(Source: ECI/ABP News/ABP Majha)
WTC 2021 1 Innings Highlight: 217 'ਤੇ ਸਿਮਟੀ ਭਾਰਤ ਦੀ ਪਹਿਲੀ ਪਾਰੀ, ਇਸ ਤਰ੍ਹਾਂ ਰਿਹਾ ਮੈਚ ਦਾ ਹਾਲ
WTC 2021 1 Innings Highlight: ਨਿਊਜ਼ੀਲੈਂਡ ਲਈ ਕਾਇਲ ਜੈਸਮਿਨ ਨੇ 31 ਰਨ ਦੇਕੇ ਪੰਜ ਵਿਕੇਟ ਲਏ। ਉੱਥੇ ਹੀ ਨੀਲ ਵੈਗਨਰ ਤੇ ਟ੍ਰੇਂਟ ਬੋਲਟ ਨੇ ਦੋ-ਦੋ ਵਿਕੇਟ ਲਏ ਜਦਕਿ ਟਿਮ ਸਾਊਥੀ ਨੂੰ ਇਕ ਵਿਕੇਟ ਮਿਲਿਆ।
IND vs NZ WTC Final 2021: ਸਾਊਥੈਂਪਟਨ ਦੇ ਰੋਜ ਬਾਊਲ 'ਚ ਖੇਡੇ ਜਾ ਰਹੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਇਨਲ ਮੁਕਾਬਲੇ ਦੇ ਤੀਜੇ ਦਿਨ ਭਾਰਤੀ ਟੀਮ ਆਪਣੀ ਪਹਿਲੀ ਪਾਰੀ 'ਚ ਸਿਰਫ਼ 217 ਦੌੜਾਂ 'ਤੇ ਹੀ ਸਿਮਟ ਗਈ। ਬਾਰਸ਼ ਕਾਰਨ ਤੀਜੇ ਦਿਨ ਦਾ ਖੇਡ ਅੱਧੇ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ। ਅੱਜ ਸ਼ੁਰੂਆਤ ਤੋਂ ਹੀ ਤੇਜ਼ ਗੇਂਦਬਾਜ਼ੀ ਨੂੰ ਪਿੱਚ ਨਾਲ ਮਦਦ ਮਿਲੀ ਤੇ ਭਾਰਤ ਨੇ ਮਹਿਜ਼ 71 ਦੌੜਾਂ 'ਤੇ ਸੱਤ ਵਿਕੇਟ ਗਵਾ ਦਿੱਤੇ।
ਟੀਮ ਇੰਡੀਆ ਲਈ ਉਪਕਪਤਾਨ ਅਜਿੰਕਯ ਰਹਾਣੇ ਨੇ 117 ਗੇਂਦਾਂ 'ਤੇ ਪੰਜ ਚੌਕਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ 49 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਨੇ 132 ਗੇਂਦਾਂ ਤੇ ਇਕ ਚੌਕੇ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਉੱਥੇ ਹੀ ਰੋਹਿਤ ਸ਼ਰਮਾ ਨੇ 34, ਸ਼ੁਭਮਨ ਗਿੱਲ ਨੇ 28, ਰਵੀਚੰਦਰਨ ਅਸ਼ਵਿਨ ਨੇ 22, ਰਵਿੰਦਰ ਜਡੇਜਾ ਨੇ 15, ਚੇਤੇਸ਼ਵਰ ਪੁਜਾਰਾ ਨੇ 8, ਰਿਸ਼ਭ ਪੰਤ ਨੇ ਚਾਰ, ਇਸ਼ਾਂਤ ਸ਼ਰਮਾ ਨੇ ਚਾਰ ਤੇ ਮੋਹੰਮਦ ਸ਼ਮੀ ਨੇ ਨਾਬਾਦ ਚਾਰ ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਖਾਤਾ ਖੋਲੇ ਬਿਨਾਂ ਹੀ ਆਊਟ ਹੋ ਗਏ।
ਨਿਊਜ਼ੀਲੈਂਡ ਲਈ ਕਾਇਲ ਜੈਸਮਿਨ ਨੇ 31 ਰਨ ਦੇਕੇ ਪੰਜ ਵਿਕੇਟ ਲਏ। ਉੱਥੇ ਹੀ ਨੀਲ ਵੈਗਨਰ ਤੇ ਟ੍ਰੇਂਟ ਬੋਲਟ ਨੇ ਦੋ-ਦੋ ਵਿਕੇਟ ਲਏ ਜਦਕਿ ਟਿਮ ਸਾਊਥੀ ਨੂੰ ਇਕ ਵਿਕੇਟ ਮਿਲਿਆ।
ਇਹ ਵੀ ਪੜ੍ਹੋ: Covid 19 Third Wave: ਅਲਰਟ! ਕੋਰੋਨਾ ਦੀ ਤੀਜੀ ਲਹਿਰ ਅਗਲੇ ਕੁਝ ਹਫਤਿਆਂ ਵਿੱਚ ਦੇ ਸਕਦੀ ਹੈ ਦਸਤਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin