(Source: ECI/ABP News)
ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਦੇ ਘਰ ਚੋਰੀ, ਕਾਰ ਲੈ ਉੱਡੇ ਚੋਰ
ਰਿੱਕੀ ਪੌਂਟਿੰਗ ਦੇ ਘਰ ਜਦੋਂ ਚੋਰੀ ਹੋਈ ਤਾਂ ਉਹ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਘਰ 'ਚ ਹੀ ਮੌਜੂਦ ਸੀ।

ਕੈਨਬਰਾ: ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ (Ricky Ponting) ਦੇ ਮੈਲਬਰਨ (Melbourne) ਸਥਿਤ ਘਰ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਚੋਰਾਂ ਨੇ ਰਿੱਕੀ ਦੇ ਘਰ ਨੂੰ ਪਿਛਲੇ ਹਫ਼ਤੇ ਨਿਸ਼ਾਨਾ ਬਣਾਇਆ ਸੀ। ਇਹ ਘਟਨਾ ਬੀਤੇ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਚੋਰਾਂ ਨੇ ਰਿੱਕੀ ਦਾ ਕਾਰ 'ਤੇ ਹੱਥ ਸਾਫ਼ ਕੀਤਾ। ਪੁਲਿਸ ਨੂੰ ਕਾਰ ਲੱਭਣ 'ਚ ਕਾਫ਼ੀ ਮੁਸ਼ੱਕਤ ਕਰਨੀ ਪਈ।
ਇਸ ਤੋਂ ਬਾਅਦ ਪੁਲਿਸ ਨੇ ਕਾਰ ਨੂੰ ਮੈਲਬਰਨ ਦੇ ਕੇਂਬਰਨੇਲ ਏਰੀਆ ਤੋਂ ਬਰਾਮਦ ਕੀਤਾ। ਹਾਲਾਂਕਿ ਕਾਰ ਚੋਰੀ ਕਰਨ ਵਾਲੇ ਦੋ ਲੋਕ ਪੁਲਿਸ ਤੋਂ ਬਚਣ 'ਚ ਕਾਮਯਾਬ ਰਹੇ ਪਰ ਪੁਲਿਸ ਨੂੰ ਸ਼ੱਕੀਆਂ ਦੀ ਭਾਲ ਹੈ। ਜਾਣਕਾਰੀ ਲਈ ਦੱਸ ਦਈਏ ਕਿ ਰਿੱਕੀ ਆਸਟ੍ਰੇਲੀਆ ਦੇ ਕਾਮਯਾਬ ਕਪਤਾਨਾਂ 'ਚ ਸ਼ੁਮਾਰ ਹਨ। ਇਸ ਦੇ ਨਾਲ ਹੀ ਉਹ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਹਨ।
ਪੌਂਟਿੰਗ ਨੇ 168 ਟੈਸਟਾਂ ਵਿੱਚ 51.85 ਦੀ ਔਸਤ ਨਾਲ 13378 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਸ ਨੇ 375 ਵਨਡੇ ਮੈਚਾਂ ਵਿਚ 42 ਦੀ ਔਸਤ ਨਾਲ 13704 ਦੌੜਾਂ ਬਣਾਈਆਂ ਹਨ। ਪੌਂਟਿੰਗ ਨੇ ਟੈਸਟ ਮੈਚਾਂ ਵਿਚ 41 ਤੇ ਵਨਡੇ ਮੈਚਾਂ ਵਿੱਚ 30 ਸੈਂਕੜੇ ਲਗਾਏ ਹਨ।
ਉਨ੍ਹਾਂ ਨੇ ਆਪਣੀ ਕਪਤਾਨੀ ਹੇਠ 2003 ਤੇ 2007 ਵਿੱਚ ਆਸਟਰੇਲੀਆ ਦਾ ਵਿਸ਼ਵ ਕੱਪ ਖ਼ਿਤਾਬ ਜਿੱਤਿਆ ਸੀ। ਉਧਰ 2006 ਅਤੇ 2009 ਵਿੱਚ ਉਸ ਦੀ ਕਪਤਾਨੀ ਵਿੱਚ ਕੰਗਾਰੂ ਟੀਮ ਨੇ ਚੈਂਪੀਅਨਜ਼ ਟਰਾਫੀ ਵੀ ਆਪਣੇ ਨਾਂ ਕੀਤੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
