Welcome 2022: ਕ੍ਰਿਕਟ ਪ੍ਰੇਮੀਆਂ ਲਈ ਬੜਾ ਅਹਿਮ ਰਹੇਗਾ ਅਗਲਾ ਸਾਲ, ਜਾਣੋ ਭਾਰਤੀ ਟੀਮ ਦਾ ਪੂਰਾ ਪ੍ਰਗੋਰਾਮ
Team India: ਟੀਮ ਇੰਡੀਆ ਸਾਲ 2022 ਦੀ ਸ਼ੁਰੂਆਤ ਦੱਖਣੀ ਅਫਰੀਕਾ ਖਿਲਾਫ ਮੈਚ ਨਾਲ ਕਰੇਗੀ। ਸਾਲ 2022 ਟੀਮ ਇੰਡੀਆ ਲਈ ਕਾਫੀ ਰੁਝੇਵਿਆਂ ਭਰਿਆ ਹੋਣ ਵਾਲਾ ਹੈ।
Team India Schedule 2022: ਟੀਮ ਇੰਡੀਆ ਨੇ ਸਾਲ 2021 ਦਾ ਸ਼ਾਨਦਾਰ ਅੰਤ ਕੀਤਾ ਹੈ। ਵਿਰਾਟ ਕੋਹਲੀ ਦੀ ਟੀਮ ਨੇ ਵੀਰਵਾਰ ਨੂੰ ਸੈਂਚੁਰੀਅਨ 'ਚ ਦੱਖਣੀ ਅਫ਼ਰੀਕਾ ਨੂੰ 113 ਦੌੜਾਂ ਨਾਲ ਹਰਾ ਕੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਹੁਣ ਦੋਵਾਂ ਟੀਮਾਂ ਵਿਚਾਲੇ ਅਗਲਾ ਮੈਚ 3 ਜਨਵਰੀ ਤੋਂ ਖੇਡਿਆ ਜਾਵੇਗਾ। ਯਾਨੀ ਟੀਮ ਇੰਡੀਆ ਸਾਲ 2022 ਦੀ ਸ਼ੁਰੂਆਤ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਮੈਚ ਨਾਲ ਕਰੇਗੀ। ਸਾਲ 2022 ਟੀਮ ਇੰਡੀਆ ਲਈ ਕਾਫ਼ੀ ਰੁਝੇਵਿਆਂ ਭਰਿਆ ਹੋਣ ਵਾਲਾ ਹੈ।
ਦੂਜੇ ਟੈਸਟ ਤੋਂ ਬਾਅਦ ਸੀਰੀਜ਼ ਦਾ ਤੀਜਾ ਅਤੇ ਆਖਰੀ ਟੈਸਟ ਮੈਚ ਕੇਪਟਾਊਨ 'ਚ ਖੇਡਿਆ ਜਾਵੇਗਾ। ਟੈਸਟ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵੀ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਵਨਡੇ 19 ਜਨਵਰੀ ਨੂੰ ਪਾਰਲ 'ਚ ਖੇਡਿਆ ਜਾਵੇਗਾ। ਦੂਜਾ ਵਨਡੇ ਵੀ 21 ਜਨਵਰੀ ਨੂੰ ਪਾਰਲ 'ਚ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਤੀਜਾ ਤੇ ਆਖਰੀ ਵਨਡੇ 23 ਜਨਵਰੀ ਨੂੰ ਕੇਪਟਾਊਨ 'ਚ ਖੇਡਿਆ ਜਾਵੇਗਾ।
ਦੱਖਣੀ ਅਫ਼ਰੀਕਾ ਸੀਰੀਜ਼ ਤੋਂ ਬਾਅਦ ਟੀਮ ਇੰਡੀਆ ਦਾ ਸਾਹਮਣਾ ਫ਼ਰਵਰੀ 'ਚ ਵੈਸਟਇੰਡੀਜ਼ ਨਾਲ ਹੋਵੇਗਾ। ਭਾਰਤੀ ਟੀਮ ਵੈਸਟਇੰਡੀਜ਼ ਦੀ ਮੇਜ਼ਬਾਨੀ ਕਰੇਗੀ। ਦੋਵਾਂ ਟੀਮਾਂ ਵਿਚਾਲੇ ਸੀਮਤ ਓਵਰਾਂ ਦੀ ਸੀਰੀਜ਼ ਹੋਵੇਗੀ। ਵਨਡੇ ਸੀਰੀਜ਼ ਦਾ ਪਹਿਲਾ ਮੈਚ 6 ਫ਼ਰਵਰੀ ਨੂੰ ਅਹਿਮਦਾਬਾਦ 'ਚ ਹੋਵੇਗਾ। ਇਸ ਤੋਂ ਬਾਅਦ ਦੂਜਾ ਵਨਡੇ 9 ਫ਼ਰਵਰੀ ਨੂੰ ਰਾਏਪੁਰ 'ਚ ਖੇਡਿਆ ਜਾਵੇਗਾ। ਤੀਜਾ ਮੈਚ 12 ਫ਼ਰਵਰੀ ਨੂੰ ਕੋਲਕਾਤਾ 'ਚ ਹੋਵੇਗਾ।
ਵਨਡੇ ਸੀਰੀਜ਼ ਤੋਂ ਬਾਅਦ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਟੀ-20 ਮੈਚ ਵੀ ਖੇਡੇ ਜਾਣਗੇ। ਪਹਿਲਾ ਟੀ-20 ਮੈਚ 15 ਫ਼ਰਵਰੀ ਨੂੰ ਕਟਕ 'ਚ, ਦੂਜਾ ਟੀ-20 ਵਿਸ਼ਾਖਾਪਟਨਮ 'ਚ 18 ਫ਼ਰਵਰੀ ਨੂੰ ਅਤੇ ਤੀਜਾ ਟੀ-20 ਮੈਚ 20 ਫ਼ਰਵਰੀ ਨੂੰ ਤਿਰੂਵਨੰਤਪੁਰਮ 'ਚ ਖੇਡਿਆ ਜਾਵੇਗਾ।
ਸ੍ਰੀਲੰਕਾ ਦੀ ਟੀਮ ਭਾਰਤ ਦਾ ਦੌਰਾ ਕਰੇਗੀ
ਵੈਸਟਇੰਡੀਜ਼ ਸੀਰੀਜ਼ ਤੋਂ ਬਾਅਦ ਟੀਮ ਇੰਡੀਆ ਦਾ ਸਾਹਮਣਾ ਸ੍ਰੀਲੰਕਾ ਨਾਲ ਹੋਵੇਗਾ। ਸ੍ਰੀਲੰਕਾ ਦੀ ਟੀਮ ਭਾਰਤ ਆ ਕੇ ਟੈਸਟ ਅਤੇ ਟੀ-20 ਸੀਰੀਜ਼ ਖੇਡੇਗੀ। ਸੀਰੀਜ਼ ਦਾ ਪਹਿਲਾ ਟੈਸਟ 25 ਫ਼ਰਵਰੀ ਤੋਂ ਬੰਗਲੁਰੂ 'ਚ ਖੇਡਿਆ ਜਾਵੇਗਾ ਜਦਕਿ ਦੂਜਾ ਟੈਸਟ 5 ਮਾਰਚ ਤੋਂ ਮੋਹਾਲੀ 'ਚ ਖੇਡਿਆ ਜਾਵੇਗਾ। ਟੀ-20 ਸੀਰੀਜ਼ ਦਾ ਪਹਿਲਾ ਮੈਚ 13 ਮਾਰਚ ਨੂੰ ਮੋਹਾਲੀ 'ਚ, ਦੂਜਾ ਟੀ-20 15 ਮਾਰਚ ਨੂੰ ਧਰਮਸ਼ਾਲਾ 'ਚ ਅਤੇ ਤੀਜਾ ਟੀ-20 ਮੈਚ 18 ਮਾਰਚ ਨੂੰ ਲਖਨਊ 'ਚ ਹੋਵੇਗਾ।
ਦੱਖਣੀ ਅਫ਼ਰੀਕਾ ਦੀ ਟੀਮ ਜੂਨ 'ਚ ਭਾਰਤ ਆਵੇਗੀ
ਟੀਮ ਇੰਡੀਆ ਜੂਨ 'ਚ ਇਕ ਵਾਰ ਫਿਰ ਦੱਖਣੀ ਅਫ਼ਰੀਕਾ ਨਾਲ ਭਿੜੇਗੀ। ਅਫਰੀਕੀ ਟੀਮ ਭਾਰਤ ਦਾ ਦੌਰਾ ਕਰੇਗੀ। ਦੋਵਾਂ ਟੀਮਾਂ ਵਿਚਾਲੇ 5 ਟੀ-20 ਮੈਚ ਖੇਡੇ ਜਾਣਗੇ। ਸੀਰੀਜ਼ ਦਾ ਪਹਿਲਾ ਟੀ-20 ਮੈਚ ਚੇਨਈ 'ਚ, ਦੂਜਾ ਮੈਚ 12 ਜੂਨ ਨੂੰ ਬੰਗਲੁਰੂ 'ਚ, ਤੀਜਾ 14 ਜੂਨ ਨੂੰ ਨਾਗਪੁਰ 'ਚ, ਚੌਥਾ 17 ਜੂਨ ਨੂੰ ਰਾਜਕੋਟ 'ਚ ਅਤੇ ਪੰਜਵਾਂ ਮੈਚ 19 ਜੂਨ ਨੂੰ ਦਿੱਲੀ 'ਚ ਖੇਡਿਆ ਜਾਵੇਗਾ।
ਇਸ ਤੋਂ ਬਾਅਦ ਟੀਮ ਇੰਡੀਆ ਇੰਗਲੈਂਡ ਜਾਵੇਗੀ ਅਤੇ ਇਕ ਟੈਸਟ ਮੈਚ ਤੋਂ ਇਲਾਵਾ ਸੀਮਤ ਓਵਰਾਂ ਦੀ ਸੀਰੀਜ਼ ਖੇਡੇਗੀ। ਟੀਮ ਇੰਡੀਆ ਉੱਥੇ 3 ਟੀ-20 ਤੋਂ ਇਲਾਵਾ 3 ਵਨਡੇ ਖੇਡੇਗੀ। ਇਸ ਸੀਰੀਜ਼ ਦਾ ਪਹਿਲਾ ਟੀ-20 ਮੈਚ 7 ਜੁਲਾਈ ਨੂੰ ਸਾਊਥੈਂਪਟਨ 'ਚ, ਦੂਜਾ ਟੀ-20 9 ਜੁਲਾਈ ਨੂੰ ਬਰਮਿੰਘਮ 'ਚ ਤੇ ਤੀਜਾ 10 ਜੁਲਾਈ ਨੂੰ ਨਾਟਿੰਘਮ 'ਚ ਖੇਡਿਆ ਜਾਵੇਗਾ।
ਵਨਡੇ ਸੀਰੀਜ਼ 12 ਜੁਲਾਈ ਤੋਂ ਓਵਲ ਮੈਦਾਨ 'ਤੇ ਪਹਿਲੇ ਮੈਚ ਨਾਲ ਸ਼ੁਰੂ ਹੋਵੇਗੀ। ਦੂਜਾ ਵਨਡੇ 14 ਜੁਲਾਈ ਨੂੰ ਲਾਰਡਸ ਮੈਦਾਨ 'ਤੇ ਅਤੇ ਤੀਜਾ ਅਤੇ ਆਖਰੀ ਵਨਡੇ 17 ਜੁਲਾਈ ਨੂੰ ਮਾਨਚੈਸਟਰ 'ਚ ਖੇਡਿਆ ਜਾਵੇਗਾ। ਸਾਲ ਦੇ ਅੰਤ 'ਚ ਮਤਲਬ ਨਵੰਬਰ 'ਚ ਟੀ-20 ਵਿਸ਼ਵ ਕੱਪ ਵੀ ਹੋਵੇਗਾ, ਜਿਸ ਦੀ ਮੇਜ਼ਬਾਨੀ ਆਸਟ੍ਰੇਲੀਆ ਕਰੇਗਾ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: