Virat Kohli Video Leak: ਪਰਥ ਹੋਟਲ ਦੇ ਕਮਰੇ ਦਾ ਵੀਡੀਓ ਹੋਇਆ ਲੀਕ, ਅਜਿਹੀ ਹਰਕਤ ਵੇਖ ਕੇ ਭੜਕੇ ਵਿਰਾਟ ਕੋਹਲੀ, ਕਹੀ ਇਹ ਗੱਲ
ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਹੋਟਲ ਦੇ ਕਮਰੇ ਦਾ ਵੀਡੀਓ ਲੀਕ ਹੋ ਗਿਆ ਹੈ। ਇਸ ਮਾਮਲੇ 'ਤੇ ਕੋਹਲੀ ਨੇ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ 'ਤੇ ਨਿਸ਼ਾਨਾ ਸਾਧਿਆ ਹੈ। ਪਰਥ ਹੋਟਲ 'ਚ ਉਹਨਾਂ ਦੀ ਗੈਰ-ਹਾਜ਼ਰੀ 'ਚ ਕਿਸੇ ਨੇ ਵੀਡੀਓ ਬਣਾ..
ਰਜਨੀਸ਼ ਕੌਰ ਦੀ ਰਿਪੋਰਟ
Virat Kohli Video Leak: ਭਾਰਤ ਦੇ ਦਮਦਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli ) ਨੇ ਸੋਮਵਾਰ ਨੂੰ ਇਕ ਹੈਰਾਨ ਕਰ ਦੇਣ ਵਾਲਾ ਤਜਰਬਾ ਸਾਂਝਾ ਕੀਤਾ, ਜੋ ਉਨ੍ਹਾਂ ਨੇ ਪਰਥ 'ਚ ਠਹਿਰਣ ਦੌਰਾਨ ਸਹਿਣਾ ਪਿਆ। ਉਨ੍ਹਾਂ ਨੇ ਇਸ ਹਰਕਤ ਨੂੰ ਬੇਹੱਦ ਖਟਰਨਾਕ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਪਣੀ ਨਿੱਜਤਾ ਬਾਰੇ ਬਹੁਤ ਬੁਰਾ ਮਹਿਸੂਸ ਹੋਇਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ, ਕਿਸੇ ਨੇ ਉਨ੍ਹਾਂ ਦੇ ਹੋਟਲ ਦੇ ਕਮਰੇ ਵਿੱਚ ਦਾਖਲ ਹੋ ਕੇ ਕਮਰੇ ਦੀ ਵੀਡੀਓ ਸ਼ੂਟ ਕੀਤੀ। ਵੀਡੀਓ 'ਚ ਕੋਹਲੀ ਦਾ ਸਾਰਾ ਸਮਾਨ ਤੇ ਅਲਮਾਰੀ ਦਿਖਾਈ ਦੇ ਰਹੀ ਹੈ।
ਇਹ ਦੇਖ ਕੇ ਸਾਬਕਾ ਭਾਰਤੀ ਕਪਤਾਨ ਹੈਰਾਨ ਰਹਿ ਗਏ ਅਤੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਕਿ ਉਹ ਹਰ ਕਿਸੇ ਦੀ ਨਿੱਜਤਾ ਦਾ ਸਨਮਾਨ ਕਰਨ ਅਤੇ ਉਨ੍ਹਾਂ ਨੂੰ ਮਨੋਰੰਜਨ ਵਜੋਂ ਨਾ ਵਰਤਣ। ਕੋਹਲੀ ਨੇ ਲਿਖਿਆ- ਮੈਂ ਸਮਝਦਾ ਹਾਂ ਕਿ ਪ੍ਰਸ਼ੰਸਕ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਦੇਖ ਕੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਮਿਲਣ ਲਈ ਕੁਝ ਵੀ ਕਰਦੇ ਹਨ। ਮੈਂ ਹਮੇਸ਼ਾ ਇਸ ਦੀ ਪ੍ਰਸ਼ੰਸਾ ਕੀਤੀ ਹੈ, ਪਰ ਇੱਥੇ ਇਹ ਵੀਡੀਓ ਡਰਾ ਕੇ ਰੱਖ ਦੇਣ ਵਾਲੀ ਹੈ ਅਤੇ ਇਸ ਨੇ ਮੈਨੂੰ ਕਾਫੀ ਬੁਰਾ ਮਹਿਸੂਸ ਕਰਵਾਇਆ ਹੈ।
View this post on Instagram
ਉਨ੍ਹਾਂ ਲਿਖਿਆ- ਜੇ ਮੈਂ ਆਪਣੇ ਹੋਟਲ ਦੇ ਕਮਰੇ 'ਚ ਪ੍ਰਾਈਵੇਸੀ ਨਹੀਂ ਰੱਖ ਸਕਦਾ ਤਾਂ ਮੈਂ ਕਿਥੋਂ ਉਮੀਦ ਕਰ ਸਕਦਾ ਹਾਂ? ਇਸ ਤਰ੍ਹਾਂ ਦਾ ਵਿਵਹਾਰ ਠੀਕ ਨਹੀਂ ਹੈ। ਕਿਰਪਾ ਕਰਕੇ ਲੋਕਾਂ ਦੀ ਨਿੱਜਤਾ ਦਾ ਸਤਿਕਾਰ ਕਰੋ ਅਤੇ ਉਹਨਾਂ ਨਾਲ ਅਜਿਹਾ ਵਿਵਹਾਰ ਨਾ ਕਰੋ ਕਿ ਮੈਂ ਮਨੋਰੰਜਨ ਦੀ ਚੀਜ਼ ਨਹੀਂ ਹਾਂ। ਕੋਹਲੀ ਦੇ ਇੰਸਟਾਗ੍ਰਾਮ ਪੋਸਟ 'ਤੇ ਟਿੱਪਣੀ ਕਰਦੇ ਹੋਏ, ਆਸਟਰੇਲੀਆ ਦੇ ਬੱਲੇਬਾਜ਼ ਡੇਵਿਡ ਵਾਰਨਰ ਨੇ ਵੀ ਲਿਖਿਆ - ਇਹ ਹੈਰਾਨਜਨਕ ਹੈ। ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਕੀ ਇਹ @crownperth ਸੀ।
ਪਤਨੀ ਅਨੁਸ਼ਕਾ ਸ਼ਰਮਾ ਨੇ ਸ਼ੇਅਰ ਕੀਤੀ ਪੋਸਟ
ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ - ਉਨ੍ਹਾਂ ਭਿਆਨਕ ਘਟਨਾਵਾਂ ਦਾ ਅਨੁਭਵ ਕੀਤਾ ਹੈ। ਇਹ ਸੱਚਮੁੱਚ ਸਭ ਤੋਂ ਭੈੜੀ ਚੀਜ਼ ਹੈ। ਜੇ ਇਹ ਤੁਹਾਡੇ ਬੈੱਡਰੂਮ ਵਿੱਚ ਹੋ ਰਿਹਾ ਹੈ ਤਾਂ ਨਿੱਜਤਾ ਦੀਆਂ ਸੀਮਾਵਾਂ ਕਿੱਥੇ ਹਨ? ਮੌਜੂਦਾ ਟੀ-20 ਵਿਸ਼ਵ ਕੱਪ 'ਚ ਕੋਹਲੀ 82, 62 ਅਤੇ 12 ਦੇ ਸਕੋਰ ਨਾਲ ਸ਼ਾਨਦਾਰ ਫਾਰਮ 'ਚ ਚੱਲ ਰਹੇ ਹਨ। ਉਨ੍ਹਾਂ ਟੂਰਨਾਮੈਂਟ 'ਚ 156 ਦੌੜਾਂ ਬਣਾਈਆਂ ਹਨ। ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਖਿਲਾਫ਼ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੀਦਰਲੈਂਡ ਖਿਲਾਫ਼ ਅਰਧ ਸੈਂਕੜਾ ਵੀ ਲਾਇਆ।