IND vs PAK: ਟੀ-20 ਵਿਸ਼ਵ ਕੱਪ ਦੇ ਸ਼ਡਿਊਲ ਦਾ ਹੋਇਆ ਐਲਾਨ, 9 ਜੂਨ ਨੂੰ ਖੇਡਿਆ ਜਾਵੇਗਾ ਭਾਰਤ-ਪਾਕਿ ਮੁਕਾਬਲਾ
T20 World Cup 2024 Date: ICC ਨੇ 2024 ਟੀ-20 ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਨਿਊਯਾਰਕ 'ਚ 9 ਜੂਨ ਨੂੰ ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
T20 World Cup 2024 Schedule: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ 2024 ਟੀ-20 ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਗਰੁੱਪ ਏ ਵਿੱਚ ਭਾਰਤ ਦਾ ਸਾਹਮਣਾ ਪਾਕਿਸਤਾਨ, ਅਮਰੀਕਾ, ਕੈਨੇਡਾ ਅਤੇ ਆਇਰਲੈਂਡ ਨਾਲ ਹੋਵੇਗਾ। ਸ਼ੁਰੂਆਤੀ ਮੈਚ ਵਿੱਚ ਅਮਰੀਕਾ ਦਾ ਸਾਹਮਣਾ ਕੈਨੇਡਾ ਨਾਲ ਹੋਵੇਗਾ।
2024 ਟੀ-20 ਵਿਸ਼ਵ ਕੱਪ ਵਿੱਚ ਕੁੱਲ 55 ਮੈਚ ਖੇਡੇ ਜਾਣਗੇ। ਵਿਸ਼ਵ ਕੱਪ ਦੇ ਮੈਚ ਵੈਸਟਇੰਡੀਜ਼ ਅਤੇ ਅਮਰੀਕਾ ਦੀਆਂ 9 ਥਾਵਾਂ 'ਤੇ ਖੇਡੇ ਜਾਣਗੇ, ਜਿਸ ਵਿਚ ਤਿੰਨ ਅਮਰੀਕੀ ਸ਼ਹਿਰ ਨਿਊਯਾਰਕ ਸਿਟੀ, ਡੱਲਾਸ ਅਤੇ ਮਿਆਮੀ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕਰਨਗੇ।
ਟੀਮ ਇੰਡੀਆ 2024 ਟੀ-20 ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਖਿਲਾਫ ਖੇਡੇਗੀ। ਪਾਕਿਸਤਾਨ ਨਾਲ ਮੈਚ 9 ਜੂਨ ਨੂੰ ਹੋਵੇਗਾ। ਇਸ ਤੋਂ ਇਲਾਵਾ ਭਾਰਤ ਦਾ 12 ਜੂਨ ਨੂੰ ਅਮਰੀਕਾ ਅਤੇ 15 ਜੂਨ ਨੂੰ ਕੈਨੇਡਾ ਨਾਲ ਮੈਚ ਹੋਵੇਗਾ।
2024 ਟੀ-20 ਵਿਸ਼ਵ ਕੱਪ 'ਚ ਸੈਮੀਫਾਈਨਲ ਅਤੇ ਫਾਈਨਲ ਮੈਚ ਵੈਸਟਇੰਡੀਜ਼ 'ਚ ਹੀ ਖੇਡੇ ਜਾਣਗੇ। ਪਹਿਲਾ ਸੈਮੀਫਾਈਨਲ ਮੈਚ 26 ਜੂਨ ਨੂੰ ਗੁਆਨਾ 'ਚ ਖੇਡਿਆ ਜਾਵੇਗਾ। ਦੂਜਾ ਸੈਮੀਫਾਈਨਲ 27 ਜੂਨ ਨੂੰ ਤ੍ਰਿਨੀਦਾਦ 'ਚ ਹੋਵੇਗਾ। ਟੂਰਨਾਮੈਂਟ ਦਾ ਖ਼ਿਤਾਬੀ ਮੈਚ ਯਾਨੀ ਫਾਈਨਲ ਮੈਚ 29 ਜੂਨ ਨੂੰ ਬਾਰਬਾਡੋਸ ਵਿੱਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: India vs SA 2nd Test: ਕੇਪਟਾਊਨ 'ਚ ਭਾਰਤ ਦੀ ਇਤਿਹਾਸਕ ਜਿੱਤ, ਵੀਡੀਓ ਰਾਹੀਂ ਦੇਖੋ ਟੀਮ ਇੰਡੀਆ ਨੇ ਡੇਢ ਦਿਨ 'ਚ ਕਿਵੇਂ ਕਮਾਲ ਕਰ ਦਿੱਤੀ
2024 ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਕੈਨੇਡਾ ਅਤੇ ਅਮਰੀਕਾ ਵਿਚਾਲੇ 1 ਜੂਨ ਨੂੰ ਖੇਡਿਆ ਜਾਵੇਗਾ। ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 29 ਜੂਨ ਨੂੰ ਹੋਵੇਗਾ। ਟੂਰਨਾਮੈਂਟ ਵਿੱਚ ਗਰੁੱਪ ਪੜਾਅ ਦੇ ਮੈਚ 1 ਤੋਂ 18 ਜੂਨ ਤੱਕ ਖੇਡੇ ਜਾਣਗੇ। ਇਸ ਤੋਂ ਬਾਅਦ 19 ਤੋਂ 24 ਜੂਨ ਦਰਮਿਆਨ ਸੁਪਰ-8 ਦੇ ਮੈਚ ਹੋਣਗੇ। ਫਿਰ ਸੈਮੀਫਾਈਨਲ 26 ਅਤੇ 27 ਜੂਨ ਨੂੰ ਖੇਡੇ ਜਾਣਗੇ ਅਤੇ ਅੰਤ ਵਿੱਚ ਫਾਈਨਲ ਮੈਚ 29 ਜੂਨ ਨੂੰ ਖੇਡਿਆ ਜਾਵੇਗਾ।
ਲੀਗ ਪੜਾਅ ਦੇ ਮੈਚ - 1 ਤੋਂ 18 ਜੂਨ ਤੱਕ
ਸੁਪਰ 8 ਮੈਚ - 19 ਤੋਂ 24 ਜੂਨ।
ਸੈਮੀਫਾਈਨਲ ਮੈਚ - 26 ਅਤੇ 27 ਜੂਨ
ਫਾਈਨਲ ਮੈਚ- 29 ਜੂਨ
2024 ਟੀ-20 ਵਰਲਡ ਕਪ ਦੇ ਲੀਗ ਸਟੇਜ ‘ਚ ਭਾਰਤ ਦੇ ਮੈਚ
5 ਜੂਨ- ਭਾਰਤ ਬਨਾਮ ਆਇਰਲੈਂਡ
9 ਜੂਨ- ਭਾਰਤ ਬਨਾਮ ਪਾਕਿਸਤਾਨ
12 ਜੂਨ- ਭਾਰਤ ਬਨਾਮ ਅਮਰੀਕਾ
15 ਜੂਨ- ਭਾਰਤ ਬਨਾਮ ਕੈਨੇਡਾ
ਇਹ ਵੀ ਪੜ੍ਹੋ: IND vs AFG: ਨਵੇਂ ਸਾਲ ਦੀ ਪਹਿਲੀ ਸੀਰੀਜ਼ 'ਚ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ, ਜਾਣੋ ਮੈਚ ਦਾ ਪੂਰਾ ਸ਼ਡਿਊਲ