T20 World Cup 'ਚ ਇਨ੍ਹਾਂ ਬੱਲੇਬਾਜ਼ਾਂ ਨੇ ਲਾਇਆ ਸੈਂਕੜਾ, ਭਾਰਤ ਲਈ ਰੈਨਾ ਨੇ ਖੇਡੀ 101 ਦੌੜਾਂ ਦੀ ਪਾਰੀ
T20 World Cup 2022: ਟੀ-20 ਵਿਸ਼ਵ ਕੱਪ 'ਚ ਹੁਣ ਤੱਕ 8 ਖਿਡਾਰੀ ਸੈਂਕੜੇ ਲਾ ਚੁੱਕੇ ਹਨ। ਇਨ੍ਹਾਂ ਖਿਡਾਰੀਆਂ 'ਚ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ ਵੀ ਸ਼ਾਮਲ ਹੈ।
T20 World Cup 2022 Suresh Raina: ਟੀ-20 ਵਿਸ਼ਵ ਕੱਪ 2022 ਸ਼ੁਰੂ ਹੋਣ ਵਾਲਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ 16 ਅਕਤੂਬਰ ਨੂੰ ਖੇਡਿਆ ਜਾਵੇਗਾ। ਇਸ ਲਈ ਸਾਰੀਆਂ ਟੀਮਾਂ ਤਿਆਰ ਹੋ ਗਈਆਂ ਹਨ। ਟੀਮ ਇੰਡੀਆ ਨੇ ਵੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਜੇ ਟੀ-20 ਵਿਸ਼ਵ ਕੱਪ 'ਚ ਸੈਂਕੜੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਤੇ ਨਜ਼ਰ ਮਾਰੀਏ ਤਾਂ ਇਸ 'ਚ ਸਿਰਫ ਇਕ ਭਾਰਤੀ ਖਿਡਾਰੀ ਸ਼ਾਮਲ ਹੈ। ਟੀਮ ਇੰਡੀਆ ਲਈ ਸੁਰੇਸ਼ ਰੈਨਾ ਨੇ ਸੈਂਕੜਾ ਲਾਇਆ। ਉਥੇ ਹੀ ਵੈਸਟਇੰਡੀਜ਼ ਦੇ ਕ੍ਰਿਸ ਗੇਲ ਨੇ ਦੋ ਵਾਰ ਸੈਂਕੜਾ ਲਾਇਆ ਹੈ।
ਰੈਨਾ ਅਤੇ ਗੇਲ ਟੀ-20 ਵਿਸ਼ਵ ਕੱਪ 'ਚ ਸੈਂਕੜੇ ਲਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਹਨ। ਗੇਲ ਨੇ ਦੋ ਵਾਰ ਸੈਂਕੜਾ ਲਾਇਆ ਹੈ। ਇਸ ਸੂਚੀ 'ਚ ਸ਼੍ਰੀਲੰਕਾ ਦੇ ਮਹੇਲਾ ਜੈਵਰਧਨੇ ਅਤੇ ਨਿਊਜ਼ੀਲੈਂਡ ਦੇ ਬ੍ਰੈਂਡਨ ਮੈਕੁਲਮ ਵੀ ਸ਼ਾਮਲ ਹਨ। ਇੰਗਲੈਂਡ ਲਈ ਜੋਸ ਬਟਲਰ ਅਤੇ ਐਲੇਕਸ ਹੇਲਸ ਨੇ ਸੈਂਕੜੇ ਲਾਏ ਹਨ। ਪਾਕਿਸਤਾਨ ਲਈ ਅਹਿਮਦ ਸ਼ਹਿਜ਼ਾਦ ਨੇ ਸੈਂਕੜਾ ਅਤੇ ਬੰਗਲਾਦੇਸ਼ ਲਈ ਤਮੀਮ ਇਕਬਾਲ ਨੇ ਸੈਂਕੜਾ ਲਗਾਇਆ ਹੈ।
ਭਾਰਤੀ ਖਿਡਾਰੀ ਸੁਰੇਸ਼ ਰੈਨਾ ਨੇ ਟੀ-20 ਵਿਸ਼ਵ ਕੱਪ 2010 'ਚ ਦੱਖਣੀ ਅਫਰੀਕਾ ਖਿਲਾਫ਼ ਤੂਫਾਨੀ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਸਿਰਫ਼ 60 ਗੇਂਦਾਂ ਵਿੱਚ 101 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਨੇ 9 ਚੌਕੇ ਅਤੇ 5 ਛੱਕੇ ਲਾਏ। ਰੈਨਾ ਦਾ ਇਹ ਸੈਂਕੜਾ ਯਾਦਗਾਰ ਰਿਹਾ।
ਪੁਰਸ਼ ਟੀ-20 ਵਿਸ਼ਵ ਕੱਪ ਵਿੱਚ ਸੈਂਕੜਾ ਲਾਉਣ ਵਾਲੇ ਖਿਡਾਰੀ:
- ਵੈਸਟ ਇੰਡੀਜ਼: ਕ੍ਰਿਸ ਗੇਲ (ਦੋ ਵਾਰ)
- ਭਾਰਤ: ਸੁਰੇਸ਼ ਰੈਨਾ
- ਸ਼੍ਰੀਲੰਕਾ: ਮਹੇਲਾ ਜੈਵਰਧਨੇ
- ਨਿਊਜ਼ੀਲੈਂਡ: ਬ੍ਰੈਂਡਨ ਮੈਕੁਲਮ
- ਇੰਗਲੈਂਡ: ਐਲੇਕਸ ਹੇਲਸ, ਜੋਸ ਬਟਲਰ
- ਪਾਕਿਸਤਾਨ: ਅਹਿਮਦ ਸ਼ਾਹਜ਼ਾਦੀ
- ਬੰਗਲਾਦੇਸ਼: ਤਮੀਮ ਇਕਬਾਲ
#OnThisDay in 2010, @ImRaina smashed a 60-ball 101 in the 2010 Men's #T20WorldCup to become the first 🇮🇳 batsman to score a century in the shortest format.
— T20 World Cup (@T20WorldCup) May 2, 2020
WATCH his 🔥 innings against 🇿🇦, which consisted of 9️⃣ fours and 5️⃣ sixes 👀 pic.twitter.com/DqjZY3ocBH
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।