Sports News : ਟੀਮ ਇੰਡੀਆ ਦੀ ਨਵੀਂ ਜਰਸੀ ਹੋਈ ਲਾਂਚ, ਥੀਮ ਗੀਤ 'ਚ ਦਿਖੇ ਇਹ ਕ੍ਰਿਕਟ
ODI World Cup - ਵਨਡੇ ਵਿਸ਼ਵ ਕੱਪ ਲਈ ਟੀਮ ਇੰਡੀਆ ਦੀ ਨਵੀਂ ਜਰਸੀ ਲਾਂਚ ਹੋ ਗਈ ਹੈ। ਕਿੱਟ ਸਪਾਂਸਰ ਐਡੀਡਾਸ ਨੇ ਜਰਸੀ ਦੇ ਮੋਢੇ ਵਾਲੇ ਹਿੱਸੇ 'ਤੇ ਤਿਰੰਗੇ ਦੇ ਰੰਗਾਂ ਨੂੰ ਜੋੜਿਆ ਹੈ। ਭਾਰਤੀ ਕ੍ਰਿਕਟ
Team India's new jersey - ਵਨਡੇ ਵਿਸ਼ਵ ਕੱਪ ਲਈ ਟੀਮ ਇੰਡੀਆ ਦੀ ਨਵੀਂ ਜਰਸੀ ਲਾਂਚ ਹੋ ਗਈ ਹੈ। ਕਿੱਟ ਸਪਾਂਸਰ ਐਡੀਡਾਸ ਨੇ ਜਰਸੀ ਦੇ ਮੋਢੇ ਵਾਲੇ ਹਿੱਸੇ 'ਤੇ ਤਿਰੰਗੇ ਦੇ ਰੰਗਾਂ ਨੂੰ ਜੋੜਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਥੀਮ ਗੀਤ '3 ਕਾ ਡਰੀਮ ਹੈ ਅਪਨਾ' ਗੀਤ ਨਾਲ ਜਰਸੀ ਨੂੰ ਲਾਂਚ ਕੀਤਾ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਬੀਤੇ ਬੁੱਧਵਾਰ ਦੁਪਹਿਰ 12 ਵਜੇ ਵਿਸ਼ਵ ਕੱਪ ਦਾ ਅਧਿਕਾਰਤ ਗੀਤ ਵੀ ਜਾਰੀ ਕੀਤਾ।
ਦੱਸ ਦਈਏ ਕਿ ਐਡੀਡਾਸ ਇਸ ਸਾਲ ਜੂਨ 'ਚ ਹੀ ਭਾਰਤ ਦੀ ਜਰਸੀ ਸਪਾਂਸਰ ਬਣ ਗਿਆ ਸੀ। ਉਦੋਂ ਟੀਮ ਇੰਡੀਆ ਦੀ ਵਨਡੇ ਜਰਸੀ ਜਾਰੀ ਕੀਤੀ ਗਈ ਤਾਂ ਮੋਢਿਆਂ 'ਤੇ 3 ਚਿੱਟੇ ਰੰਗ ਦੀਆਂ ਲਾਈਨਾਂ ਸਨ। ਉਨ੍ਹਾਂ ਲਾਈਨਾਂ ਨੂੰ ਹੁਣ ਤਿਰੰਗੇ ਦੇ ਰੰਗ ਵਿੱਚ ਬਣਾਇਆ ਗਿਆ ਹੈ ।
ਇਸਤੋਂ ਇਲਾਵਾ ਬੀਸੀਸੀਆਈ ਨੇ ਬੀਤੇ ਬੁੱਧਵਾਰ ਦੁਪਹਿਰ ਕਰੀਬ 2 ਵਜੇ 2 ਮਿੰਟ 21 ਸੈਕਿੰਡ ਦਾ ਥੀਮ ਗੀਤ ਲਾਂਚ ਕੀਤਾ। ਗੀਤ ਇੰਮਪੋਸੀਬਲ ਨਹੀਂ ਹੈ ਯੇ ਸਪਨਾ, 3 ਕਾ ਸੁਪਨਾ ਹੈ ਅਪਨਾ' ਦੀ ਥੀਮ 'ਤੇ ਬਣਾਇਆ ਗਿਆ ਸੀ। 3 ਦਾ ਸੁਪਨਾ ਦਾ ਮਤਲਬ ਭਾਰਤ ਦੇ ਤੀਜੀ ਵਾਰ ਵਨਡੇ ਵਿਸ਼ਵ ਕੱਪ ਜਿੱਤਣ ਦੇ ਸੁਪਨੇ ਨੂੰ ਗੀਤ ਦੀ ਮਦਦ ਨਾਲ ਦਰਸਾਇਆ ਗਿਆ ਸੀ। ਟੀਮ ਇੰਡੀਆ 1983 ਅਤੇ 2011 ਵਿੱਚ ਦੋ ਵਾਰ ਵਨਡੇ ਵਿਸ਼ਵ ਕੱਪ ਜਿੱਤ ਚੁੱਕੀ ਹੈ।
ਗੀਤ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਹਾਰਦਿਕ ਪੰਡੇ, ਸ਼ੁਭਮਨ ਗਿੱਲ, ਸ਼ਾਰਦੁਲ ਠਾਕੁਰ, ਰਵਿੰਦਰ ਜਡੇਜਾ ਅਤੇ ਮੁਹੰਮਦ ਸਿਰਾਜ ਨਜ਼ਰ ਆਏ ਹਨ। ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਟੀਮ ਇੰਡੀਆ ਅਭਿਆਸ ਮੈਚਾਂ 'ਚ ਹੀ ਨਵੀਂ ਜਰਸੀ ਪਹਿਨ ਕੇ ਮੈਦਾਨ 'ਚ ਉਤਰੇਗੀ। ਟੀਮ ਇੰਡੀਆ ਆਪਣਾ ਪਹਿਲਾ ਅਭਿਆਸ ਮੈਚ 30 ਸਤੰਬਰ ਨੂੰ ਇੰਗਲੈਂਡ ਖਿਲਾਫ ਖੇਡੇਗੀ। ਟੀਮ ਦਾ ਅਭਿਆਸ ਮੈਚ 3 ਅਕਤੂਬਰ ਨੂੰ ਨੀਦਰਲੈਂਡ ਨਾਲ ਹੋਵੇਗਾ। ਇਨ੍ਹਾਂ ਦੋਵਾਂ ਮੈਚਾਂ ਵਿੱਚ ਭਾਰਤੀ ਖਿਡਾਰੀ ਨਵੀਂ ਜਰਸੀ ਪਹਿਨਣਗੇ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial