Sports Breaking: ਕ੍ਰਿਕਟ ਜਗਤ ਵਿੱਚ ਇਸ ਸਮੇਂ ਤਰਥੱਲੀ ਮੱਚੀ ਹੋਈ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਜਿਸ ਨੇ ਕ੍ਰਿਕਟ ਪ੍ਰੇਮੀਆਂ ਵਿੱਚ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਪਾਕਿਸਤਾਨ ਦੀ ਘਰੇਲੂ ਮਹਿਲਾ ਕ੍ਰਿਕਟ ਟੀਮ ਦੀਆਂ ਪੰਜ ਖਿਡਾਰਨਾਂ ਨੇ ਕੋਚ ਅਤੇ ਕੁਝ ਅਧਿਕਾਰੀਆਂ 'ਤੇ ਚੋਣ ਅਤੇ ਤਰੱਕੀ ਲਈ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ।
ਮੁਲਤਾਨ ਮੈਦਾਨ ਦੀਆਂ ਪੰਜ ਖਿਡਾਰਨਾਂ ਹਿਨਾ ਗਫੂਰ, ਕਿਰਨ ਖਾਨ, ਸੀਮਾ ਜਾਵੇਦ, ਫਾਤਿਮਾ ਅਤੇ ਮਲੀਹਾ ਸ਼ਫੀਕ ਨੇ ਕੋਚ ਅਤੇ ਹੋਰ ਅਧਿਕਾਰੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੀਸੀਬੀ ਨੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਨ੍ਹਾਂ ਖਿਡਾਰੀਆਂ ਦਾ ਦੋਸ਼ ਹੈ ਕਿ ਐਮਸੀਸੀ ਦੀ ਪ੍ਰਧਾਨ ਬੇਗਮ ਸ਼ਮੀ ਸੁਲਤਾਨ ਅਤੇ ਕਲੱਬ ਦੇ ਹੋਰ ਅਧਿਕਾਰੀ ਮੁੱਖ ਦੋਸ਼ੀ ਹਨ ਅਤੇ ਖਿਡਾਰੀਆਂ ਤੋਂ ਪੈਸੇ ਵੀ ਮੰਗ ਰਹੇ ਹਨ।
ਪੀੜਤ ਕ੍ਰਿਕਟਰ ਕਿਰਨ ਨੇ ਕਿਹਾ, 'ਘਰੇਲੂ ਕ੍ਰਿਕਟ 'ਚ ਮੇਰਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਮੈਨੂੰ ਰਾਸ਼ਟਰੀ ਟੀਮ 'ਚ ਚੋਣ ਦਾ ਪੂਰਾ ਭਰੋਸਾ ਸੀ। ਪਰ ਮੇਰੇ ਤੋਂ ਅਜਿਹੀਆਂ ਸ਼ਰਮਨਾਕ ਮੰਗਾਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਮੈਂ ਖੇਡ ਛੱਡਣ ਦਾ ਫੈਸਲਾ ਕੀਤਾ। ਦੱਸ ਦੇਈਏ ਕਿ ਮਹਿਲਾ ਖਿਡਾਰਨਾਂ ਦੇ ਇਨ੍ਹਾਂ ਖੁਲਾਸਿਆਂ ਤੋਂ ਬਾਅਦ ਇੰਟਰਨੈੱਟ ਉੱਪਰ ਹੰਗਾਮਾ ਮੱਚ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।