cup 202: ਜ਼ਿੰਬਾਬਵੇ ਨੇ ਪਾਕਿਸਤਾਨ ਨੂੰ ਇੱਕ ਦੌੜ ਨਾਲ ਦਿੱਤੀ ਮਾਤ, ਆਖ਼ਰੀ ਗੇਂਦ 'ਤੇ ਜਿੱਤਿਆ ਮੈਚ
T20 WC, Pak vs Zim: ਜ਼ਿੰਬਾਬਵੇ ਨੇ ਆਖਰੀ ਗੇਂਦ 'ਤੇ ਰੋਮਾਂਚਕ ਮੈਚ ਜਿੱਤ ਲਿਆ। ਪਾਕਿਸਤਾਨ ਨੂੰ ਹਰਾ ਕੇ ਕੀਤਾ ਵੱਡਾ ਉਲਟਫੇਰ
T20 WC, Pak vs Zim: T20 ਵਿਸ਼ਵ ਕੱਪ 2022 ਵਿੱਚ ਉਲਟਫੇਰ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸੁਪਰ-12 ਮੈਚ 'ਚ ਜ਼ਿੰਬਾਬਵੇ ਨੇ ਪਾਕਿਸਤਾਨ ਨੂੰ ਇੱਕ ਦੌੜ ਨਾਲ ਹਰਾਇਆ। ਪਾਕਿਸਤਾਨ ਦੀ ਟੂਰਨਾਮੈਂਟ 'ਚ ਇਹ ਲਗਾਤਾਰ ਦੂਜੀ ਹਾਰ ਹੈ। ਇਸ ਹਾਰ ਨਾਲ ਪਾਕਿਸਤਾਨ ਲਈ ਹੁਣ ਸੈਮੀਫਾਈਨਲ 'ਚ ਜਾਣਾ ਮੁਸ਼ਕਿਲ ਹੋ ਗਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਜ਼ਿੰਬਾਬਵੇ ਨੇ 130 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਨੂੰ ਸਿਰਫ਼ 129 ਦੌੜਾਂ ਹੀ ਬਣਾਉਣ ਦਿੱਤੀਆਂ।
ਪਾਕਿਸਤਾਨੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ ਪੰਜ ਓਵਰਾਂ ਵਿੱਚ 42 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਹਾਲਾਂਕਿ ਇਸ ਤੋਂ ਬਾਅਦ ਉਸ ਨੇ ਛੇਤੀ ਵਿਕਟਾਂ ਗੁਆ ਦਿੱਤੀਆਂ ਅਤੇ 10ਵੇਂ ਓਵਰ ਤੱਕ ਟੀਮ ਦਾ ਸਕੋਰ 64/3 ਹੋ ਗਿਆ। ਚੌਥੇ ਵਿਕਟ ਲਈ ਸੀਨ ਵਿਲੀਅਮਜ਼ (31) ਅਤੇ ਸਿਕੰਦਰ ਰਜ਼ਾ (9) ਵਿਚਾਲੇ 31 ਦੌੜਾਂ ਦੀ ਸਾਂਝੇਦਾਰੀ ਹੋਈ। ਪਾਕਿਸਤਾਨੀ ਗੇਂਦਬਾਜ਼ਾਂ ਨੇ ਵਾਪਸੀ ਕਰਦੇ ਹੋਏ ਜ਼ਿੰਬਾਬਵੇ ਨੂੰ ਇੱਕ ਵਾਰ ਫਿਰ ਝਟਕੇ ਦਿੱਤੇ ਅਤੇ ਉਸ ਦਾ ਸਕੋਰ 95/7 ਕਰ ਦਿੱਤਾ। ਅਖ਼ੀਰ ਦੇ ਬੱਲੇਬਾਜ਼ਾਂ ਨੇ ਕਿਸੇ ਤਰ੍ਹਾਂ ਆਪਣੀ ਟੀਮ ਨੂੰ 130 ਦੌੜਾਂ ਤੱਕ ਪਹੁੰਚਾਇਆ। ਪਾਕਿਸਤਾਨ ਲਈ ਮੁਹੰਮਦ ਵਸੀਮ ਨੇ ਚਾਰ ਵਿਕਟਾਂ ਲਈਆਂ। ਸ਼ਾਦਾਬ ਖ਼ਾਨ ਨੇ ਵੀ ਤਿੰਨ ਵਿਕਟਾਂ ਹਾਸਲ ਕੀਤੀਆਂ।
ਜ਼ਿੰਬਾਬਵੇ ਦੇ ਗੇਂਦਬਾਜ਼ਾਂ ਨੇ ਕਰ ਦਿੱਤਾ ਕਮਾਲ
ਸਕੋਰ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਪਾਵਰਪਲੇ ਵਿੱਚ ਹੀ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਦੀਆਂ ਵਿਕਟਾਂ ਗੁਆ ਦਿੱਤੀਆਂ। ਅੱਠਵੇਂ ਓਵਰ ਤੱਕ ਟੀਮ ਨੂੰ 36 ਦੇ ਸਕੋਰ 'ਤੇ ਤੀਜਾ ਝਟਕਾ ਵੀ ਲੱਗਾ ਸੀ। ਇਸ ਤੋਂ ਬਾਅਦ ਸ਼ਾਦਾਬ ਖਾਨ (17) ਅਤੇ ਸ਼ਾਨ ਮਸੂਦ (44) ਵਿਚਾਲੇ ਚੌਥੀ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਸਾਂਝੇਦਾਰੀ ਨਾਲ ਪਾਕਿਸਤਾਨ ਨੇ ਮੈਚ ਵਿੱਚ ਵਾਪਸੀ ਕੀਤੀ ਪਰ ਸਿਕੰਦਰ ਰਜ਼ਾ ਨੇ ਲਗਾਤਾਰ ਦੋ ਓਵਰਾਂ ਵਿੱਚ ਸ਼ਾਦਾਬ ਅਤੇ ਮਸੂਦ ਨੂੰ ਆਊਟ ਕਰਕੇ ਮੈਚ ਵਿੱਚ ਰੋਮਾਂਚ ਪੈਦਾ ਕਰ ਦਿੱਤਾ।
ਬਹੁਤ ਘੱਟ ਫਰਕ 'ਤੇ ਤਿੰਨ ਵਿਕਟਾਂ ਗੁਆਉਣ ਤੋਂ ਬਾਅਦ ਪਾਕਿਸਤਾਨ 'ਤੇ ਕਾਫੀ ਦਬਾਅ ਸੀ। ਮੁਹੰਮਦ ਨਵਾਜ਼ (22) ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਆਖਰੀ ਓਵਰ ਦੀ ਪੰਜਵੀਂ ਗੇਂਦ 'ਤੇ ਆਊਟ ਹੁੰਦੇ ਹੀ ਜ਼ਿੰਬਾਬਵੇ ਦੀ ਮੈਚ 'ਤੇ ਪਕੜ ਕਾਫੀ ਮਜ਼ਬੂਤ ਹੋ ਗਈ।