Indian Team Jersey For Asian Games 2023: ਏਸ਼ੀਆਈ ਖੇਡਾਂ 2023 ਲਈ ਭਾਰਤੀ ਟੀਮ ਦੀ ਜਰਸੀ ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ। ਜਰਸੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ 'ਚ ਕੁਝ ਖਿਡਾਰੀ ਭਾਰਤੀ ਜਰਸੀ 'ਚ ਨਜ਼ਰ ਆ ਰਹੇ ਹਨ। ਇਸ ਵਾਰ ਏਸ਼ੀਆਈ ਖੇਡਾਂ ਦਾ 19ਵਾਂ ਐਡੀਸ਼ਨ ਹੋਵੇਗਾ, ਜੋ 23 ਸਤੰਬਰ ਤੋਂ 8 ਅਕਤੂਬਰ ਦਰਮਿਆਨ ਚੀਨ ਦੇ ਹਾਂਗਜੋ ਵਿੱਚ ਖੇਡਿਆ ਜਾਵੇਗਾ।
ਜਰਸੀ ਦੀ ਵਾਇਰਲ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਰਸੀ ਨੂੰ ਡਾਰਕ ਬਲਿਊ (Dark Blue) ਰੱਖਿਆ ਗਿਆ ਹੈ। ਉੱਥੇ ਹੀ ਸੱਜੇ ਪਾਸੇ ਕੋਨੇ 'ਤੇ JWS ਸਪਾਂਸਰ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਵਿਚਕਾਰ ਚਿੱਟੇ ਰੰਗ ਵਿੱਚ ਵੱਡਾ ਜਿਹਾ ਭਾਰਤ ਲਿਖਿਆ ਹੋਇਆ ਹੈ। ਜਰਸੀ ਨੂੰ ਲੈ ਕੇ ਪ੍ਰਸ਼ੰਸਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਕਈ ਪ੍ਰਸ਼ੰਸਕਾਂ ਨੇ ਜਰਸੀ ਨੂੰ ਕਾਫੀ ਪਸੰਦ ਕੀਤਾ, ਉੱਥੇ ਹੀ ਕਈਆਂ ਨੂੰ ਇਹ ਜਰਸੀ ਜ਼ਿਆਦਾ ਪਸੰਦ ਨਹੀਂ ਆਈ ਹੈ।
ਇਹ ਵੀ ਪੜ੍ਹੋ: ODI World Cup 2023: ਵਿਸ਼ਵ ਕੱਪ ਲਈ ਖਾਸ ਮਹਿਮਾਨਾਂ ਦੀ ਲਿਸਟ 'ਚ ਸ਼ਾਮਲ ਹੋਏ ਰਜਨੀਕਾਂਤ, ਜੈ ਸ਼ਾਹ ਨੇ ਦਿੱਤੀ ਗੋਲਡਨ ਟਿਕਟ
ਕ੍ਰਿਕਟ ਦਾ ਵੀ ਦਿਖੇਗਾ ਜਲਵਾ
ਏਸ਼ੀਆਈ ਖੇਡਾਂ 'ਚ ਵੀ ਕ੍ਰਿਕਟ ਦਾ ਜਲਵਾ ਦੇਖਣ ਨੂੰ ਮਿਲੇਗਾ। ਬੀਸੀਸੀਆਈ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੂੰ ਭੇਜੇਗਾ, ਜਿਸ ਲਈ ਪੁਰਸ਼ ਅਤੇ ਮਹਿਲਾ ਟੀਮਾਂ ਦਾ ਵੀ ਐਲਾਨ ਕੀਤਾ ਗਿਆ ਹੈ।
ਏਸ਼ੀਆਈ ਖੇਡਾਂ ਦਾ ਮੁਕਾਬਲਾ 5 ਅਕਤੂਬਰ ਤੋਂ ਹੋਣ ਵਾਲੇ ਪੁਰਸ਼ ਵਨਡੇ ਵਿਸ਼ਵ ਕੱਪ ਨਾਲ ਹੋਵੇਗਾ, ਜਿਸ ਕਾਰਨ ਬੀਸੀਸੀਆਈ ਨੇ ਪੂਰੀ ਤਰ੍ਹਾਂ ਵੱਖਰੀ ਪੁਰਸ਼ ਟੀਮ ਦੀ ਚੋਣ ਕੀਤੀ ਹੈ। ਪੁਰਸ਼ ਟੀਮ ਦੀ ਕਮਾਨ ਬੱਲੇਬਾਜ਼ ਰੁਤੁਰਾਜ ਗਾਇਕਵਾੜ ਨੂੰ ਦਿੱਤੀ ਗਈ ਹੈ। ਜਦਕਿ ਮਹਿਲਾ ਟੀਮ ਦੀ ਕਪਤਾਨੀ ਹਰਮਨਪ੍ਰੀਤ ਕੌਰ ਦੇ ਹੱਥ ਵਿੱਚ ਹੈ।
ਏਸ਼ੀਆਈ ਖੇਡਾਂ ਲਈ ਪੁਰਸ਼ਾਂ ਦੀ ਭਾਰਤੀ ਕ੍ਰਿਕਟ ਟੀਮ
ਰੁਤੁਰਾਜ ਗਾਇਕਵਾੜ (ਕਪਤਾਨ), ਯਸ਼ਸਵੀ ਜੈਸਵਾਲ, ਰਾਹੁਲ ਤ੍ਰਿਪਾਠੀ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਰਵੀ ਬਿਸ਼ਨੋਈ, ਅਵੇਸ਼ ਖਾਨ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਸ਼ਿਵਮ ਦੂਬੇ, ਪ੍ਰਭਸਿਮਰਨ ਸਿੰਘ (ਵਿਕੇਟਕੀਪਰ), ਆਕਾਸ਼ ਦੀਪ।
ਸਟੈਂਡਬਾਏ ਖਿਡਾਰੀ: ਯਸ਼ ਠਾਕੁਰ, ਸਾਈ ਕਿਸ਼ੋਰ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਸਾਈ ਸੁਦਰਸ਼ਨ।
ਏਸ਼ੀਆਈ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕੇਟਕੀਪਰ), ਅਮਨਜੋਤ ਕੌਰ, ਦੇਵਿਕਾ ਵੈਦਿਆ, ਟਿਟਸ ਸਾਧੂ, ਰਾਜੇਸ਼ਵਰੀ ਗਾਇਕਵਾੜ, ਮਿੰਨੂ ਮਣੀ, ਕਨਿਕਾ ਆਹੂਜਾ, ਉਮਾ ਛੇਤਰੀ (ਵਿਕੇਟਕੀਪਰ), ਅਨੁਸ਼ਾ ਬਰੇੱਡੀ ਅਤੇ ਪੂਜਾ ਵਸਤਰਾਕਰ।
ਸਟੈਂਡਬਾਏ ਖਿਡਾਰੀ: ਹਰਲੀਨ ਦਿਓਲ, ਕਸ਼ਵੀ ਗੌਤਮ, ਸਨੇਹ ਰਾਣਾ, ਸਾਈਕਾ ਇਸ਼ਾਕ।
ਇਹ ਵੀ ਪੜ੍ਹੋ: Asian Games Cricket Schedule: ਏਸ਼ੀਆਈ ਖੇਡਾਂ 'ਚ ਸਿੱਧਾ ਕੁਆਰਟਰ ਫਾਈਨਲ 'ਚ ਖੇਡੇਗੀ ਟੀਮ ਇੰਡੀਆ, ਪੜ੍ਹੋ ਪੂਰਾ ਸ਼ਡਿਊਲ