(Source: ECI/ABP News/ABP Majha)
PCB ਨੂੰ BCCI ਨੇ ਦਿੱਤਾ ਵੱਡਾ ਝਟਕਾ: ਏਸ਼ੀਆ ਕੱਪ ਲਈ ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ, ਜਾਣੋ ਵਜ੍ਹਾ
Asia Cup 2023: ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ ਲਈ ਪਾਕਿਸਤਾਨ ਨਹੀਂ ਜਾਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਅਜੇ ਵੀ ਆਪਣੇ ਫੈਸਲੇ 'ਤੇ ਕਾਇਮ ਹਨ।
Asia Cup 2023 India vs Pakistan: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਤੇ ਪਾਕਿਸਤਾਨ ਕ੍ਰਿਕੇਟ ਬੋਰਡ ਦੇ ਵਿੱਚ ਚੱਲ ਰਿਹਾ ਟਕਰਾਅ ਹੋਰ ਵਧ ਸਕਦਾ ਹੈ। BCCI ਦੇ ਸਕੱਤਰ ਜੈ ਸ਼ਾਹ ਨੇ ਪੁਸ਼ਟੀ ਕੀਤੀ ਹੈ ਕਿ ਟੀਮ ਇੰਡੀਆ ਏਸ਼ੀਆ ਕੱਪ 2023 ਲਈ ਪਾਕਿਸਤਾਨ ਦੀ ਯਾਤਰਾ ਨਹੀਂ ਕਰੇਗੀ। ਹੁਣ ਏਸ਼ੀਆ ਕੱਪ ਲਈ ਨਿਰਪੱਖ ਸਥਾਨ ਦਾ ਫੈਸਲਾ ਕੀਤਾ ਜਾਵੇਗਾ। BCCI ਦੇ ਇਸ ਫੈਸਲੇ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਤੋਂ ਪਹਿਲਾਂ ਰਮੀਜ਼ ਰਜ਼ਾ ਬੀਸੀਸੀਆਈ ਦੇ ਫੈਸਲੇ ਨੂੰ ਲੈ ਕੇ ਕਈ ਵਾਰ ਟਿੱਪਣੀ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਧਮਕੀ ਵੀ ਦਿੱਤੀ ਸੀ।
ਬੀਸੀਸੀਆਈ (BCCI) ਸਕੱਤਰ ਜੈ ਸ਼ਾਹ ਏਸੀਸੀ (ACC) ਦੀ ਮੀਟਿੰਗ ਲਈ ਬਹਿਰੀਨ ਗਏ ਹਨ। ਦੈਨਿਕ ਜਾਗਰਣ 'ਤੇ ਪ੍ਰਕਾਸ਼ਿਤ ਖਬਰ ਮੁਤਾਬਕ ਜੈ ਸ਼ਾਹ ਅਜੇ ਵੀ ਏਸ਼ੀਆ ਕੱਪ ਦੇ ਫੈਸਲੇ 'ਤੇ ਅੜੇ ਹਨ। ਟੀਮ ਇੰਡੀਆ ਇਸ ਟੂਰਨਾਮੈਂਟ ਲਈ ਪਾਕਿਸਤਾਨ ਨਹੀਂ ਜਾਵੇਗੀ। ਏਸ਼ੀਆ ਕੱਪ 2023 ਲਈ ਨਿਰਪੱਖ ਸਥਾਨ ਦਾ ਫੈਸਲਾ ਕੀਤਾ ਜਾਵੇਗਾ। ਹਾਲਾਂਕਿ ਇਸ ਬਾਰੇ ਅਧਿਕਾਰਤ ਬਿਆਨ ਅਜੇ ਸਾਹਮਣੇ ਨਹੀਂ ਆਇਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਰਿਪੋਰਟਾਂ ਮੁਤਾਬਕ ਪੀਸੀਬੀ ਦੇ ਚੇਅਰਮੈਨ ਨਜਮ ਸੇਠੀ ਨੇ ਐਮਰਜੈਂਸੀ ਮੀਟਿੰਗ ਦੀ ਮੰਗ ਕੀਤੀ ਸੀ। ਇਸ ਮੰਗ ਨੂੰ ਏਸ਼ੀਆ ਕ੍ਰਿਕਟ ਕੌਂਸਲ ਨੇ ਸਵੀਕਾਰ ਕਰ ਲਿਆ ਹੈ। ਇਸ ਕਾਰਨ ਜੈ ਸ਼ਾਹ ਬਹਿਰੀਨ ਪਹੁੰਚ ਗਏ ਹਨ। ਇਸ ਵਿੱਚ ਏਸ਼ੀਆ ਕੱਪ 2023 ਨੂੰ ਲੈ ਕੇ ਫੈਸਲਾ ਲਿਆ ਜਾਣਾ ਸੀ। ਪੀਸੀਬੀ ਨੇ ਏਸ਼ੀਆ ਕੱਪ ਨੂੰ ਲੈ ਕੇ ਲਏ ਗਏ ਫੈਸਲੇ 'ਤੇ ਇਤਰਾਜ਼ ਦਰਜ ਕਰਾਇਆ ਸੀ। ਇਸ 'ਤੇ ਰਮੀਜ਼ ਰਜ਼ਾ ਨੇ ਕਿਹਾ ਸੀ ਕਿ ਜੇਕਰ ਟੀਮ ਇੰਡੀਆ ਏਸ਼ੀਆ ਕੱਪ ਲਈ ਪਾਕਿਸਤਾਨ ਨਹੀਂ ਆਉਂਦੀ ਤਾਂ ਪਾਕਿਸਤਾਨੀ ਟੀਮ ਵੀ ਭਾਰਤ ਨਹੀਂ ਜਾਵੇਗੀ ਅਤੇ ਇਸ ਵਾਰ ਏਸ਼ੀਆ ਕੱਪ ਵੀ ਪਾਕਿਸਤਾਨੀ ਟੀਮ ਤੋਂ ਬਿਨਾਂ ਹੀ ਖੇਡਣਾ ਹੋਵੇਗਾ।
ਹਾਲੇ ਵੀ ਇਸ ਮਾਮਲੇ ਤੇ ਅਪਡੇਟ ਜਾਰੀ ਹੈ, ਹਾਲੇ ਤੱਕ ਤਾਂ ਬੀਸੀਸੀਆਈ ਸਕੱਤਰ ਭਾਰਤੀ ਟੀਮ ਲਈ ਲਏ ਗਏ ਇਸ ਫੈਸਲੇ ਉੱਤੇ ਬਰਕਰਾਰ ਹਨ, ਉਹ ਆਪਣਾ ਫੈਸਲਾ ਨਹੀਂ ਬਦਲ ਰਹੇ ਹਨ। ਹੁਣ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਕਿ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਆਪਣੇ ਇਸ ਫੈਸਲੇ ਉੱਤੇ ਅੜੇ ਰਹਿਣਗੇ ਜਾਂ ਆਪਣਾ ਫੈਸਲਾ ਬਦਲਣਗੇ।
ਇਹ ਵੀ ਪੜ੍ਹੋ: Milk price: ਆਖਿਰ ਕਿਉਂ ਵਧੀਆਂ ਦੁੱਧ ਦੀਆਂ ਕੀਮਤਾਂ, ਜਾਣੋ ਵਜ੍ਹਾ