ਪੜਚੋਲ ਕਰੋ
Weather Update: ਠੰਡ ਦੀ ਲਪੇਟ 'ਚ ਆਏ ਇਹ ਇਲਾਕੇ, ਦਸੰਬਰ ਦੇ ਦੂਜੇ ਹਫ਼ਤੇ ਛਿੜੀ ਕੰਬਣੀ, ਭਾਰੀ ਮੀਂਹ ਨੂੰ ਲੈ ਅਲਰਟ ਜਾਰੀ
Weather Update: ਉੱਤਰ ਭਾਰਤ ਵਿੱਚ ਸੀਤ ਲਹਿਰ ਦਾ ਦੌਰ ਸ਼ੁਰੂ ਹੋ ਗਿਆ ਹੈ। ਸ਼ਿਮਲਾ, ਮਨਾਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਮੀਂਹ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ।
Weather Update
1/7

ਜੇਕਰ ਦਿੱਲੀ ਦੇ ਮੌਸਮ ਦੀ ਗੱਲ ਕਰੀਏ ਤਾਂ ਵੀਕੈਂਡ 'ਤੇ ਰਾਜਧਾਨੀ ਦਿੱਲੀ ਦਾ ਮੌਸਮ ਸਾਫ ਰਹੇਗਾ। ਸਵੇਰੇ ਕੁਝ ਥਾਵਾਂ 'ਤੇ ਹਲਕੀ ਧੁੰਦ ਦੇਖੀ ਜਾ ਸਕਦੀ ਹੈ। ਇਸ ਦੌਰਾਨ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 7 ਡਿਗਰੀ ਰਹਿ ਸਕਦਾ ਹੈ।
2/7

ਯੂਪੀ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਪੱਛਮੀ ਯੂਪੀ ਦੇ ਲੋਕ ਦਸੰਬਰ ਦੇ ਦੂਜੇ ਹਫ਼ਤੇ ਕੜਾਕੇ ਦੀ ਠੰਢ ਤੋਂ ਪ੍ਰੇਸ਼ਾਨ ਹਨ। ਮੌਸਮ ਵਿਭਾਗ ਮੁਤਾਬਕ ਯੂਪੀ ਦੇ ਸਹਾਰਨਪੁਰ ਤੋਂ ਲੈ ਕੇ ਕੁਸ਼ੀਨਗਰ ਤੱਕ ਠੰਡ ਦਾ ਕਹਿਰ ਦੇਖਣ ਨੂੰ ਮਿਲੇਗਾ। ਇਸ ਸਬੰਧੀ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
Published at : 14 Dec 2024 12:01 PM (IST)
ਹੋਰ ਵੇਖੋ





















