Yearender 2021: ਇਸ ਸਾਲ ਨੂੰ ਪੂਰੀ ਦੁਨੀਆਂ ਯਾਦ ਰੱਖੇਗੀ! ਕਿਸਾਨਾਂ ਨੇ ਖੜ੍ਹਾ ਕੀਤਾ ਆਜ਼ਾਦ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ, ਸਰਕਾਰ ਨੂੰ ਝੁਕਾ ਜਸ਼ਨ ਮਨਾਉਂਦੇ ਘਰ ਪਰਤੇ
Year Ender 2021: ਸਾਲ 2021 ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਅਤੇ ਕਿਸਾਨ ਅੰਦੋਲਨ ਵਰਗੀਆਂ ਘਟਨਾਵਾਂ ਕਾਰਨ ਬਹੁਤ ਯਾਦ ਕੀਤਾ ਜਾਵੇਗਾ।
2021 ਨੂੰ ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆਂ ਯਾਦ ਕਰੇਗੀ। ਇਸ ਸਾਲ ਕਿਸਾਨਾਂ ਨੇ ਆਜ਼ਾਦ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ ਖੜ੍ਹਾ ਕਰਕੇ ਇਤਿਹਾਸਕ ਇਬਾਰਤ ਲਿਖ ਦਿੱਤੀ। ਖੇਤੀ ਕਾਨੂੰਨਾਂ ਵਿਰੁੱਧ ਸ਼ੁਰੂ ਹੋਇਆ ਇਹ ਅੰਦੋਲਨ 13 ਮਹੀਨਿਆਂ ਤਕ ਚੱਲਿਆ। ਅੰਤ 'ਚ ਕੇਂਦਰ ਸਰਕਾਰ ਨੂੰ ਕਿਸਾਨਾਂ ਅੱਗੇ ਗੋਡੇ ਟੇਕ ਕੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨਣੀਆਂ ਪਈਆਂ ਤੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਪਏ।
5 ਜੂਨ, 2020 ਨੂੰ ਕੇਂਦਰ ਸਰਕਾਰ ਨੇ ਸੰਸਦ 'ਚ ਤਿੰਨ ਖੇਤੀਬਾੜੀ ਬਿੱਲ ਰੱਖੇ। ਇਸ ਨੂੰ 20 ਸਤੰਬਰ ਨੂੰ ਲੋਕ ਸਭਾ ਤੋਂ ਬਾਅਦ ਰਾਜ ਸਭਾ 'ਚ ਪਾਸ ਕੀਤਾ ਗਿਆ ਸੀ। ਇੱਥੋਂ ਹੀ ਇਸ ਇਤਿਹਾਸਕ ਅੰਦੋਲਨ ਦੀ ਸ਼ੁਰੂਆਤ ਹੋਈ। 24 ਸਤੰਬਰ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ। ਅੰਦੋਲਨ ਤਹਿਤ ਕਿਸਾਨਾਂ ਨੇ 3 ਦਿਨ ਰੇਲ ਰੋਕੀ।
ਕਿਸਾਨਾਂ ਨੇ 15 ਅਕਤੂਬਰ ਤੋਂ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਤੋਂ ਬਾਅਦ ਅੰਦੋਲਨ ਦੌਰਾਨ ਕਈ ਉਤਰਾਅ-ਚੜ੍ਹਾਅ ਆਏ। ਰੇਲ ਰੋਕੋ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਨੂੰ ਹੋਰਨਾਂ ਸੂਬਿਆਂ ਤੋਂ ਵੀ ਭਰਪੂਰ ਸਮਰਥਨ ਮਿਲਿਆ। ਇਸ ਤੋਂ ਬਾਅਦ ਗਣਤੰਤਰ ਦਿਵਸ 'ਤੇ ਲੱਖਾਂ ਕਿਸਾਨਾਂ ਨੇ ਦਿੱਲੀ 'ਚ ਟਰੈਕਟਰ ਰੈਲੀ ਕੱਢੀ। ਇਸ ਦੌਰਾਨ ਅੰਦੋਲਨ ਪਹਿਲੀ ਵਾਰ ਹਿੰਸਕ ਹੋਇਆ।
ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ ਦੀ ਵੀ ਮੌਤ ਹੋ ਗਈ ਸੀ। 9 ਦਸੰਬਰ 2021 ਨੂੰ ਕੇਂਦਰ ਸਰਕਾਰ ਨੇ ਕਿਸਾਨ ਜੱਥੇਬੰਦੀਆਂ ਦੀਆਂ ਕਈ ਮੰਗਾਂ ਮੰਨ ਲਈਆਂ। ਮੁਆਵਜ਼ੇ ਦੀ ਹਾਮੀ ਭਰਦਿਆਂ ਬਿਜਲੀ ਬਿੱਲ ਬਾਰੇ ਕਿਹਾ ਗਿਆ ਕਿ ਇਸ ਨੂੰ ਸੰਸਦ 'ਚ ਲਿਆਉਣ ਤੋਂ ਪਹਿਲਾਂ ਸਾਂਝਾ ਕਿਸਾਨ ਮੋਰਚਾ ਨਾਲ ਗੱਲਬਾਤ ਕੀਤੀ ਜਾਵੇਗੀ। ਸਰਕਾਰ ਦੀ ਨਵੀਂ ਤਜਵੀਜ਼ 'ਤੇ ਸੰਯੁਕਤ ਕਿਸਾਨ ਮੋਰਚਾ ਦੇ 5 ਆਗੂਆਂ ਦੀ ਕਮੇਟੀ ਨੇ ਪਹਿਲਾਂ ਨਵੀਂ ਦਿੱਲੀ 'ਚ ਬੈਠਕ ਕੀਤੀ ਤੇ ਫਿਰ ਸਿੰਘੂ ਬਾਰਡਰ 'ਤੇ ਮੋਰਚੇ ਦੀ ਹੋਈ ਵੱਡੀ ਮੀਟਿੰਗ 'ਚ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।
ਕਿਸਾਨ ਅੰਦੋਲਨ ਦੀਆਂ ਅਹਿਮ ਤਾਰੀਖਾਂ ਉੱਪਰ ਇੱਕ ਨਜ਼ਰ ਜੋ ਇਤਿਹਾਸ ਵਿੱਚ ਹਮੇਸ਼ਾਂ ਯਾਦ ਰੱਖੀਆਂ ਜਾਣਗੀਆਂ।
5 ਜੂਨ, 2020: ਕੇਂਦਰ ਸਰਕਾਰ ਆਰਡੀਨੈਂਸ ਰਾਹੀਂ ਤਿੰਨ ਖੇਤੀ ਬਿੱਲ ਲੈ ਕੇ ਆਈ।
14 ਸਤੰਬਰ, 2020: ਪਹਿਲੀ ਵਾਰ ਕੇਂਦਰ ਸਰਕਾਰ ਨੇ ਸੰਸਦ 'ਚ ਇਹ ਆਰਡੀਨੈਂਸ ਪੇਸ਼ ਕੀਤੇ।
17 ਸਤੰਬਰ, 2020: ਲੋਕ ਸਭਾ ਵੱਲੋਂ ਸਾਰੇ ਤਿੰਨ ਖੇਤੀਬਾੜੀ ਬਿੱਲ ਪਾਸ ਕੀਤੇ ਗਏ।
20 ਸਤੰਬਰ, 2020: ਰਾਜ ਸਭਾ 'ਚ ਖੇਤੀਬਾੜੀ ਬਿੱਲ ਪੇਸ਼ ਕੀਤਾ ਗਿਆ।
25 ਸਤੰਬਰ 2020: ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਖੇਤੀ ਬਿੱਲਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ।
27 ਸਤੰਬਰ, 2020: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤਿੰਨੇ ਖੇਤੀ ਬਿੱਲਾਂ ਨੂੰ ਹਰੀ ਝੰਡੀ ਦਿੱਤੀ।
25 ਨਵੰਬਰ 2020: ਕਿਸਾਨ ਜਥੇਬੰਦੀਆਂ ਨੇ ਦਿੱਲੀ ਜਾਣ ਦਾ ਸੱਦਾ ਦਿੱਤਾ।
26 ਨਵੰਬਰ 2020: ਦਿੱਲੀ ਮਾਰਚ ਦੌਰਾਨ ਕਿਸਾਨ ਪੁਲਿਸ ਨਾਲ ਆਹਮੋ-ਸਾਹਮਣੇ ਹੋਏ।
29 ਨਵੰਬਰ, 2020: ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕੀਤਾ।
3 ਦਸੰਬਰ, 2020: ਸਰਕਾਰ ਤੇ ਕਿਸਾਨਾਂ ਵਿਚਕਾਰ ਗੱਲਬਾਤ ਦਾ ਦੌਰ ਸ਼ੁਰੂ ਹੋਇਆ।
8 ਦਸੰਬਰ 2020: ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ।
9 ਦਸੰਬਰ, 2020: ਕਿਸਾਨਾਂ ਨੇ ਕਾਨੂੰਨਾਂ ਵਿੱਚ ਸੋਧ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ।
11 ਦਸੰਬਰ, 2020: ਖੇਤੀਬਾੜੀ ਕਾਨੂੰਨਾਂ ਬਾਰੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ।
7 ਜਨਵਰੀ, 2021: ਸੁਪਰੀਮ ਕੋਰਟ ਪਟੀਸ਼ਨ 'ਤੇ ਸੁਣਵਾਈ ਲਈ ਸਹਿਮਤ ਹੋ ਗਈ।
11 ਜਨਵਰੀ, 2021: ਸੁਪਰੀਮ ਕੋਰਟ ਨੇ ਕਮੇਟੀ ਬਣਾਉਣ ਲਈ ਕਿਹਾ।
12 ਜਨਵਰੀ, 2021: ਸੁਪਰੀਮ ਕੋਰਟ ਨੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਮੁਅੱਤਲ ਕਰ ਦਿੱਤਾ।
26 ਜਨਵਰੀ 2021: ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਟਰੈਕਟਰ ਰੈਲੀ ਕੱਢੀ। ਹਿੰਸਕ ਝੜਪਾਂ ਹੋਈਆਂ, ਲਾਲ ਕਿਲੇ 'ਤੇ ਧਾਰਮਿਕ ਝੰਡਾ ਲਹਿਰਾਉਣ ਦੀ ਘਟਨਾ ਹੋਈ।
9 ਫਰਵਰੀ, 2021: ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ 26 ਜਨਵਰੀ ਦੀ ਹਿੰਸਾ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ।
5 ਮਾਰਚ, 2021: ਪੰਜਾਬ ਵਿਧਾਨ ਸਭਾ ਨੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਮਤਾ ਪਾਸ ਕੀਤਾ।
7 ਅਗਸਤ, 2021: ਵਿਰੋਧੀ ਪਾਰਟੀਆਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸੰਸਦ 'ਚ ਮੀਟਿੰਗ ਬੁਲਾਈ।
28 ਅਗਸਤ, 2021: ਹਰਿਆਣਾ ਪੁਲਿਸ ਨੇ ਕਰਨਾਲ 'ਚ ਲਾਠੀਚਾਰਜ ਕੀਤਾ।
11 ਸਤੰਬਰ, 2021: ਸਰਕਾਰ ਨੇ ਲਾਠੀਚਾਰਜ ਮਾਮਲੇ ਦੀ ਜਾਂਚ ਦੀ ਗੱਲ ਕਹੀ।
17 ਨਵੰਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਵਿਰੁੱਧ ਦਰਜ ਸਾਰੇ ਕੇਸ ਵਾਪਸ ਲੈਣ ਦਾ ਸੱਦਾ ਦਿੱਤਾ।
19 ਨਵੰਬਰ, 2021: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ।
19 ਨਵੰਬਰ, 2021: ਕਾਨੂੰਨ ਨੂੰ ਵਾਪਸ ਲੈਣ ਤੋਂ ਬਾਅਦ, ਸੰਯੁਕਤ ਕਿਸਾਨ ਮੋਰਚਾ ਨੇ ਐਮਐਸਪੀ, ਕੇਸਾਂ ਦੀ ਵਾਪਸੀ, ਮ੍ਰਿਤਕ ਕਿਸਾਨਾਂ ਨੂੰ ਮੁਆਵਜ਼ਾ ਸਮੇਤ 6 ਮੰਗਾਂ ਰੱਖੀਆਂ।
24 ਨਵੰਬਰ 2021: ਮੋਦੀ ਸਰਕਾਰ ਨੇ ਕੈਬਨਿਟ ਮੀਟਿੰਗ ਵਿੱਚ ਖੇਤੀ ਕਾਨੂੰਨ ਨੂੰ ਵਾਪਸ ਲੈਣ ਨੂੰ ਦਿੱਤੀ ਮਨਜ਼ੂਰੀ।
29 ਨਵੰਬਰ, 2021: ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਬਿੱਲ ਦੋਵਾਂ ਸਦਨਾਂ ਤੋਂ ਪਾਸ ਕੀਤਾ ਗਿਆ।
1 ਦਸੰਬਰ, 2021: ਖੇਤੀਬਾੜੀ ਕਾਨੂੰਨ ਵਾਪਸੀ ਬਿੱਲ 'ਤੇ ਰਾਸ਼ਟਰਪਤੀ ਦੀ ਮੋਹਰ।
4 ਦਸੰਬਰ, 2021: ਖੇਤੀਬਾੜੀ ਐਕਟ ਨੂੰ ਵਾਪਸ ਲੈਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੀ ਇਕ ਮੀਟਿੰਗ ਹੋਈ, ਜਿਸ ਵਿੱਚ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਸਮੇਤ ਸਾਰੀਆਂ ਮੰਗਾਂ 'ਤੇ ਸਰਕਾਰ ਨੂੰ ਪ੍ਰਸਤਾਵ ਦੇਣ ਲਈ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
9 ਦਸੰਬਰ 2021: ਸਰਕਾਰ ਨੇ ਕਿਸਾਨ ਜਥੇਬੰਦੀਆਂ ਦੀਆਂ ਕਈ ਮੰਗਾਂ ਮੰਨ ਲਈਆਂ, ਜਿਸ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਖਤਮ ਕਰਨ ਦਾ ਐਲਾਨ ਕਰ ਦਿੱਤਾ।
11 ਦਸੰਬਰ, 2021: ਕਿਸਾਨ ਸੰਯੁਕਤ ਮੋਰਚਾ ਫ਼ਤਿਹ ਮਾਰਚ ਦਿਵਸ ਮਨਾਇਆ ਗਿਆ। ਕਿਸਾਨਾਂ ਦੀ ਘਰ ਪਰਤ ਹੋਈ।
ਇਹ ਵੀ ਪੜ੍ਹੋ: Motor Insurance Claim Rejection: ਕਿਉਂ ਹੋ ਸਕਦਾ ਤੁਹਾਡੀ ਗੱਡੀ ਦਾ ਬੀਮਾ ਰਿਜੈਕਟ? ਜਾਣੋ ਕਾਰਨ ਤੇ ਬਚੋ ਇਸ ਤੋਂ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: