ਨਵੀਂ ਦਿੱਲੀ: ਦੁਨੀਆਂ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਮਤਲਬ ਆਈਪੀਐਲ 2021 ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੀ ਹੈ। ਹਰ ਸਾਲ ਕੁਝ ਕਾਰਾਂ ਆਈਪੀਐਲ 'ਚ ਆਫੀਸ਼ੀਅਲ ਪਾਰਟਨਰ ਬਣਦੀਆਂ ਹਨ। ਇਸ ਸਾਲ ਟਾਟਾ ਸਫ਼ਾਰੀ ਨੂੰ ਇਹ ਮੌਕਾ ਮਿਲਿਆ ਹੈ।
ਜੀ ਹਾਂ, ਇਸ ਸਾਲ ਟਾਟਾ ਮੋਟਰਜ਼ ਦੀ ਲੇਟੈਸਟ ਕਾਰ ਟਾਟਾ ਸਫ਼ਾਰੀ ਨੂੰ ਆਈਪੀਐਲ ਦਾ ਆਫੀਸ਼ੀਅਲ ਪਾਰਟਨਰ ਬਣਾਇਆ ਗਿਆ ਹੈ। ਇਹ ਕਾਰ ਬੀਤੇ ਫ਼ਰਵਰੀ ਮਹੀਨੇ 'ਚ ਲਾਂਚ ਕੀਤੀ ਗਈ ਸੀ ਤੇ ਇਸ ਨੂੰ ਕਾਫ਼ੀ ਪਸੰਦ ਵੀ ਕੀਤਾ ਜਾ ਰਿਹਾ ਹੈ।
ਟਾਟਾ ਲਗਾਤਾਰ ਚੌਥੀ ਵਾਰ ਪਾਰਟਨਰ ਬਣ ਰਹੀ
ਇਸ ਮੌਕੇ ਟਾਟਾ ਮੋਟਰਜ਼ ਦੇ ਪੈਸੈਂਜਰ ਵਹੀਕਲ ਬਿਜ਼ਨੈੱਸ ਯੂਨਿਟ ਦੇ ਮਾਰਕੀਟਿੰਗ ਹੈਡ ਵਿਵੇਕ ਸ਼੍ਰੀਵਾਸਤਵ ਨੇ ਕਿਹਾ, "ਇਸ ਸਾਲ ਦਾ ਆਈਪੀਐਲ ਸਾਡੇ ਲਈ ਖ਼ਾਸ ਹੈ, ਕਿਉਂਕਿ ਇਹ ਟੂਰਨਾਮੈਂਟ ਇੱਕ ਮੁਸ਼ਕਲ ਸਾਲ ਬਾਅਦ ਭਾਰਤੀ ਧਰਤੀ 'ਤੇ ਵਾਪਸੀ ਕਰ ਰਿਹਾ ਹੈ।
ਸਾਲ 2021 ਟੂਰਨਾਮੈਂਟ ਦਾ ਉਤਸ਼ਾਹ ਕਾਫ਼ੀ ਜ਼ਿਆਦਾ ਹੋਵੇਗਾ, ਕਿਉਂਕਿ ਭਾਰਤ 'ਚ ਕ੍ਰਿਕਟ ਪ੍ਰੇਮੀ ਇਸ ਸ਼ਾਨਦਾਰ ਲੀਗ ਦਾ ਆਪਣੇ ਘਰੇਲੂ ਸਟੇਡੀਅਮ 'ਚ ਸਵਾਗਤ ਕਰਨ ਲਈ ਉਤਸੁਕ ਹਨ। ਅਸੀਂ ਲਗਾਤਾਰ ਚੌਥੇ ਸਾਲ ਬੀਸੀਸੀਆਈ ਨਾਲ ਆਪਣਾ ਯੋਗਦਾਨ ਪਾਉਣ ਲਈ ਖੁਸ਼ ਹਾਂ।"
9 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਆਈਪੀਐਲ
ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ ਮਤਲਬ ਆਈਪੀਐਲ 2021 ਦੀ ਸ਼ੁਰੂਆਤ 9 ਅਪ੍ਰੈਲ ਤੋਂ ਹੋਣ ਜਾ ਰਹੀ ਹੈ। ਇਸ ਦਾ ਪਹਿਲਾ ਮੈਚ ਚੇਨਈ 'ਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਇਸ ਸਾਲ ਦੇ ਮੈਚ ਸਿਰਫ਼ 6 ਵੱਡੇ ਸ਼ਹਿਰਾਂ 'ਚ ਹੋਣਗੇ, ਜਿਨ੍ਹਾਂ 'ਚ ਦਿੱਲੀ, ਮੁੰਬਈ, ਬੰਗਲੁਰੂ, ਕੋਲਕਾਤਾ ਸ਼ਾਮਲ ਹਨ।
ਆਈਪੀਐਲ 2021 ਦਾ ਆਖਰੀ ਮੈਚ ਅਹਿਮਦਾਬਾਦ 'ਚ ਖੇਡਿਆ ਜਾਵੇਗਾ। ਇਸ ਲੀਗ 'ਚ ਟਾਟਾ ਮੋਟਰਜ਼ ਦੀ ਤਰਫ਼ੋਂ ਮੈਚ ਦੇ ਹਾਈ ਸਟ੍ਰਾਈਕ ਰੇਟ ਖਿਡਾਰੀ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: OnePlus 9 Series Launch: ਭਾਰਤ 'ਚ ਲਾਂਚ ਹੋਈ ਵਨਪਲੱਸ 9 ਸੀਰੀਜ਼, ਜਾਣੋ ਸਮਾਰਟਫ਼ੋਨ ਦੀ ਖ਼ਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904